Zomato ਨੂੰ ਝਟਕਾ! ਸਰਕਾਰ ਨੇ ਭੇਜਿਆ 803 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
Friday, Dec 13, 2024 - 12:52 PM (IST)
ਨਵੀਂ ਦਿੱਲੀ - ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ Zomato ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਰਕਾਰ ਨੇ ਜ਼ੋਮੈਟੋ 'ਤੇ 803.4 ਕਰੋੜ ਰੁਪਏ ਦੀ GST ਚੋਰੀ ਦਾ ਦੋਸ਼ ਲਗਾਇਆ ਹੈ। ਇਸ ਵਿੱਚ ਵਿਆਜ ਅਤੇ ਜੁਰਮਾਨਾ ਵੀ ਸ਼ਾਮਲ ਹੈ। ਜ਼ੋਮੈਟੋ ਨੂੰ ਇਸ ਸਬੰਧ ਵਿੱਚ ਜੀਐਸਟੀ ਵਿਭਾਗ ਤੋਂ ਨੋਟਿਸ ਮਿਲਿਆ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਇਹ ਨੋਟਿਸ ਜੀਐੱਸਟੀ ਦੇ ਭੁਗਤਾਨ, ਡਿਲੀਵਰੀ ਚਾਰਜ 'ਤੇ ਵਿਆਜ ਅਤੇ ਜੁਰਮਾਨੇ ਨਾਲ ਸਬੰਧਤ ਹੈ। ਕੰਪਨੀ ਹੁਣ ਇਸ ਮਾਮਲੇ 'ਚ ਜ਼ਰੂਰੀ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ
ਕਿੰਨਾ ਟੈਕਸ ਬਕਾਇਆ ਹੈ?
ਕੰਪਨੀ ਨੇ ਕਿਹਾ ਕਿ ਉਹ ਉਚਿਤ ਅਥਾਰਟੀ ਅੱਗੇ ਅਪੀਲ ਦਾਇਰ ਕਰੇਗੀ ਕਿਉਂਕਿ ਉਸ ਦਾ ਮੰਨਣਾ ਹੈ ਕਿ ਉਸ ਦਾ ਕੇਸ ਮਜ਼ਬੂਤ ਹੈ। ਜ਼ੋਮੈਟੋ ਨੇ ਕਿਹਾ, ਕੰਪਨੀ ਨੂੰ 12 ਦਸੰਬਰ, 2024 ਨੂੰ ਇੱਕ ਆਰਡਰ ਪ੍ਰਾਪਤ ਹੋਇਆ ਹੈ। 29 ਅਕਤੂਬਰ, 2019 ਤੋਂ 31 ਮਾਰਚ, 2022 ਦੀ ਮਿਆਦ ਲਈ CGST ਅਤੇ ਕੇਂਦਰੀ ਆਬਕਾਰੀ, ਠਾਣੇ ਕਮਿਸ਼ਨਰੇਟ, ਮਹਾਰਾਸ਼ਟਰ ਦੇ ਸੰਯੁਕਤ ਕਮਿਸ਼ਨਰ ਦੁਆਰਾ ਪਾਸ ਕੀਤਾ ਗਿਆ ਹੈ। ਇਸ ਵਿੱਚ ਲਾਗੂ ਵਿਆਜ ਅਤੇ ਜੁਰਮਾਨੇ ਸਮੇਤ 401,70,14,706 ਰੁਪਏ ਦੇ ਜੀਐਸਟੀ ਦੀ ਮੰਗ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ
ਕੰਪਨੀ ਨੇ ਕਿਹਾ "ਸਾਡਾ ਮੰਨਣਾ ਹੈ ਕਿ ਸਾਡੇ ਕੋਲ ਇੱਕ ਮਜ਼ਬੂਤ ਕੇਸ ਹੈ, ਜੋ ਸਾਡੇ ਬਾਹਰੀ ਕਾਨੂੰਨੀ ਅਤੇ ਟੈਕਸ ਸਲਾਹਕਾਰਾਂ ਦੇ ਵਿਚਾਰਾਂ ਦੁਆਰਾ ਸਮਰਥਤ ਹੈ" । ਕੰਪਨੀ ਉਚਿਤ ਅਥਾਰਟੀ ਦੇ ਸਾਹਮਣੇ ਆਦੇਸ਼ ਦੇ ਖਿਲਾਫ ਅਪੀਲ ਦਾਇਰ ਕਰੇਗੀ।
ਇਹ ਵੀ ਪੜ੍ਹੋ : 15 ਦਿਨਾਂ ਅੰਦਰ ਕਣਕ ਦਾ ਸਟਾਕ ਘਟਾਉਣ ਦਾ ਨੋਟਿਸ ਜਾਰੀ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਨੋਟਿਸ ਕਿਉਂ ਭੇਜਿਆ ਜਾਂਦਾ ਹੈ?
ਕੰਪਨੀਆਂ ਨੂੰ ਹਰ ਸੇਵਾ ਅਤੇ ਉਤਪਾਦ 'ਤੇ ਟੈਕਸ ਦੇਣਾ ਪੈਂਦਾ ਹੈ, ਜਿਸ ਨੂੰ GST ਕਿਹਾ ਜਾਂਦਾ ਹੈ। ਕਈ ਵਾਰ ਕੁਝ ਕੰਪਨੀਆਂ ਇਸ ਜੀਐਸਟੀ ਦਾ ਸਮੇਂ ਸਿਰ ਭੁਗਤਾਨ ਨਹੀਂ ਕਰਦੀਆਂ ਹਨ। ਫਿਰ ਜੀਐਸਟੀ ਅਥਾਰਟੀ ਇਸ 'ਤੇ ਜੁਰਮਾਨਾ ਅਤੇ ਵਿਆਜ ਦੋਵੇਂ ਲਗਾ ਦਿੰਦੀ ਹੈ। ਭੁਗਤਾਨ ਨਾ ਕਰਨ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ GST ਦੀ ਰਕਮ 'ਤੇ ਵਿਆਜ ਵਸੂਲਿਆ ਜਾਂਦਾ ਹੈ। ਅਜਿਹਾ ਹੀ zomato ਨਾਲ ਵੀ ਹੋਇਆ ਹੈ ਕੁੱਲ ਮਿਲਾ ਕੇ 803 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : EPFO ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋਣ ਜਾ ਰਿਹੈ ਵੱਡਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8