ਜੇਕਰ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ

10/16/2020 9:37:21 AM

ਮੁੰਬਈ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਇਕ ਵਾਰ ਮੁੜ ਸਸਤਾ ਸੋਨਾ ਵੇਚ ਰਹੀ ਹੈ ਅਤੇ ਅੱਜ ਸਸਤਾ ਸੋਨਾ ਖ਼ਰੀਦਣ ਦਾ ਆਖ਼ਰੀ ਦਿਨ ਹੈ। ਸਾਵਰੇਨ ਗੋਲਡ ਬਾਂਡ ਯੋਜਨਾ 2020-21 ਦੀ 7ਵੀਂ ਸੀਰੀਜ਼ 12 ਤੋਂ 16 ਅਕਤੂਬਰ ਤੱਕ ਸਬਸਕ੍ਰਿਪਸ਼ਨ ਲਈ ਖੁੱਲ੍ਹੀ ਸੀ। ਦੱਸ ਦਈਏ ਕਿ ਸਾਵਰੇਨ ਗੋਲਡ ਬਾਂਡ 'ਚ ਨਿਵੇਸ਼ਕ ਨੂੰ ਫਿਜ਼ੀਕਲ ਰੂਪ 'ਚ ਸੋਨਾ ਨਹੀਂ ਮਿਲਦਾ। ਇਹ ਫਿਜ਼ੀਕਲ ਗੋਲਡ ਦੀ ਤੁਲਨਾ 'ਚ ਵੱਧ ਸੁਰੱਖਿਅਤ ਹੈ। ਸਾਵਰੇਨ ਗੋਲਡ ਬਾਂਡ ਨੂੰ ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਵੱਲੋਂ ਜ਼ਾਰੀ ਕਰੇਗਾ। ਇਸ ਵਾਰ ਬਾਂਡ ਦੀ ਕੀਮਤ 5051 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। ਯਾਨੀ ਤੁਸੀਂ ਇਸ ਮੁੱਲ 'ਤੇ ਸੋਨਾ ਖ਼ਰੀਦ ਸਕਦੇ ਹੋ। ਰਿਜ਼ਰਵ ਬੈਂਕ ਦੀ ਸਹਿਮਤੀ ਤੋਂ ਬਾਅਦ ਜੋ ਨਿਵੇਸ਼ਕ ਆਨਲਾਈਨ ਸਾਵਰੇਨ ਗੋਲਡ ਬਾਂਡ ਖ਼ਰੀਦਣਗੇ ਉਨ੍ਹਾਂ ਨੂੰ 50 ਰੁਪਏ ਦੀ ਛੋਟ ਮਿਲੇਗੀ। ਸਾਵਰੇਨ ਗੋਲਡ ਬਾਂਡ ਯੋਜਨਾ (ਐੱਸ. ਜੀ. ਬੀ.) ਦੀ 2020-21 ਲੜੀ ਦੀ 8ਵੀਂ ਲੜੀ 9 ਨਵੰਬਰ ਤੋਂ 13 ਨਵੰਬਰ ਤੱਕ ਗਾਹਕੀ ਲਈ ਖੁੱਲ੍ਹੇਗੀ।

