UPI ਤੋਂ ਗਲਤ ਖਾਤੇ 'ਚ ਭੇਜ ਦਿੱਤੇ ਹਨ ਪੈਸੇ, ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ ਰਿਫੰਡ

04/03/2023 5:44:02 PM

ਨਵੀਂ ਦਿੱਲੀ - ਵਿੱਤੀ ਸਾਲ 2023 ਦੇ ਆਖਰੀ ਮਹੀਨੇ ਯਾਨੀ ਮਾਰਚ 'ਚ UPI ਲੈਣ-ਦੇਣ ਨੇ ਵੀ ਨਵਾਂ ਰਿਕਾਰਡ ਬਣਾਇਆ ਹੈ। UPI ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ 14 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਇਸ ਦੌਰਾਨ UPI ਲੈਣ-ਦੇਣ ਦੀ ਗਿਣਤੀ ਵੀ 865 ਕਰੋੜ ਦੇ ਨਵੇਂ ਰਿਕਾਰਡ 'ਤੇ ਪਹੁੰਚ ਗਈ। 

ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ ਲੋਕਾਂ ਦੇ ਲੈਣ-ਦੇਣ ਨੂੰ ਕਾਫ਼ੀ ਹੱਦ ਤੱਕ ਆਸਾਨ ਬਣਾ ਦਿੱਤਾ ਹੈ। ਲੋਕ ਹੁਣ ਮੋਬਾਈਲ ਦੀ ਵਰਤੋਂ ਕਰਕੇ ਬੈਂਕ ਖਾਤਿਆਂ ਤੋਂ ਪੈਸੇ ਟ੍ਰਾਂਸਫਰ ਕਰਦੇ ਹਨ। ਇਸ ਦੀ ਸਹਾਇਤਾ ਨਾਲ ਦੇਸ਼-ਵਿਦੇਸ਼ ਵਿਚ ਭੁਗਤਾਨ ਕਰਨਾ ਆਸਾਨ ਹੋ ਗਿਆ ਹੈ। ਉਥੇ ਦੂਜੇ ਪਾਸੇ ਦੂਰ-ਦੁਰਾਂਡੇ ਜਾਣ ਵੇਲੇ ਨਕਦੀ ਰੱਖਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਗਿਆ ਹੈ।  ਇਸ ਸਹੂਲਤ ਕਾਰਨ ਜਿਥੇ ਕਈ ਲਾਭ ਹੋਏ ਹਨ ਉਥੇ ਆਨ ਲਾਈਨ ਫਰਾਡ ਅਤੇ ਪੈਸੇ ਗਲਤ ਖ਼ਾਤੇ ਵਿਚ ਟਰਾਂਸਫਰ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ।  ਪੈਸੇ ਕੱਟੇ ਜਾਣ ਦੇ ਬਾਵਜੂਦ ਲੈਣ-ਦੇਣ ਫਸ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਧੋਖਾਧੜੀ ਹੋਣ ਦਾ ਡਰ ਬਣਿਆ ਰਹਿੰਦਾ ਹੈ। 

ਇਹ ਵੀ ਪੜ੍ਹੋ : ਸੰਭਲ ਕੇ ਕਰੋ WhatsApp ਦਾ ਇਸਤੇਮਾਲ! 28 ਦਿਨ 'ਚ 45 ਲੱਖ ਤੋਂ ਜ਼ਿਆਦਾ ਭਾਰਤੀ ਖ਼ਾਤੇ ਹੋਏ ਬੈਨ

