ਜਨ ਧਨ ਵਾਲਿਆਂ ਨੂੰ ਲਾਲ ਕਿਲੇ ਤੋਂ ਤੋਹਫਾ ਦੇਣਗੇ ਮੋਦੀ!
Sunday, Aug 12, 2018 - 12:38 PM (IST)

ਨਵੀਂ ਦਿੱਲੀ—ਵਿੱਤੀ ਸਮਾਵੇਸ਼ਣ ਨੂੰ ਵਾਧਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਲਾਲ ਕਿਲੇ ਤੋਂ ਆਪਣੇ ਭਾਸ਼ਣ ਦੌਰਾਨ 32 ਕਰੋੜ ਜਨ ਧਨ ਖਾਤਾਧਾਰਕਾਂ ਦੇ ਲਈ ਤੋਹਫੇ ਦਾ ਐਲਾਨ ਕਰ ਸਕਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਓਵਰ ਡਰਾਫਟ ਸੁਵਿਧਾ ਨੂੰ ਦੁੱਗਣਾ ਕਰਕੇ 10,000 ਰੁਪਏ ਕੀਤਾ ਜਾ ਸਕਦਾ ਹੈ। ਅਜੇ ਖਾਤੇ ਦੇ ਛੇ ਮਹੀਨੇ ਦੇ ਠੀਕ ਚੱਲਣ ਤੋਂ ਬਾਅਦ 5,000 ਰੁਪਏ ਤੱਕ ਦੀ ਓਵਰ ਡਰਾਫਟ ਦੀ ਸੁਵਿਧਾ ਦਿੱਤੀ ਜਾਂਦੀ ਹੈ। ਸੂਤਰਾਂ ਮੁਤਾਬਕ ਸਰਕਾਰ ਆਕਰਸ਼ਕ ਮਾਈਕ੍ਰੋ ਇੰਸ਼ੋਰੈਂਸ ਸਕੀਮ ਦਾ ਵਾ ਐਲਾਨ ਕਰ ਸਕਦੀ ਹੈ।
ਰੂਪੇ ਕਾਰਡ ਹੋਲਡਰਸ ਨੂੰ ਮਿਲਣ ਵਾਲੀ ਮੁਫਤ ਦੁਰਘਟਨਾ ਬੀਮਾ ਰਾਸ਼ੀ ਨੂੰ 1 ਲੱਖ ਰੁਪਏ ਤੋਂ ਵਧਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਦੂਜਾ ਪੜ੍ਹਾਅ 15 ਅਗਸਤ ਨੂੰ ਪੂਰਾ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਯੋਜਨਾ ਲਈ ਹੁਣ ਨਵੇਂ ਟੀਚੇ ਤੈਅ ਕੀਤੇ ਜਾਣ ਹਨ ਅਤੇ ਇਸ ਦੇ ਐਲਾਨ ਲਈ ਸੁਤੰਤਰਤਾ ਦਿਵਸ ਸਮਾਰੋਹ ਸਭ ਤੋਂ ਚੰਗਾ ਮੌਕਾ ਹੋਵੇਗਾ।
ਵਿੱਤੀ ਸਮਾਵੇਸ਼ਣ ਮੁਹਿੰਮ ਦੇ ਤਹਿਤ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਸ਼ੁਰੂਆਤ ਅਗਸਤ 2014 'ਚ ਹੋਈ ਸੀ। ਇਸ ਦਾ ਪਹਿਲਾਂ ਪੜ੍ਹਾਅ 14 ਅਗਸਤ 2015 ਨੂੰ ਪੂਰਾ ਹੋਇਆ ਹੈ। ਪਿਛਲੇ ਚਾਰ ਸਾਲ 'ਚ ਇਸ ਯੋਜਨਾ ਦੇ ਤਹਿਤ 32.25 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਹਨ ਅਤੇ ਇਨ੍ਹਾਂ 'ਚ 80,674.82 ਕਰੋੜ ਰੁਪਏ ਜਮ੍ਹਾ ਕੀਤੇ ਗਏ ਹਨ।
ਇਸ ਤੋਂ ਇਲਾਵਾ ਸਰਕਾਰ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਪੈਨਸ਼ਨ ਲਿਮਿਟ ਦੀ ਸੀਮਾ 5,000 ਪ੍ਰਤੀ ਮਹੀਨੇ ਤੋਂ ਵਧਾ ਕੇ 10,000 ਰੁਪਏ ਕਰ ਸਕਦੀ ਹੈ।