ਪੰਜਾਬ ''ਚ ਫ਼ੌਜੀਆਂ ਨੂੰ ਮਿਲੇ PM ਮੋਦੀ, ਬੈਂਕਗ੍ਰਾਊਂਡ ''ਚ ਦਿੱਸੇ ਮਿਗ-29 ਲੜਾਕੂ ਜੈੱਟ ਤੇ S-400
Tuesday, May 13, 2025 - 03:19 PM (IST)

ਨੈਸ਼ਨਲ ਡੈਸਕ- ਜੰਗਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਆਦਮਪੁਰ ਏਅਰਬੇਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਫ਼ੌਜੀਆਂ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਇਕ ਖ਼ਾਸ ਤਸਵੀਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਵੇਰੇ 7 ਵਜੇ ਦਿੱਲੀ ਦੇ ਪਾਲਮ ਏਅਰਪੋਰਟ ਤੋਂ ਉਡਾਣ ਭਰੀ ਅਤੇ ਸਿੱਧੇ ਆਦਮਪੁਰ ਏਅਰਬੇਸ ਪਹੁੰਚੇ। ਉਹ ਇੱਥੇ ਕਰੀਬ 1 ਘੰਟੇ ਤੱਕ ਰੁਕੇ ਅਤੇ ਫ਼ੌਜੀਆਂ ਨਾਲ ਗੱਲਬਾਤ ਕੀਤੀ। ਏਅਰਬੇਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਤਸਵੀਰਾਂ 'ਚ ਪ੍ਰਧਾਨ ਮੰਤਰੀ ਮੋਦੀ ਜਵਾਨਾਂ ਨਾਲ ਮੁਸਕੁਰਾਉਂਦੇ ਅਤੇ ਗੱਲਬਾਤ ਕਰਦੇ ਨਜ਼ਰ ਆਏ। ਉਨ੍ਹਾਂ ਦੀ ਇਹ ਮੁਲਾਕਾਤ ਦੇਸ਼ ਦੇ ਫ਼ੌਜੀਆਂ ਦੇ ਪ੍ਰਤੀ ਸਮਰਥਨ ਅਤੇ ਭਰੋਸੇ ਦਾ ਪ੍ਰਤੀਕ ਮੰਨੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਖੁਦ ਇਸ ਮੁਲਾਕਾਤ ਦੀ ਇੱਛਾ ਜਤਾਈ ਸੀ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਫ਼ੋਰਸਾਂ ਦੇ ਪ੍ਰਤੀ ਸੰਵੇਦਨਾਸ਼ੀਲਤਾ ਅਤੇ ਸ਼ਲਾਘਾ ਸਪੱਸ਼ਟ ਹੁੰਦੀ ਹੈ। ਇਸ ਮੁਲਾਕਾਤ ਦੇ ਅੰਤਿਮ ਦ੍ਰਿਸ਼ 'ਚ ਮਿਗ-29 ਲੜਾਕੂ ਜੈੱਟ ਅਤੇ ਐੱਸ-400 ਹਵਾਈ ਰੱਖਿਆ ਪ੍ਰਣਾਲੀ ਦੀ ਮੌਜੂਦਗੀ ਨੇ ਭਾਰਤ ਦੀ ਹਵਾਈ ਸ਼ਕਤੀ ਦੀ ਮਜ਼ਬੂਤ ਅਕਸ ਪੇਸ਼ ਕੀਤੀ- ਜੋ ਆਤਮਨਿਰਭਰ ਅਤੇ ਰਣਨੀਤਕ ਰੂਪ ਨਾਲ ਸਮਰੱਥ ਭਾਰਤ ਦੀ ਇਕ ਪ੍ਰੇਰਨਾਦਾਇਕ ਝਲਕ ਦਿੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e