''ਬੇਕਸੂਰ ਲੋਕਾਂ ਦਾ ਖੂਨ ਵਹਾਉਣ ਦਾ ਇਕ ਹੀ ਅੰਜਾਮ ਹੋਵੇਗਾ- ਵਿਨਾਸ਼'''' : PM ਮੋਦੀ
Tuesday, May 13, 2025 - 03:47 PM (IST)

ਜਲੰਧਰ- ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਨਚੇਤ ਜਲੰਧਰ ਸਥਿਤ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਨ੍ਹਾਂ ਨੇ ਹਵਾਈ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਵੀਰਾਂ ਦੀ ਇਸ ਧਰਤੀ ਤੋਂ ਨੇਵੀ, ਆਰਮੀ ਅਤੇ ਹਵਾਈ ਫ਼ੌਜ ਦੇ ਸਾਰੇ ਜਵਾਨਾਂ ਨੂੰ ਸੈਲਿਊਟ ਕਰਦਾ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਤੁਹਾਡੀ ਦਲੇਰੀ ਦੀ ਵਜ੍ਹਾ ਤੋਂ ਆਪ੍ਰੇਸ਼ਨ ਸਿੰਦੂਰ ਦੀ ਗੂੰਜ ਹਰ ਕੋਨੇ ਵਿਚ ਸੁਣਾਈ ਦੇ ਰਹੀ ਹੈ। ਹਰ ਭਾਰਤੀ ਤੁਹਾਡੇ ਨਾਲ ਖੜ੍ਹਾ ਹੈ ਅਤੇ ਹਰ ਭਾਰਤੀ ਦੀ ਪ੍ਰਾਰਥਨਾ ਤੁਹਾਡੇ ਨਾਲ ਹੈ। ਅੱਜ ਹਰ ਦੇਸ਼ ਵਾਸੀ ਤੁਹਾਡਾ ਧੰਨਵਾਦੀ ਹੈ। ਆਪ੍ਰੇਸ਼ਨ ਸਿੰਦੂਰ ਕੋਣ ਆਮ ਫੌਜੀ ਮੁਹਿੰਮ ਨਹੀਂ ਹੈ, ਇਹ ਭਾਰਤ ਦੀ ਨੀਤੀ ਅਤੇ ਫੈਸਲਾਕੁੰਨ ਮੁਹਿੰਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਧਰਤੀ ਮਹਾਤਮਾ ਬੁੱਧ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਅੱਤਵਾਦੀਆਂ ਨੇ ਸਾਡੀਆਂ ਧੀਆਂ ਦਾ ਸਿੰਦੂਰ ਖੋਹਿਆ ਗਿਆ। ਭਾਰਤ ਵਿਚ ਬੇਕਸੂਰ ਲੋਕਾਂ ਦਾ ਖੂਨ ਵਹਾਉਣ ਦਾ ਇਕ ਹੀ ਅੰਜਾਮ ਹੋਵੇਗਾ, ਵਿਨਾਸ਼...
ਖ਼ਬਰ ਅਪਡੇਟ ਕੀਤੀ ਜਾ ਰਹੀ ਹੈ...