ਮੁਫਤ ਕਣਕ ਲੈਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ''ਚ ਲੱਗਣ ਜਾ ਰਿਹਾ ਇਹ ਪ੍ਰੋਜੈਕਟ
Saturday, May 17, 2025 - 12:42 PM (IST)

ਚੰਡੀਗੜ੍ਹ : ਪੰਜਾਬ ਵਿਚ ਮੁਫਤ ਕਣਕ ਲੈਣ ਵਾਲੇ ਪਰਿਵਾਰਾਂ ਲਈ ਰਾਹਤ ਭਰੀ ਖਬਰ ਹੈ ਕਿਉਂਕਿ ਹੁਣ ਸਰਕਾਰੀ ਕਣਕ ਲੈਣ ਵਾਲੇ ਪਰਿਵਾਰਾਂ ਨੂੰ ਨਾ ਤਾਂ ਡਿਪੂ ਹੋਲਡਰਾਂ ਦੇ ਚੱਕਰ ਲਗਾਉਣੇ ਪੈਣਗੇ ਅਤੇ ਨਾ ਹੀ ਉਨ੍ਹਾਂ ਦਾ ਸਮਾਂ ਖ਼ਰਾਬ ਹੋਵੇਗਾ। ਦਰਅਸਲ ਹੁਣ ਕੇਂਦਰ ਵਰਲਡ ਫੂਡ ਪ੍ਰੋਗਰਾਮ ਦੇ ਤਹਿਤ ਪੰਜਾਬ ਵਿਚ ਅਜਿਹੀਆਂ ਏ. ਟੀ. ਐੱਮ. ਮਸ਼ੀਨਾਂ ਲੱਗਣਗੀਆਂ, ਜਿਨ੍ਹਾਂ ਵਿਚੋਂ ਪੈਸੇ ਨਹੀਂ ਸਗੋਂ ਕਣਕ ਨਿਕਲੇਗੀ। ਇਸ ਲਈ ਸਰਕਾਰ ਵੱਲੋਂ ਬਣਾਏ ਗਏ ਕਾਰਡ ਦੀ ਜ਼ਰੂਰਤ ਪਵੇਗੀ। ਕਾਰਡ ਨਾਲ ਸਬੰਧਤ ਪਰਿਵਾਰ ਦੇ ਫਿੰਗਰ ਪ੍ਰਿੰਟ ਇਸ ਮਸ਼ੀਨ 'ਤੇ ਚੱਲਣਗੇ ਅਤੇ ਆਸਾਨੀ ਨਾਲ ਉਨ੍ਹਾਂ ਨੂੰ ਆਪਣੇ ਕੋਟੇ ਦੀ ਕਣਕ ਮਿਲ ਜਾਵੇਗੀ।
ਇਹ ਵੀ ਪੜ੍ਹੋ : ਬੱਸਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ ਲਿਆ, ਆਖਿਰ ਚੁੱਕਿਆ ਗਿਆ ਇਹ ਵੱਡਾ ਕਦਮ
ਡਿਪੂ ਹੋਲਡਰਾਂ ਨੂੰ ਲੈ ਕੇ ਅਕਸਰ ਸ਼ਿਕਾਇਤਾਂ ਆਉਂਦੀਆਂ ਸਨ। ਕਈ ਵਾਰ ਡਿਪੂ ਹੋਲਡਰ ਸਮੇਂ ਸਿਰ ਕਣਕ ਨਹੀਂ ਵੰਡਦੇ ਸਨ, ਜਿਸ ਦੇ ਚੱਲਦੇ ਲੋਕਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਖਰਾਬ ਹੁੰਦੇ ਹਨ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਕਣਕ ਦੇਣ ਵਾਲੀਆਂ ਇਹ ਏ. ਟੀ. ਐੱਮ. ਮਸ਼ੀਨਾਂ ਲਗਾਈਆਂ ਜਾਣਗੀਆਂ। ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਬਣੇ ਹੋਏ ਹਨ, ਉਹ ਆਪਣੇ ਫਿੰਗਰ ਪ੍ਰਿੰਟ ਲਗਾ ਕੇ ਇਸ ਮਸ਼ੀਨ ਰਾਹੀਂ ਮਹੀਨੇ ਵਿਚ ਇਕ ਵਾਰ ਆਪਣੇ ਪਰਿਵਾਰ ਦੇ ਕੋਟੇ ਦੀ ਕਣਕ ਲੈ ਸਕਣਗੇ।
ਇਹ ਵੀ ਪੜ੍ਹੋ : 10ਵੀਂ ਦੇ ਨਤੀਜਿਆਂ 'ਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ, ਤਿੰਨਾਂ ਦੇ ਨੰਬਰ 650 'ਚੋਂ 650
ਇਹ ਵੀ ਪਤਾ ਲੱਗਾ ਹੈ ਕਿ ਇਹ ਮਸ਼ੀਨ ਅਜਿਹੀ ਜਗ੍ਹਾ ਲਗਾਈਆਂ ਜਾਣਗੀਆਂ, ਜਿੱਥੇ ਲੋਕਾਂ ਦੀ ਆਵਾਜਾਈ ਵੱਧ ਹੋਵੇ ਤਾਂ ਜੋ ਕਣਕ ਚੋਰੀ ਦੀ ਡਰ ਨਾ ਰਹੇ। ਸੂਤਰਾਂ ਮੁਤਾਬਕ ਲਈ ਇਹ ਮਸ਼ੀਨਾਂ ਐੱਸ. ਡੀ. ਐੱਮ. ਦਫਤਰ ਜਾਂ ਸਰਕਾਰੀ ਗੋਦਾਮ ਵਿਚ ਲਗਾਈਆਂ ਜਾ ਸਕਦੀਆਂ ਹਨ। ਦੂਜੇ ਪਾਸੇ ਫੂਡ ਐਂਡ ਸਪਲਾਈ ਮਨਿਸਟਰ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਗ੍ਰੇਨ ਏ. ਟੀ. ਐੱਮ. ਲੱਗਣ ਜਾ ਰਹੇ ਹਨ। ਇਸ ਲਈ ਕੇਂਦਰ ਤੋਂ ਮਨਜ਼ੂਰੀ ਮਿਲ ਗਈ ਹੈ। ਕੇਂਦਰੀ ਟੀਮ ਵਿਜ਼ਿਟ ਤੋਂ ਬਾਅਦ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਜਾਣਗੇ। ਇਸ ਨੂੰ ਜਲਦੀ ਪੂਰੇ ਸੂਬੇ ਵਿਚ ਲਾਗੂ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਟੋਲ ਪਲਾਜ਼ਾ ਹੋਇਆ ਫਰੀ, ਬਿਨਾਂ ਟੋਲ ਦਿੱਤੇ ਲੰਘੇ ਵਾਹਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e