ਕਿਸੇ ਵੀ ਵਿਅਕਤੀ ਨੂੰ ਪੈਸੇ ਭੇਜਣ ਸਮੇਂ ਅਪਣਾਓ ਇਹ ਟਿਪਸ

UPI ਦੀ ਸਹਾਇਤਾ ਨਾਲ ਪੈਸੇ ਭੇਜਣ ਸਮੇਂ ਦੂਜੇ ਵਿਅਕਤੀ ਦਾ ਨੰਬਰ ਲਓ। 
ਫਿਰ ਸਹੀ ਨੰਬਰ ਦੀ ਪੁਸ਼ਟੀ ਕਰਨ ਲਈ ਹੈਲੋ ਸੰਦੇਸ਼ ਭੇਜੋ।
ਇਸ ਤੋਂ ਬਾਅਦ ਇੱਕ ਰੁਪਿਆ ਭੇਜ ਕੇ ਉਸ ਵਿਅਕਤੀ ਕੋਲੋ ਪੈਸੇ ਮਿਲ ਜਾਣ ਦੀ ਪੁਸ਼ਟੀ ਕਰੋ।
UPI ਵਿੱਚ ਇਨ੍ਹਾਂ ਸਾਵਧਾਨੀਆਂ ਦੇ ਬਾਵਜੂਦ ਵੀ ਜੇਕਰ ਪੈਸਾ ਸਬੰਧਿਤ ਵਿਅਕਤੀ ਤੱਕ ਨਹੀਂ ਪਹੁੰਚਦਾ ਤਾਂ ਇਹ ਚਿੰਤਾ ਦਾ ਵਿਸ਼ਾ ਹੈ।
ਜੇਕਰ ਪੈਸਾ ਉਸ ਵਿਅਕਤੀ ਤੱਕ ਨਹੀਂ ਪਹੁੰਚਦਾ ਜਿਸ ਕੋਲ ਜਾਣਾ ਚਾਹੀਦਾ ਹੈ। 
ਤਾਂ ਗਲਤ ਖਾਤੇ ਵਿੱਚ ਟਰਾਂਸਫਰ ਕੀਤੇ ਪੈਸੇ ਦੀ ਵਾਪਸੀ ਦੀ ਪ੍ਰਕਿਰਿਆ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਕ੍ਰੈਡਿਟ ਸੁਈਸ ਦੇ ਟੇਕਓਵਰ ਤੋਂ ਬਾਅਦ UBS ਗਰੁੱਪ ਦਾ ਸਖ਼ਤ ਫ਼ੈਸਲਾ, 36,000 ਲੋਕਾਂ ਦੀ ਜਾ ਸਕਦੀ ਹੈ ਨੌਕਰੀ

ਆਓ ਜਾਣਦੇ ਹਾਂ UPI ਰਿਫੰਡ ਦੀ ਪ੍ਰਕਿਰਿਆ 

  • UPI ਐਪ ਸਹਾਇਤਾ ਦੀ ਵਰਤੋਂ ਕਰੋ
  • RBI ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਪਭੋਗਤਾਵਾਂ ਨੂੰ ਸਭ ਤੋਂ ਪਹਿਲਾਂ ਭੁਗਤਾਨ ਸੇਵਾ ਪ੍ਰਦਾਤਾ ਕੰਪਨੀ ਨੂੰ ਗਲਤ ਲੈਣ-ਦੇਣ ਦੀ ਰਿਪੋਰਟ ਦੇਣੀ  ਚਾਹੀਦੀ ਹੈ।
  • GPay, PhonePe, Paytm ਜਾਂ UPI ਐਪ ਦੇ Customer Care ਆਪਸ਼ਨ ਦੀ ਸਹਾਇਤਾ ਰਾਹੀਂ ਲੈਣ-ਦੇਣ ਦੀ ਰਿਪੋਰਟ ਕਰੋ। 
  • ਆਪਣੀ ਸ਼ਿਕਾਇਤ ਦਰਜ ਕਰਵਾਓ ਅਤੇ ਰਿਫੰਡ ਦੀ ਮੰਗ ਕਰੋ।
  • NPCI ਪੋਰਟਲ 'ਤੇ ਵੀ ਸ਼ਿਕਾਇਤ ਦਰਜ ਕਰੋ
  • ਜੇਕਰ ਤੁਹਾਡੀ ਕੰਪਨੀ ਦਾ ਕਸਟਮਰ ਕੇਅਰ ਤੁਹਾਡੀ ਮਦਦ ਨਹੀਂ ਕਰ ਰਿਹਾ ਤਾਂ ਤੁਸੀਂ NPCI ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
  • NPCI ਦੀ ਵੈੱਬਸਾਈਟ npci.org.in 'ਤੇ ਜਾਓ।
  • ਇਸ ਤੋਂ ਬਾਅਦ What We Do ਟੈਬ 'ਤੇ ਕਲਿੱਕ ਕਰੋ।
  • ਹੁਣ ਆਪਣੇ ਟ੍ਰਾਂਜੈਕਸ਼ਨ ਦੀ ਮੁਢਲੀ ਜਾਣਕਾਰੀ ਦੇ ਵੇਰਵੇ ਦਰਜ ਕਰੋ।
  • ਆਪਣੀ ਸ਼ਿਕਾਇਤ ਦਰਜ ਕਰੋ।
  • ਜੇਕਰ ਫਿਰ ਵੀ ਪੈਸੇ ਵਾਪਸ ਨਹੀਂ ਮਿਲ ਰਹੇ, ਤਾਂ ਆਪਣੇ ਬੈਂਕ ਨੂੰ ਸ਼ਿਕਾਇਤ ਅਤੇ ਜਾਣਕਾਰੀ ਜ਼ਰੂਰ ਦਿਓ।

ਇਹ ਵੀ ਪੜ੍ਹੋ : PM ਮੋਦੀ ਬੋਲੇ - ਸਿਰਫ਼ ਸਟੀਲ ਹੀ ਨਹੀਂ, ਅੱਜ ਭਾਰਤ ਸਾਰੇ ਖ਼ੇਤਰਾਂ ਵਿਚ ਹੋ ਰਿਹਾ ਹੈ ਆਤਮਨਿਰਭਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News