CCPA ਨੇ 17 ਕੰਪਨੀਆਂ ਨੂੰ ਜਾਰੀ ਕੀਤਾ ਨੋਟਿਸ, ਨਿਯਮਾਂ ਦੀ ਉਲੰਘਣਾ ਤਹਿਤ ਹੋਵੇਗੀ ਸਖ਼ਤ ਕਾਰਵਾਈ
Saturday, Dec 14, 2024 - 10:41 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਤਹਿਤ ਆਉਣ ਵਾਲੇ ਸੈਂਟ੍ਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਿਟੀ (ਸੀ. ਸੀ. ਪੀ. ਏ.) ਨੇ ਕੰਜ਼ਿਊਮਰ ਪ੍ਰੋਟੈਕਸ਼ਨ (ਡਾਇਰੈਕਟ ਸੈਲਿੰਗ) ਨਿਯਮ, 2021 ਦੀ ਉਲੰਘਣਾ ਕਰਨ ’ਤੇ 17 ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : Zomato ਨੂੰ ਝਟਕਾ! ਸਰਕਾਰ ਨੇ ਭੇਜਿਆ 803 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਇਨ੍ਹਾਂ ’ਚੋਂ 13 ਕੰਪਨੀਆਂ ਵਿਰੁੱਧ ਜਾਂਚ ਚੱਲ ਰਹੀ ਹੈ। 3 ਕੰਪਨੀਆਂ ਦੇ ਜਵਾਬ ਦਾ ਇੰਤਜ਼ਾਰ ਹੈ। ਖਪਤਕਾਰ ਅਧਿਕਾਰਾਂ ਦੀ ਪ੍ਰਤੀਬੱਧਤਾ ਦੇ ਤਹਿਤ ਸੀ. ਸੀ. ਪੀ. ਏ. ਨੇ ਡਾਇਰੈਕਟ ਸੈਲਿੰਗ ਗਤੀਵਿਧੀਆਂ ਨੂੰ ਨਿਯਮਤ ਕਰਨ ਅਤੇ ਮੌਜੂਦਾ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਸਬੰਧ ’ਚ ਅਥਾਰਿਟੀ ਸਿੱਧੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਦੀਆਂ ਵੈੱਬਸਾਈਟਾਂ ਦੀ ਸਾਵਧਾਨੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : RBI Bomb Threat: : RBI ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਮਿਲੀ ਮੇਲ
ਇਨ੍ਹਾਂ ਕੰਪਨੀਆਂ ’ਤੇ ਹੋਈ ਕਾਰਵਾਈ
ਸਰਕਾਰੀ ਏਜੰਸੀ ਵੱਲੋਂ ਜਿਨ੍ਹਾਂ ਕੰਪਨੀਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ’ਚ ਵਿਹਾਨ ਡਾਇਰੈਕਟ ਸੈਲਿੰਗ (ਇੰਡੀਆ) ਪ੍ਰਾਈਵੇਟ ਲਿਮਟਿਡ (ਕਿਊਨੈੱਟ ਗਰੁੱਪ, ਹਾਂਗਕਾਂਗ ਦੀ ਇਕ ਸਬ-ਫ੍ਰੈਂਚਾਈਜ਼ੀ), ਟ੍ਰਿਪਟੇਲਜ਼ ਪ੍ਰਾਈਵੇਟ ਲਿਮਟਿਡ, ਔਰੀਅੰਨਜ਼ ਗਲੋਬਲ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ, ਜੇਨੇਸਾ ਵੈੱਲਨੈੱਸ ਪ੍ਰਾਈਵੇਟ ਲਿਮਟਿਡ, ਆਰਗੋਲਾਈਫ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਔਰੀਫਲੇਮ ਇੰਡੀਆ ਪ੍ਰਾਈਵੇਟ ਲਿਮਟਿਡ, ਜੰਕਚਰ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।
