ਬੈਂਕ 'ਚ ਲੱਗੀ ਅੱਖ, ਹੋਰ ਖਾਤੇ ਵਿੱਚ ਟਰਾਂਸਫਰ ਹੋਏ 1990 ਕਰੋੜ

Monday, Dec 09, 2024 - 05:14 PM (IST)

ਬੈਂਕ 'ਚ ਲੱਗੀ ਅੱਖ, ਹੋਰ ਖਾਤੇ ਵਿੱਚ ਟਰਾਂਸਫਰ ਹੋਏ 1990 ਕਰੋੜ

ਨਵੀਂ ਦਿੱਲੀ - ਕਰੀਬ 12 ਸਾਲ ਪੁਰਾਣਾ ਮਾਮਲਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਜਰਮਨੀ ਦੇ ਇਕ ਬੈਂਕ ਨਾਲ ਸਬੰਧਤ ਹੈ। ਦਰਅਸਲ, ਸਾਲ 2012 ਵਿੱਚ ਇੱਥੋਂ ਦੇ ਇੱਕ ਬੈਂਕ ਕਰਮਚਾਰੀ ਨੇ ਗਲਤ ਖਾਤੇ ਵਿੱਚ 222 ਮਿਲੀਅਨ ਯੂਰੋ (ਕਰੀਬ 1990 ਕਰੋੜ ਰੁਪਏ ਤੋਂ ਵੱਧ) ਟਰਾਂਸਫਰ ਕਰ ਦਿੱਤੇ ਸਨ ਅਤੇ ਇਹ ਸਭ ਇਕ ਛੋਟੀ ਗਲਤੀ ਕਾਰਨ ਹੋਇਆ ਜਦੋਂ ਕੰਮ ਦੌਰਾਨ ਬੈਂਕ ਮੁਲਾਜ਼ਮ ਨੂੰ ਝਪਕੀ ਆ ਗਈ ਸੀ। ਇਸ ਗਲਤੀ ਕਾਰਨ ਬੈਂਕ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਪਰ ਅਦਾਲਤ ਨੇ ਮੁਲਾਜ਼ਮ ਨੂੰ ਰਾਹਤ ਦਿੰਦਿਆਂ ਉਸ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ...

ਇਹ ਵੀ ਪੜ੍ਹੋ :     31 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੱਗੇਗਾ 10,000 ਰੁਪਏ ਦਾ ਜੁਰਮਾਨਾ

ਇਹ ਘਟਨਾ ਸਾਲ 2012 ਵਿੱਚ ਵਾਪਰੀ ਸੀ, ਜਦੋਂ ਇੱਕ ਬੈਂਕ ਕਲਰਕ ਦੀ ਗਲਤੀ ਨਾਲ ਵੱਡੀ ਰਕਮ ਗਲਤ ਖਾਤੇ ਵਿੱਚ ਟਰਾਂਸਫਰ ਹੋ ਗਈ ਸੀ। ਦਰਅਸਲ, ਇਕ ਅਖ਼ਬਾਰ 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਜਰਮਨੀ ਦੇ ਇੱਕ ਬੈਂਕ ਵਿੱਚ ਕੰਮ ਕਰਦੇ ਇੱਕ ਕਲਰਕ ਨੇ ਇੱਕ ਗਾਹਕ ਦੇ ਖਾਤੇ ਵਿੱਚ ਸਿਰਫ 64.20 ਯੂਰੋ ਭੇਜਣੇ ਸਨ, ਪਰ ਇਹ ਕੰਮ ਕਰਦੇ ਸਮੇਂ ਉਹ ਸੌਂ ਗਿਆ ਅਤੇ ਕੰਪਿਊਟਰ ਦੇ ਕੀ-ਬੋਰਡ 'ਤੇ ਉਸ ਦੀ ਉਂਗਲ ਦੱਬੀ ਰਹਿ ਗਈ। ਇਸ ਦਾ ਅਸਰ ਇਹ ਹੋਇਆ ਕਿ 64 ਯੂਰੋ ਦੀ ਮਾਮੂਲੀ ਰਕਮ ਦੀ ਬਜਾਏ ਉਸ ਖਾਤੇ ਵਿੱਚ 222 ਮਿਲੀਅਨ ਯੂਰੋ ਟਰਾਂਸਫਰ ਹੋ ਗਏ।

ਇਹ ਵੀ ਪੜ੍ਹੋ :     Public Holiday: 12 ਦਸੰਬਰ ਨੂੰ ਬੰਦ ਰਹਿਣਗੇ ਬੈਂਕ, ਸਕੂਲ ਤੇ ਸਰਕਾਰੀ ਦਫ਼ਤਰ, ਜਾਣੋ ਕਾਰਨ

