ਆਟੋ ਪਾਰਟਸ ਉਦਯੋਗ ਪਹਿਲੀ ਛਮਾਹੀ ’ਚ 11 ਫੀਸਦੀ ਵਧ ਕੇ 3.32 ਲੱਖ ਕਰੋੜ ਰੁਪਏ ’ਤੇ ਪੁੱਜਾ

Friday, Dec 13, 2024 - 01:48 PM (IST)

ਨਵੀਂ ਦਿੱਲੀ (ਭਾਸ਼ਾ) - ਆਟੋ ਪਾਰਟਸ ਉਦਯੋਗ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਸਾਲਾਨਾ ਆਧਾਰ ’ਤੇ 11 ਫੀਸਦੀ ਵਧ ਕੇ 3.32 ਲੱਖ ਕਰੋੜ ਰੁਪਏ ਹੋ ਗਿਆ। ਉਦਯੋਗਿਕ ਸੰਸਥਾ ਏ. ਸੀ. ਐੱਮ. ਏ. ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਦੀ ਇਸੇ ਮਿਆਦ ’ਚ ਆਟੋ ਪਾਰਟਸ ਉਦਯੋਗ 2.98 ਲੱਖ ਕਰੋੜ ਰੁਪਏ ਦਾ ਸੀ।

ਇਹ ਵੀ ਪੜ੍ਹੋ :     LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ

ਇੰਡੀਅਨ ਆਟੋਮੋਬਾਈਲ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ. ਸੀ. ਐੱਮ. ਏ.) ਦੀ ਪ੍ਰਧਾਨ ਸ਼ਰਧਾ ਸੂਰੀ ਮਾਰਵਾਹ ਨੇ ਕਿਹਾ ਕਿ ਸਾਰੇ ਹਿੱਸਿਆਂ ’ਚ ਵਾਹਨਾਂ ਦੀ ਵਿਕਰੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਈ ਹੈ ਤੇ ਨਿਰਯਾਤ ਦੇ ਮੋਰਚੇ ’ਤੇ ਭੂ-ਰਾਜਨੀਤਿਕ ਚੁਣੌਤੀਆਂ ਦੇ ਬਾਵਜੂਦ, ਆਟੋ ਕੰਪੋਨੈਂਟ ਸੈਕਟਰ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਵਾਧਾ ਦਰਜ ਕੀਤਾ ਹੈ। ਛਿਮਾਹੀ ’ਚ ਘਰੇਲੂ ਤੇ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਲਗਾਤਾਰ ਵਾਧਾ ਦੇਖਿਆ ਗਿਆ।

ਇਹ ਵੀ ਪੜ੍ਹੋ :     ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ

ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਆਟੋ ਉਦਯੋਗ ਦੇ ਜ਼ਿਆਦਾਤਰ ਹਿੱਸਿਆਂ ’ਚ ਚੰਗੀ ਵਿਕਰੀ ਹੋਈ। ਹਾਲਾਂਕਿ, ਦੋਪਹੀਆ ਵਾਹਨਾਂ ਨੇ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ ’ਚ ਸ਼ਾਨਦਾਰ ਵਾਧਾ ਦਿਖਾਇਆ ਹੈ। ਇਸ ਦੇ ਨਾਲ ਹੀ ਯਾਤਰੀ ਵਾਹਨਾਂ ਤੇ ਵਪਾਰਕ ਵਾਹਨਾਂ ਦੀ ਵਿਕਰੀ ਤੁਲਨਾਤਮਕ ਤੌਰ ’ਤੇ ਮੱਧਮ ਰਹੀ ਹੈ।

ਇਹ ਵੀ ਪੜ੍ਹੋ :    15 ਦਿਨਾਂ ਅੰਦਰ ਕਣਕ ਦਾ ਸਟਾਕ ਘਟਾਉਣ ਦਾ ਨੋਟਿਸ ਜਾਰੀ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਇਹ ਵੀ ਪੜ੍ਹੋ :     EPFO ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋਣ ਜਾ ਰਿਹੈ ਵੱਡਾ ਬਦਲਾਅ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News