Meta ’ਤੇ 2018 ਦੇ ਡਾਟਾ ਉਲੰਘਣਾ ਲਈ 25.1 ਕਰੋੜ ਯੂਰੋ ਦਾ ਜੁਰਮਾਨਾ
Wednesday, Dec 18, 2024 - 04:04 AM (IST)
ਲੰਡਨ - ਯੂਰਪੀ ਯੂਨੀਅਨ ਦੀ ਗੁਪਤ ਨਿਗਰਾਨ ਸੰਸਥਾਵਾਂ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਦੀ ਮਾਲਕੀ ਰੱਖਣ ਵਾਲੀ ਕੰਪਨੀ ਮੇਟਾ ’ਤੇ 25.1 ਕਰੋੜ ਯੂਰੋ ਦਾ ਜੁਰਮਾਨਾ ਲਾਇਆ। ਫੇਸਬੁੱਕ ’ਤੇ 2018 ਦੇ ਡਾਟਾ ਉਲੰਘਣਾ ਦੀ ਜਾਂਚ ਤੋਂ ਬਾਅਦ ਇਹ ਜੁਰਮਾਨਾ ਲਾਇਆ ਗਿਆ, ਜਿਸ ਨਾਲ ਲੱਖਾਂ ਖਾਤੇ ਪ੍ਰਭਾਵਿਤ ਹੋਏ ਸਨ।
ਆਇਰਲੈਂਡ ਦੇ ਡਾਟਾ ਸੁਰੱਖਿਆ ਕਮਿਸ਼ਨ ਨੇ ਉਲੰਘਣਾ ਦੀ ਆਪਣੀ ਜਾਂਚ ਪੂਰੀ ਕਰਨ ਤੋਂ ਬਾਅਦ ਜੁਰਮਾਨਾ ਲਾਇਆ। ਇਸ ਉਲੰਘਣਾ ’ਚ ਹੈਕਰਜ਼ ਨੇ ਮੰਚ ਦੇ ਕੋਡ ’ਚ ਬੱਗ ਦਾ ਫਾਇਦਾ ਉਠਾ ਕੇ ਯੂਜ਼ਰਜ਼ ਦੇ ਖਾਤਿਆਂ ਤੱਕ ਪਹੁੰਚ ਹਾਸਲ ਕੀਤੀ। ਯੂਰਪੀ ਯੂਨੀਅਨ ’ਚ ਸਖ਼ਤ ਗੁਪਤ ਵਿਵਸਥਾ ਤਹਿਤ ਆਇਰਲੈਂਡ ਦਾ ਕਮਿਸ਼ਨ ਮੇਟਾ ਲਈ ਪ੍ਰਮੁੱਖ ਗੁਪਤ ਰੈਗੂਲੇਟਰ ਹੈ।