ਮਿਲੀ ਸੀ ਇਹ ਸਜ਼ਾ

ਰਿਪੋਰਟ ਮੁਤਾਬਕ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਤਾਂ ਉਥੇ ਹੀ ਹਲਚਲ ਮਚ ਗਈ ਅਤੇ ਤੁਰੰਤ ਹੀ ਬੈਂਕ ਦੇ ਇਕ ਹੋਰ ਕਰਮਚਾਰੀ ਨੇ ਗਲਤੀ ਫੜ ਕੇ ਲੈਣ-ਦੇਣ ਬੰਦ ਕਰ ਦਿੱਤਾ। ਪਰ ਇਸ ਮਾਮਲੇ 'ਚ ਵੱਡੀ ਲਾਪ੍ਰਵਾਹੀ ਦਾ ਪਰਦਾਫਾਸ਼ ਹੋਇਆ ਅਤੇ ਕਲਰਕ ਤੋਂ ਇਲਾਵਾ ਸੁਪਰਵਾਈਜ਼ਰ 'ਤੇ ਵੀ ਸਵਾਲ ਉਠਾਏ ਗਏ ਕਿ ਇਹ ਲੈਣ-ਦੇਣ ਉਸ ਨੂੰ ਕਿਸ ਤਰ੍ਹਾਂ ਮਨਜ਼ੂਰ ਹੋਇਆ। ਇਸ ਗਲਤੀ ਕਾਰਨ ਸਬੰਧਤ ਕਰਮਚਾਰੀ ਨੂੰ ਬੈਂਕ ਨੇ ਨੌਕਰੀ ਤੋਂ ਕੱਢ ਦਿੱਤਾ, ਜਿਸ ਤੋਂ ਬਾਅਦ ਜਰਮਨ ਬੈਂਕ ਨਾਲ ਉਸ ਦੀ ਕਾਨੂੰਨੀ ਲੜਾਈ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ :     SBI Vacancy: ਕੀ ਤੁਸੀਂ ਵੀ ਬਣਨਾ ਚਾਹੁੰਦੇ ਹੋ SBI ਕਲਰਕ ? ਜਾਣੋ ਅਰਜ਼ੀ ਦੇਣ ਦੀ ਤਾਰੀਖ਼ ਸਮੇਤ ਹੋਰ ਵੇਰਵੇ

ਫਿਰ ਅਦਾਲਤ ਨੇ ਇਹ ਫੈਸਲਾ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਜਰਮਨੀ ਦੇ ਹੇਸੇ ਸੂਬੇ ਦੀ ਲੇਬਰ ਕੋਰਟ ਨੇ ਦਿੱਤਾ ਹੈ। ਇਸ ਪੂਰੇ ਮਾਮਲੇ ਵਿੱਚ ਅਦਾਲਤ ਨੇ ਬੈਂਕ ਵੱਲੋਂ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਕਲਰਕ ਨੇ ਇਹ ਗਲਤੀ ਜਾਣ ਬੁੱਝ ਕੇ ਨਹੀਂ ਕੀਤੀ। ਅਦਾਲਤ ਨੇ ਕਿਹਾ ਕਿ ਭਾਵੇਂ ਕਰਮਚਾਰੀ ਨੇ ਆਪਣੀ ਗਲਤੀ ਨੂੰ ਨਜ਼ਰਅੰਦਾਜ਼ ਕੀਤਾ ਹੋਵੇ ਪਰ ਉਸ ਨੂੰ ਉਸ ਦੇ ਕੰਮਾਂ ਲਈ ਬਰਖਾਸਤ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ :      Paytm ਸ਼ੇਅਰਾਂ 'ਚ ਉਛਾਲ, ਸਟਾਕ 52 ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚਿਆ... ਇਸ ਡੀਲ ਦੀ ਖਬਰ ਤੋਂ ਨਿਵੇਸ਼ਕ ਉਤਸ਼ਾਹਿਤ

ਅਦਾਲਤ ਨੇ ਕਿਹਾ- ਕੋਈ ਬਰਖਾਸਤਗੀ ਨਹੀਂ, ਸਿਰਫ਼ ਇਕ ਚੇਤਾਵਨੀ ਹੀ ਕਾਫ਼ੀ ਹੈ, ਇਸ ਤੋਂ ਇਲਾਵਾ ਅਦਾਲਤ ਦੇ ਜੱਜ ਨੇ ਕਿਹਾ ਕਿ ਕਰਮਚਾਰੀ 'ਤੇ ਬਹੁਤ ਜ਼ਿਆਦਾ ਦਬਾਅ ਸੀ, ਉਹ ਰੋਜ਼ਾਨਾ ਸੈਂਕੜੇ ਲੈਣ-ਦੇਣ ਦੀ ਸਮੀਖਿਆ ਕਰਦਾ ਸੀ। ਰਿਪੋਰਟ ਦੇ ਅਨੁਸਾਰ, ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ 222 ਮਿਲੀਅਨ ਯੂਰੋ ਦੇ ਗਲਤ ਲੈਣ-ਦੇਣ ਵਾਲੀ ਘਟਨਾ ਵਾਲੇ ਦਿਨ, ਕਰਮਚਾਰੀ ਨੇ 812 ਦਸਤਾਵੇਜ਼ਾਂ ਨੂੰ ਸੰਭਾਲਿਆ ਸੀ ਅਤੇ ਉਹ ਹਰੇਕ ਦਸਤਾਵੇਜ਼ 'ਤੇ ਸਿਰਫ ਕੁਝ ਸਕਿੰਟ ਹੀ ਖਰਚ ਕਰਨ ਦੇ ਯੋਗ ਸੀ। ਅਦਾਲਤ ਨੇ ਆਪਣੇ ਹੁਕਮ ਵਿੱਚ ਜ਼ੋਰ ਦੇ ਕੇ ਕਿਹਾ ਕਿ ਕਰਮਚਾਰੀ ਵੱਲੋਂ ਜਾਣਬੁੱਝ ਕੇ ਅਣਗਹਿਲੀ ਦਾ ਕੋਈ ਸਬੂਤ ਨਹੀਂ ਮਿਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News