ਆਦਮਪੁਰ ਏਅਰ ਫੋਰਸ ਸਟੇਸ਼ਨ ਤੋਂ PM ਮੋਦੀ ਦਾ ਸੰਬੋਧਨ
Tuesday, May 13, 2025 - 03:39 PM (IST)

ਨੈਸ਼ਨਲ ਡੈਸਕ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਹੀ ਪੰਜਾਬ ਦੇ ਆਦਮਪੁਰ ਸਥਿਤ ਏਅਰ ਫੋਰਸ ਸਟੇਸ਼ਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਆਪਰੇਸ਼ਨ ਸਿੰਦੂਰ ਦੌਰਾਨ ਜਵਾਨਾਂ ਦੀਆਂ ਸੇਵਾਵਾਂ ਲਈ ਧੰਨਵਾਦ ਵੀ ਕੀਤਾ।
ਇਸ ਮਗਰੋਂ ਉਨ੍ਹਾਂ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਭਾਰਤ ਮਾਂ ਦੇ ਫੌਜੀ ਜਵਾਨ 'ਭਾਰਤ ਮਾਂ ਕੀ ਜੈ' ਬੋਲਦੇ ਹਨ ਤਾਂ ਦੁਸ਼ਮਣ ਦੇ ਕਲੇਜੇ ਕੰਬ ਜਾਂਦੇ ਹਨ। ਭਾਰਤ ਮਾਤਾ ਕੀ ਜੈ ਮੈਦਾਨ 'ਤੇ ਵੀ ਗੂੰਜਦੀ ਹੈ ਤੇ ਆਸਮਾਨ 'ਚ ਵੀ। ਉਨ੍ਹਾਂ ਨੇ ਜਵਾਨਾਂ ਨੂੰ ਕਿਹਾ ਕਿ ਤੁਸੀਂ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਮੈਂ ਅੱਜ ਸਵੇਰੇ-ਸਵੇਰੇ ਤੁਹਾਡੇ ਵਿਚਾਲੇ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ।
ਜਦੋਂ ਸਾਡੇ ਡਰੋਨ ਤੇ ਮਿਜ਼ਾਈਲਾਂ ਨਿਸ਼ਾਨੇ 'ਤੇ ਜਾ ਵੱਜਦੀਆਂ ਹਨ ਤਾਂ ਉਦੋਂ ਵੀ ਦੁਸ਼ਮਣ ਨੂੰ ਭਾਰਤ ਮਾਤਾ ਕੀ ਜੈ ਸੁਣਾਈ ਦਿੰਦਾ ਹੈ। ਸਾਡੇ ਡਰੋਨ ਜਦੋਂ ਦੁਸ਼ਮਣ ਦੇਸ਼ 'ਚ ਅੱਧੀ ਰਾਤ ਨੂੰ ਸੂਰਜ ਉਗਾ ਦਿੰਦੀਆਂ ਹਨ, ਤਾਂ ਉਦੋਂ ਵੀ ਦੁਸ਼ਮਣ ਨੂੰ ਸਿਰਫ਼ ਇਕ ਹੀ ਆਵਾਜ਼ ਸੁਣਾਈ ਦਿੰਦੀ ਹੈ- 'ਭਾਰਤ ਮਾਤਾ ਕੀ ਜੈ...'
ਖ਼ਬਰ ਅਪਡੇਟ ਕੀਤੀ ਜਾ ਰਹੀ ਹੈ....