ਪੰਜਾਬ ''ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! CM ਮਾਨ ਵੱਲੋਂ ਵੱਡੇ ਬਦਲਾਅ ਦਾ ਐਲਾਨ
Wednesday, May 14, 2025 - 01:27 PM (IST)

ਲੁਧਿਆਣਾ (ਵੈੱਬ ਡੈਸਕ): ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ ਸਾਹਮਣੇ ਆਈ ਹੈ। ਜਲਦੀ ਹੀ ਸੂਬੇ ਵਿਚ ਰਜਿਸਟਰੀਆਂ ਬਾਰੇ ਨਵਾਂ ਸਿਸਟਮ ਲਾਗੂ ਹੋਣ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਰਜਿਸਟਰੀਆਂ ਵਾਸਤੇ ਤਹਿਸੀਲਾਂ ਵਿਚ ਧੱਕੇ ਖਾਉਣ ਦੀ ਲੋੜ ਨਹੀਂ ਪਵੇਗੀ। ਜਲਦੀ ਹੀ ਸੇਵਾਂ ਕੇਂਦਰਾਂ ਵਿਚ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖ਼ੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਤੇ ਇਸੇ ਮਹੀਨੇ ਦੇ ਅਖ਼ੀਰ ਤਕ ਇਸ ਸਿਸਟਮ ਦੇ ਲਾਗੂ ਹੋਣ ਦੀ ਗੱਲ ਵੀ ਆਖ਼ੀ।
ਇਹ ਖ਼ਬਰ ਵੀ ਪੜ੍ਹੋ - LPG ਸਿਲੰਡਰਾਂ ਦੇ ਖਪਤਕਾਰਾਂ ਲਈ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ, ਪੰਜਾਬ ਦੇ ਕਈ ਇਲਾਕੇ ਖਾਸੇ ਪ੍ਰਭਾਵਿਤ
ਲੁਧਿਆਣਾ ਵਿਖੇ ਨਵੇਂ ਹਾਈ ਲੈਵਲ ਪੁਲ਼ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਸਿਸਟਮ ਦਾ ਟਰਾਇਲ ਚੱਲ ਰਿਹਾ ਹੈ ਤੇ 15-20 ਦਿਨਾਂ ਤਕ ਇਹ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੇਵਾਂ ਕੇਂਦਰਾਂ ਵਿਚ ਰਜਿਸਟਰੀਆਂ ਲਿਖੀਆਂ ਜਾਇਆ ਕਰਨਗੀਆਂ। ਲੋਕਾਂ ਨੂੰ ਸਿਰਫ ਫੋਟੋ ਕਰਵਾਉਣ ਲਈ ਕਚਹਿਰੀ ਜਾਣਾ ਪਵੇਗਾ ਤੇ ਉਸ ਤੋਂ ਬਾਅਦ ਸਰਕਾਰੀ ਮੁਲਾਜ਼ਮ ਲੋਕਾਂ ਦੇ ਘਰ ਰਜਿਸਟਰੀ ਫੜਾ ਕੇ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੰਮ ਅਜਿਹੇ ਹਨ ਜਿਹੜੇ ਆਨਲਾਈਨ ਹੋ ਸਕਦੇ ਹਨ, ਪਰ ਸਾਨੂੰ ਉਨ੍ਹਾਂ ਵਾਸਤੇ ਦਿਹਾੜੀਆਂ ਭੰਨਣੀਆਂ ਪੈਂਦੀਆਂ ਹਨ, ਇਸ ਵਿਚ ਬਦਲਾਅ ਲਿਆਵਾਂਗੇ।
ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਹੁਣ ਰਜਿਸਟਰੀਆਂ ਉਰਦੂ ਵਿਚ ਨਹੀਂ ਸਗੋਂ ਪੰਜਾਬੀ 'ਚ ਲਿਖੀਆਂ ਜਾਣਗੀਆਂ। ਜੇ ਕੋਈ ਚਾਹੇ ਤਾਂ ਉਹ ਰਜਿਸਟਰੀ ਹਿੰਦੀ ਜਾਂ ਅੰਗਰੇਜ਼ੀ ਵਿਚ ਲਿਖਵਾ ਸਕਦੇ ਹਨ, ਪਰ ਤਰਜੀਹ ਪੰਜਾਬੀ ਨੂੰ ਹੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਰਜਿਸਟਰੀਆਂ 'ਚ ਲਿਖੀ ਭਾਸ਼ਾ ਲੋਕਾਂ ਨੂੰ ਸਮਝ ਹੀ ਨਹੀਂ ਲੱਗਦੀ, ਪਰ ਹੁਣ ਹੋਣ ਵਾਲੀਆਂ ਰਜਿਸਟਰੀਆਂ ਨੂੰ ਹਰ ਕੋਈ ਪੜ੍ਹ ਤੇ ਸਮਝ ਸਕੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8