ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ''ਚ ਕੀਤਾ 22,766 ਕਰੋੜ ਰੁਪਏ ਦਾ ਨਿਵੇਸ਼
Monday, Dec 16, 2024 - 03:28 PM (IST)
ਨਵੀਂ ਦਿੱਲੀ: ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਦੇ ਵਿਚਕਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (FPI) ਭਾਰਤੀ ਬਾਜ਼ਾਰ ਵਿੱਚ ਵਾਪਸ ਆ ਗਏ ਹਨ। ਦਸੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਐਫਪੀਆਈ ਨੇ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ 22,766 ਕਰੋੜ ਰੁਪਏ ਦੀ ਸ਼ੁੱਧ ਰਕਮ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਨਵੰਬਰ 'ਚ ਐਫਪੀਆਈ ਨੇ ਭਾਰਤੀ ਬਾਜ਼ਾਰ 'ਚੋਂ 21,612 ਕਰੋੜ ਰੁਪਏ ਅਤੇ ਅਕਤੂਬਰ 'ਚ 94,017 ਕਰੋੜ ਰੁਪਏ ਦੀ ਵੱਡੀ ਨਿਕਾਸੀ ਕੀਤੀ ਸੀ। ਅਕਤੂਬਰ ਦੇ ਨਿਕਾਸੀ ਦੇ ਅੰਕੜੇ ਸਭ ਤੋਂ ਮਾੜੇ ਸਨ।
ਦਿਲਚਸਪ ਗੱਲ ਇਹ ਹੈ ਕਿ ਸਤੰਬਰ 'ਚ ਐਫ.ਪੀ.ਆਈ. ਦਾ ਪ੍ਰਵਾਹ 57,724 ਕਰੋੜ ਰੁਪਏ ਦੇ ਨੌਂ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਇਹ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ ਰਵੱਈਏ ਵਿੱਚ ਅਸਥਿਰਤਾ ਨੂੰ ਦਰਸਾਉਂਦਾ ਹੈ। ਡਿਪਾਜ਼ਟਰੀ ਡੇਟਾ ਦੇ ਅਨੁਸਾਰ, ਤਾਜ਼ਾ ਐਫਪੀਆਈ ਪ੍ਰਵਾਹ ਦੇ ਨਾਲ, 2024 ਵਿੱਚ ਹੁਣ ਤੱਕ ਸ਼ੇਅਰਾਂ ਵਿੱਚ ਐਫਪੀਆਈ ਨਿਵੇਸ਼ 7,747 ਕਰੋੜ ਰੁਪਏ ਰਿਹਾ ਹੈ।
ਇਹ ਵੀ ਪੜ੍ਹੋ- ਸਰਦੀਆਂ ‘ਚ ਇਹ ਗਲਤੀ ਨਾ ਕਰਨ 'ਸ਼ੂਗਰ ਦੇ ਮਰੀਜ਼', ਵਧ ਸਕਦੈ ਲੈਵਲ
ਮੌਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਡਾਇਰੈਕਟਰ, ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, “ਅੱਗੇ ਜਾ ਕੇ, ਭਾਰਤੀ ਸਟਾਕ ਬਾਜ਼ਾਰਾਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਦਾ ਪ੍ਰਵਾਹ ਕਈ ਮੁੱਖ ਕਾਰਕਾਂ 'ਤੇ ਨਿਰਭਰ ਕਰੇਗਾ। ਇਨ੍ਹਾਂ ਵਿੱਚ ਡੋਨਾਲਡ ਟਰੰਪ ਦੁਆਰਾ ਰਾਸ਼ਟਰਪਤੀ ਵਜੋਂ ਲਾਗੂ ਕੀਤੀਆਂ ਗਈਆਂ ਨੀਤੀਆਂ, ਮੌਜੂਦਾ ਮਹਿੰਗਾਈ ਅਤੇ ਵਿਆਜ ਦਰ ਦੀ ਸਥਿਤੀ ਅਤੇ ਭੂ-ਰਾਜਨੀਤਿਕ ਦ੍ਰਿਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਦੇ ਤੀਜੀ ਤਿਮਾਹੀ ਦੇ ਨਤੀਜੇ ਅਤੇ ਆਰਥਿਕ ਵਿਕਾਸ ਦੇ ਮੋਰਚੇ 'ਤੇ ਦੇਸ਼ ਦੀ ਤਰੱਕੀ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਸੇਧ ਦੇਣ 'ਚ ਅਹਿਮ ਭੂਮਿਕਾ ਨਿਭਾਉਣਗੇ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਇਸ ਮਹੀਨੇ ਹੁਣ ਤੱਕ 22,766 ਕਰੋੜ ਰੁਪਏ ਦਾ ਨਿਵੇਸ਼ ਆਇਆ
ਡਿਪਾਜ਼ਟਰੀ ਡੇਟਾ ਦੇ ਅਨੁਸਾਰ ਐਫਪੀਆਈ ਨੇ ਇਸ ਮਹੀਨੇ (13 ਦਸੰਬਰ ਤੱਕ) ਹੁਣ ਤੱਕ ਸ਼ੇਅਰਾਂ ਵਿੱਚ ਸ਼ੁੱਧ 22,766 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਵਿਆਜ ਦਰਾਂ 'ਚ ਕਟੌਤੀ ਕਰੇਗਾ।
ਇਹ ਵੀ ਪੜ੍ਹੋ- 43 ਸਾਲਾਂ 'ਚ ਜੋੜੇ ਨੇ ਕੀਤਾ 12 ਵਾਰ ਵਿਆਹ ਤੇ ਤਲਾਕ,ਜਾਣੋ ਕੀ ਹੈ ਮਾਮਲਾ
ਨਿਵੇਸ਼ਕਾਂ ਨੂੰ ਰੇਪੋ ਦਰ ਵਿੱਚ ਕਟੌਤੀ ਦੀ ਉਮੀਦ
ਵਾਟਰਫੀਲਡ ਐਡਵਾਈਜ਼ਰਜ਼ ਦੇ ਸੀਨੀਅਰ ਡਾਇਰੈਕਟਰ (ਸੂਚੀਬੱਧ ਨਿਵੇਸ਼) ਵਿਪੁਲ ਭੋਵਰ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਕਦ ਰਿਜ਼ਰਵ ਅਨੁਪਾਤ (ਸੀਆਰਆਰ) ਨੂੰ ਘਟਾ ਕੇ ਤਰਲਤਾ ਵਧਾ ਦਿੱਤੀ ਹੈ, ਜਿਸ ਨਾਲ ਨਿਵੇਸ਼ਕਾਂ ਦੀ ਭਾਵਨਾ ਵਧੀ ਹੈ। ਇਸ ਤੋਂ ਇਲਾਵਾ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਅਕਤੂਬਰ ਵਿੱਚ 6.21 ਫੀਸਦੀ ਤੋਂ ਘਟ ਕੇ ਨਵੰਬਰ ਵਿੱਚ 5.48 ਫੀਸਦੀ ਰਹਿ ਗਈ ਹੈ। ਇਸ ਨਾਲ ਨਿਵੇਸ਼ਕਾਂ ਵਿੱਚ ਉਮੀਦ ਪੈਦਾ ਹੋਈ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਆਉਣ ਵਾਲੀ ਮੁਦਰਾ ਨੀਤੀ ਸਮੀਖਿਆ ਵਿੱਚ ਰੈਪੋ ਦਰ ਵਿੱਚ ਕਟੌਤੀ ਕਰੇਗਾ।
ਇਸ ਮਿਆਦ ਵਿੱਚ ਐਫਪੀਆਈ ਨੇ ਆਮ ਸੀਮਾ ਦੇ ਤਹਿਤ ਬਾਂਡਾਂ ਵਿੱਚ 4,814 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਲੰਟਰੀ ਰਿਟੇਨਸ਼ਨ ਰੂਟ (VRR) ਤੋਂ 666 ਕਰੋੜ ਰੁਪਏ ਕਢਵਾ ਲਏ ਹਨ। ਇਸ ਸਾਲ ਹੁਣ ਤੱਕ ਐਫਪੀਆਈ ਨੇ ਕਰਜ਼ੇ ਜਾਂ ਬਾਂਡ ਮਾਰਕੀਟ ਵਿੱਚ 1.1 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।