ਇਹ ਵੀ ਪੜ੍ਹੋ : ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ
ਸੀ. ਸੀ. ਪੀ. ਏ. ਨੇ ਬਿਆਨ ’ਚ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਡਾਇਰੈਕਟ ਸੈਲਿੰਗ ਇੰਡਸਟ੍ਰੀ ’ਚ ਭੁਲੇਖਾਪਾਊ ਅਤੇ ਸ਼ੋਸ਼ਣਕਾਰੀ ਰਵਾਇਤਾਂ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨਾ ਹੈ। ਨਾਲ ਹੀ ਖਪਤਕਾਰ ਹਿੱਤਾਂ ਦੀ ਸੁਰੱਖਿਆ ਲਈ ਡਿਜ਼ਾਈਨ ਕੀਤੇ ਗਏ ਰੈਗੂਲੇਟਰੀ ਢਾਂਚੇ ਦੀ ਪਾਲਣਾ ਯਕੀਨੀ ਕਰਨਾ ਹੈ।
ਕੀ ਹੁੰਦੀ ਹੈ ਡਾਇਰੈਕਟ ਸੈਲਿੰਗ
ਡਾਇਰੈਕਟ ਸੈਲਿੰਗ ਦਾ ਮਤਲਬ ਹੈ ਕਿਸੇ ਬ੍ਰਾਂਡ ਅਤੇ ਖਪਤਕਾਰਾਂ ਵਿਚਾਲੇ ਕਿਸੇ ਵਿਚੌਲੀਏ ਜਾਂ ਡਿਸਟ੍ਰੀਬਿਊਟਰ ਤੋਂ ਬਿਨਾਂ ਵਿਕਰੀ ਕਰਨਾ। ਇਹ ਇਕ ਤਰ੍ਹਾਂ ਦੀ ਬੀ2ਸੀ ਸੈਲਿੰਗ ਹੈ। ਡਾਇਰੈਕਟ ਸੈਲਿੰਗ ’ਚ ਉਤਪਾਦ ਨਿਰਮਾਤਾ ਤੋਂ ਸਿੱਧਾ ਵਿਕਰੀ ਕੰਪਨੀ ਕੋਲ ਜਾਂਦੇ ਹਨ, ਜਿਸ ਨੂੰ ਉਹ ਸਿੱਧਾ ਗਾਹਕਾਂ ਨੂੰ ਵੇਚਦੇ ਹਨ।
ਇਹ ਵੀ ਪੜ੍ਹੋ : LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ
ਇਹ ਇਕ ਬਿਜ਼ਨੈੱਸ ਮਾਡਲ ਹੈ, ਜਿਸ ’ਚ ਕੰਪਨੀ ਬਿਨਾਂ ਕਿਸੇ ਵਿਚੌਲੀਏ ਦੇ ਸਿੱਧੇ ਤੌਰ ’ਤੇ ਆਪਣੇ ਉਤਪਾਦ ਅਤੇ ਸੇਵਾਵਾਂ ਦੀ ਮਾਰਕੀਟਿੰਗ ਆਮ ਤੌਰ ’ਤੇ ਨਿੱਜੀ ਸੰਪਰਕ, ਆਨਲਾਈਨ ਪਲੇਟਫਾਰਮ ਜਾਂ ਘਰੇਲੂ ਪੇਸ਼ਕਾਰੀਆਂ ਰਾਹੀਂ ਆਪਣੇ ਗਾਹਕਾਂ ਤੱਕ ਕਰਦੀ ਹੈ। ਡਾਇਰੈਕਟ ਸੈਲਿੰਗ ਬਿਜ਼ਨੈੱਸ ਪਾਰਦਰਸ਼ੀ ਤੌਰ ’ਤੇ ਸੰਚਾਲਤ ਹੁੰਦੇ ਹਨ। ਖਪਤਕਾਰਾਂ ਨੂੰ ਗੁੰਮਰਾਹ ਕੀਤੇ ਬਿਨਾਂ ਉਹ ਆਪਣੇ ਨੁਮਾਇੰਦਿਆਂ ਨੂੰ ਗੁਣਵੱਤਾ ਭਰਪੂਰ ਉਤਪਾਦ ਭੇਜਦੇ ਹਨ ਅਤੇ ਲੋੜ ਪੈਣ ’ਤੇ ਲੋੜੀਂਦਾ ਮੁਆਵਜ਼ਾ ਦਿੰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8