ਪਿੰਡ ਲੱਖੇਵਾਲ ''ਚ ਨਾਜਾਇਜ਼ ਮਾਇਨਿੰਗ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ
Wednesday, May 14, 2025 - 02:12 PM (IST)

ਭਵਾਨੀਗੜ੍ਹ (ਕਾਂਸਲ): ਸਥਾਨਕ ਪੁਲਸ ਵੱਲੋਂ ਪਿੰਡ ਲੱਖੇਵਾਲ ਵਿਖੇ ਇਕ ਖੇਤ ’ਚੋਂ ਇਕ ਟਿੱਪਰ ਅਤੇ ਇਕ ਪੋਕਲੇਨ ਬਰਾਮਦ ਕਰਕੇ ਨਾਜਾਇਜ਼ ਮਾਇਨਿੰਗ ਕਰਨ ਦੇ ਦੋਸ਼ ਹੇਠ ਨਾ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕਪੋਸਟ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਚੇਤਨ ਰਾਏ ਗੁਪਤਾ ਉਪ ਮੰਡਲ ਅਫ਼ਸਰ ਲਹਿਰਾਗਾਗਾ ਵੱਲੋਂ ਉਨ੍ਹਾਂ ਨੂੰ ਇਕ ਪੱਤਰ ਰਾਹੀ ਸੂਚਿਤ ਕੀਤਾ ਗਿਆ ਕਿ ਪਿੰਡ ਲੱਖੇਵਾਲ ਵਿਖੇ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਤੌਰ ’ਤੇ ਮਾਇਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪੱਤਰ ਦੇ ਅਧਾਰ ’ਤੇ ਜਦੋਂ ਉਨ੍ਹਾਂ ਪਿੰਡ ਲੱਖੇਵਾਲ ਵਿਖੇ ਇਕ ਖੇਤ ’ਚ ਰੇਡ ਕੀਤੀ ਤਾਂ ਇੱਥੇ ਨਜਾਇਜ ਮਾਇਨਿੰਗ ਵਾਲੀ ਥਾਂ ਉੱਪਰ ਪੁਲਸ ਨੂੰ ਇਕ ਟਿੱਪਰ ਅਤੇ ਇਕ ਪੋਕਲੇਨ ਮਸ਼ੀਨ ਬਰਾਮਦ ਹੋਈ। ਪੁਲਸ ਨੇ ਇਨ੍ਹਾਂ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਨਾ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8