ਮਹਿੰਦਰਾ ਲਾਈਫਸਪੇਸ ਨੂੰ GST ਵਿਭਾਗ ਤੋਂ 2.09 ਕਰੋੜ ਰੁਪਏ ਦਾ ਨੋਟਿਸ ਮਿਲਿਆ
Thursday, Dec 12, 2024 - 11:04 AM (IST)
ਨਵੀਂ ਦਿੱਲੀ (ਭਾਸ਼ਾ) – ਰੀਅਲ ਅਸਟੇਟ ਕੰਪਨੀ ਮਹਿੰਦਰਾ ਲਾਈਫਸਪੇਸ ਡਿਵੈੱਲਪਰਜ਼ ਨੂੰ ਤਾਮਿਲਨਾਡੂ ’ਚ ਜੀ. ਐੱਸ. ਟੀ. ਵਿਭਾਗ ਨੇ ਵਿਆਜ ਅਤੇ ਜੁਰਮਾਨੇ ਸਮੇਤ 2.09 ਕਰੋੜ ਰੁਪਏ ਦਾ ਕਰ ਭੁਗਤਾਨ ਨੋਟਿਸ ਭੇਜਿਆ ਹੈ। ਮਹਿੰਦਰਾ ਲਾਈਫਸਪੇਸ ਡਿਵੈੱਲਪਰਜ਼ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ,‘ਕੰਪਨੀ ਨੂੰ ਸਟੇਟ ਟੈਕਸ, ਚੇਂਗਲਪੱਟੂ, ਮੁਲਾਂਕਣ ਸਰਕਲ ਤਾਮਿਲਨਾਡੂ, ਜੀ. ਐੱਸ. ਟੀ. ਦੇ ਸਹਾਇਕ ਕਮਿਸ਼ਨਰ ਦੇ ਦਫਤਰ ਤੋਂ ਵਿਆਜ ਅਤੇ ਜੁਰਮਾਨੇ ਦੇ ਨਾਲ ਟੈਕਸ ਭਰਨ ਦਾ ਹੁਕਮ ਮਿਲਿਆ ਹੈ।’
ਇਹ ਵੀ ਪੜ੍ਹੋ : ICICI ਬੈਂਕ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਕਰ ਸਕਣਗੇ ਅਹਿਮ ਸਰਵਿਸ ਦੀ ਵਰਤੋਂ
ਕੰਪਨੀ ਨੇ ਕਿਹਾ ਕਿ ਇਹ ਹੁਕਮ ਜੀ. ਐੱਸ. ਟੀ. ਕਾਨੂੰਨ 2017 ਦੀ ਧਾਰਾ 74 ਦੀਆਂ ਵਿਵਸਥਾਵਾਂ ਦੇ ਤਹਿਤ ਪਾਸ ਕੀਤਾ ਗਿਆ ਹੈ, ਜਿਸ ’ਚ ਕੰਪਨੀ ਵੱਲੋਂ ਜੀ. ਐੱਸ. ਟੀ. ਦੇਣਦਾਰੀ ਦਾ ਘੱਟ ਭੁਗਤਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮਹਿੰਦਰਾ ਲਾਈਫਸਪੇਸ ਨੇ ਕਿਹਾ,‘ਕੰਪਨੀ ਦੀ ਸਮੀਖਿਆ ਦੇ ਆਧਾਰ ’ਤੇ ਕੋਈ ਖਾਮੀ ਨਹੀਂ ਪਾਈ ਗਈ ਹੈ ਅਤੇ ਆਮ ਜੁਰਮਾਨਾ ਲਗਾਇਆ ਗਿਆ ਹੈ।’
ਇਹ ਵੀ ਪੜ੍ਹੋ : EMI ਦੇਣ ਤੋਂ ਵੱਧ ਜਰੂਰੀ ਹੈ 'ਪਤਨੀ'-ਬੱਚਿਆਂ ਦੀ ਦੇਖਭਾਲ, ਸੁਪਰੀਮ ਕੋਰਟ ਦੇ ਫੈਸਲੇ ਨੇ ਵਧਾਈ ਬੈਂਕਾਂ ਦੀ ਚਿੰਤਾ!
ਕੰਪਨੀ ਨੇ ਕਿਹਾ ਕਿ ਉਹ ਇਸ ਹੁਕਮ ਵਿਰੁੱਧ ਅਪੀਲ ਦਾਖਲ ਕਰੇਗੀ। ਮਹਿੰਦਰਾ ਲਾਈਫਸਪੇਸ ਨੇ ਕਿਹਾ ਕਿ ਉਸ ਨੂੰ ਅਪੀਲ ’ਚ ਅਨੁਕੂਲ ਨਤੀਜੇ ਆਉਣ ਦੀ ਉਮੀਦ ਹੈ ਅਤੇ ਇਸ ਹੁਕਮ ਨਾਲ ਕੰਪਨੀ ’ਤੇ ਕੋਈ ਵਿੱਤੀ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : ਸੰਜੇ ਮਲਹੋਤਰਾ ਨੇ RBI ਦੇ 26ਵੇਂ ਗਵਰਨਰ ਵਜੋਂ ਸੰਭਾਲਿਆ ਅਹੁਦਾ, ਇਨ੍ਹਾਂ ਚੁਣੌਤੀਆਂ ਦਾ ਕਰਨਾ ਹੋਵੇਗਾ ਸਾਹਮਣਾ
ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, ਸੀਮੈਂਟ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
ਇਹ ਵੀ ਪੜ੍ਹੋ : Amazon ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਹੁਣ ਇੰਨੇ ਮਿੰਟਾਂ 'ਚ ਘਰ ਪਹੁੰਚ ਜਾਵੇਗਾ ਤੁਹਾਡਾ ਸਾਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8