ਮੂਡੀਜ਼ ਨੇ 2023 ਲਈ ਭਾਰਤ ਦੇ ਵਿਕਾਸ ਦਰ ਦੇ ਅਨੁਮਾਨ ਨੂੰ 6.7 ਫੀਸਦੀ ’ਤੇ ਬਰਕਰਾਰ ਰੱਖਿਆ

Thursday, Nov 09, 2023 - 06:42 PM (IST)

ਮੂਡੀਜ਼ ਨੇ 2023 ਲਈ ਭਾਰਤ ਦੇ ਵਿਕਾਸ ਦਰ ਦੇ ਅਨੁਮਾਨ ਨੂੰ 6.7 ਫੀਸਦੀ ’ਤੇ ਬਰਕਰਾਰ ਰੱਖਿਆ

ਨਵੀਂ ਦਿੱਲੀ (ਭਾਸ਼ਾ) - ਮੂਡੀਜ਼ ਇਨਵੈਸਟਰਸ ਸਰਵਿਸ ਨੇ 2023 ਲਈ ਭਾਰਤ ਦੇ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 6.7 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਮੂਡੀਜ਼ ਦਾ ਮੰਨਣਾ ਹੈ ਕਿ ਦੇਸ਼ ਵਿਚ ਮਜ਼ਬੂਤ ਘਰੇਲੂ ਮੰਗ ਕਾਰਨ ਨੇੜਲੇ ਭਵਿੱਖ ਵਿਚ ਵਿਕਾਸ ਦੀ ਰਫਤਾਰ ਕਾਇਮ ਰਹੇਗੀ। ਪ੍ਰਤੀਕੂਲ ਗਲੋਬਲ ਆਰਥਿਕ ਪਿਛੋਕੜ ਕਾਰਨ ਐਕਸਪੋਰਟ ਕਮਜ਼ੋਰ ਰਹਿਣ ਨਾਲ ਮੂਡੀਜ਼ ਨੇ ਆਪਣੇ ‘ਗਲੋਬਲ ਮੈਕਰੋ ਇਕਨਾਮਿਕ ਆਊਟਲੁੱਕ 2024-25’ ਵਿਚ ਕਿਹਾ ਕਿ ਘਰੇਲੂ ਮੰਗ ’ਚ ਲਗਾਤਾਰ ਵਾਧਾ ਭਾਰਤ ਦੀ ਅਰਥਵਿਵਸਥਾ ਨੂੰ ਅੱਗੇ ਵਧਾ ਰਿਹਾ ਹੈ।

ਇਹ ਵੀ ਪੜ੍ਹੋ :     Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ

ਮੂਡੀਜ਼ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਦੀ ਅਸਲ ਜੀ. ਡੀ. ਪੀ. ਦੀ ਵਿਕਾਸ ਦਰ 2023 ਵਿਚ ਕਰੀਬ 6.7 ਫੀਸਦੀ, 2024 ਵਿਚ 6.1 ਫੀਸਦੀ ਅਤੇ 2025 ਵਿਚ 6.3 ਫੀਸਦੀ ਰਹੇਗੀ। ਭਾਰਤ ਦੀ ਆਰਥਿਕ ਵਿਕਾਸ ਦਰ ਜੂਨ ਤਿਮਾਹੀ ਵਿਚ 7.8 ਫੀਸਦੀ ਰਹੀ ਹੈ ਜੋ ਮਾਰਚ ਤਿਮਾਹੀ ’ਚ 6.1 ਫੀਸਦੀ ਸੀ। ਘਰੇਲੂ ਖਪਤ ਅਤੇ ਠੋਸ ਪੂੰਜੀਗਤ ਖਰਚਾ ਅਤੇ ਸੇਵਾ ਖੇਤਰ ਦੀ ਗਤੀਵਿਧੀ ਵਿਚ ਤੇਜ਼ੀ ਨਾਲ ਦੇਸ਼ ਦਾ ਆਰਥਿਕ ਵਿਕਾਸ ਮਜ਼ਬੂਤ ਹੋਇਆ ਹੈ।

ਇਹ ਵੀ ਪੜ੍ਹੋ :     ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਮੂਡੀਜ਼ ਨੇ ਕਿਹਾ ਕਿ ਮਜ਼ਬੂਤ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਸੰਗ੍ਰਹਿ, ਵਧਦੀ ਵਾਹਨ ਵਿਕਰੀ, ਵਧਦਾ ਖਪਤਕਾਰ ਭਰੋਸਾ ਅਤੇ ਦੋਹਰੇ ਅੰਕ ਦੇ ਕਰਜ਼ੇ ਦੇ ਵਾਧੇ ਤੋਂ ਪਤਾ ਲਗਦਾ ਹੈ ਕਿ ਮੌਜੂਦਾ ਤਿਓਹਾਰੀ ਸੀਜ਼ਨ ਦਰਮਿਆਨ ਸ਼ਹਿਰੀ ਖਪਤਕਾਰ ਮੰਗ ਜੁਝਾਰੂ ਬਣੀ ਰਹੇਗੀ। ਹਾਲਾਂਕਿ ਗ੍ਰਾਮੀਣ ਮੰਗ, ਜਿਸ ’ਚ ਸੁਧਾਰ ਦੇ ਸ਼ੁਰੂਆਤੀ ਸੰਕੇਤ ਦਿਖਾਈ ਦੇ ਰਹੇ ਹਨ, ਉਹ ਅਸਮਾਨ ਮਾਨਸੂਨ ਕਾਰਨ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨਾਲ ਫਸਲ ਦੀ ਪੈਦਾਵਾਰ ਅਤੇ ਖੇਤੀਬਾੜੀ ਆਮਦਨ ਘੱਟ ਹੋ ਸਕਦੀ ਹੈ।

ਮੂਡੀਜ਼ ਨੇ ਕਿਹਾ ਕਿ ਹਾਲਾਂਕਿ ਮੁੱਖ ਮਹਿੰਗਾਈ ਵੀ ਅਗਸਤ ’ਚ 4.8 ਫੀਸਦੀ ਤੋਂ ਘੱਟ ਹੋ ਕੇ 4.5 ਫੀਸਦੀ ਹੋ ਗਈ ਪਰ ਅਸਮਾਨ ਮੌਸਮ ਅਤੇ ਭੂ-ਸਿਆਸੀ ਅਨਿਸ਼ਚਿਤਤਾ ਦਰਮਿਆਨ ਭੋਜਨ ਅਤੇ ਊਰਜਾ ਦੀਆਂ ਕੀਮਤਾਂ ਵਿਚ ਸੰਭਾਵਿਤ ਵਾਧੇ ਨਾਲ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦੇ ਉੱਪਰ ਵੱਲ ਜਾਣ ਦੇ ਜੋਖਮ ਨੂੰ ਲੈ ਕੇ ਰਿਜ਼ਰਵ ਬੈਂਕ ਚੌਕਸੀ ਵਾਲੀ ਰਵੱਈਆ ਅਪਣਾਏਗਾ।

ਇਹ ਵੀ ਪੜ੍ਹੋ :     ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News