ਕਿਥੇ ਅਤੇ ਕਿਵੇਂ ਮਿਲੇਗਾ
ਸਾਵਰੇਨ ਗੋਲਡ ਬਾਂਡ ਸਕੀਮ 'ਚ ਇਕ ਵਿੱਤੀ ਸਾਲ 'ਚ ਇਕ ਵਿਅਕਤੀ ਵੱਧ ਤੋਂ ਵੱਧ 400 ਗ੍ਰਾਮ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਉਥੇ ਹੀ ਘੱਟੋ-ਘੱਟ ਨਿਵੇਸ਼ ਇਕ ਗ੍ਰਾਮ ਦਾ ਹੋਣਾ ਜ਼ਰੂਰੀ ਹੈ। ਇਸ ਸਕੀਮ 'ਚ ਨਿਵੇਸ਼ ਕਰਨ 'ਤੇ ਤੁਸੀਂ ਟੈਕਸ ਬਚਾ ਸਕਦੇ ਹੋ। ਬਾਂਡ ਨੂੰ ਟਰੱਸਟੀ ਵਿਅਕਤੀਆਂ, ਐੱਚ. ਯੂ. ਐੱਫ, ਟਰੱਸਟ, ਯੂਨੀਵਰਸਿਟੀਆਂ ਅਤੇ ਚੈਰੀਟੇਬਲ ਸੰਸਥਾਵਾਂ ਨੂੰ ਵਿਕਰੀ ਲਈ ਰੋਕ ਲਗਾਈ ਜਾਏਗੀ। ਉਥੇ ਹੀ ਗਾਹਕਾਂ ਦੀ ਵੱਧ ਤੋਂ ਵੱਧ ਲਿਮਿਟ 4 ਕਿਲੋਗ੍ਰਾਮ ਪ੍ਰਤੀ ਵਿਅਕਤੀ, ਐੱਚ. ਯੂ. ਐੱਫ. ਲਈ 4 ਕਿਲੋਗ੍ਰਾਮ ਅਤੇ ਟਰੱਸਟਾਂ ਲਈ 20 ਕਿਲੋਗ੍ਰਾਮ ਅਤੇ ਪ੍ਰਤੀ ਵਿੱਤੀ ਸਾਲ (ਅਪ੍ਰੈਲ-ਮਾਰਚ) ਸਮਾਨ ਹੋਵੇਗੀ।

ਕੀ ਹੈ ਸਾਵਰੇਨ ਗੋਲਡ ਬਾਂਡ
ਸਾਵਰੇਨ ਗੋਲਡ ਬਾਂਡ 'ਚ ਨਿਵੇਸ਼ਕ ਨੂੰ ਫਿਜ਼ੀਕਲ ਰੂਪ 'ਚ ਸੋਨਾ ਨਹੀਂ ਮਿਲਦਾ। ਇਹ ਫਿਜ਼ੀਕਲ ਗੋਲਡ ਦੀ ਤੁਲਨਾ 'ਚ ਵੱਧ ਸੁਰੱਖਿਅਤ ਹੈ। ਜਿਥੋਂ ਤੱਕ ਸ਼ੁੱਧਤਾ ਦੀ ਗੱਲ ਹੈ ਤਾਂ ਇਲੈਕਟ੍ਰਾਨਿਕ ਰੂਪ 'ਚ ਹੋਣ ਕਾਰਣ ਇਸ ਦੀ ਸ਼ੁੱਧਤਾ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਇਸ 'ਤੇ ਤਿੰਨ ਸਾਲ ਤੋਂ ਬਾਅਦ ਲਾਂਗ ਟਰਮ ਕੈਪੀਟਲ ਗੇਨ ਟੈਕਸ ਲੱਗੇਗਾ (ਮੈਚਿਓਰਿਟੀ ਤੱਕ ਰੱਖਣ 'ਤੇ ਕੈਪੀਟਲ ਗੇਨ ਟੈਕਸ ਨਹੀਂ ਲੱਗੇਗਾ)। ਉਥੇ ਹੀ ਇਸ ਦੀ ਲੋਨ ਲਈ ਵਰਤੋਂ ਕਰ ਸਕਦੇ ਹਨ। ਜੇ ਗੱਲ ਰਿਡੈਂਪਸ਼ਨ ਦੀ ਕਰੀਏ ਤਾਂ ਪੰਜ ਸਾਲ ਬਾਅਦ ਕਦੀ ਵੀ ਇਸ ਨੂੰ ਕਦੀ ਵੀ ਵਾਪਸ ਕਰ ਸਕਦੇ ਹੋ।


cherry

Content Editor

Related News