Swiggy ਦਾ ਦੂਜੀ ਤਿਮਾਹੀ ’ਚ ਘਾਟਾ ਘੱਟ ਹੋ ਕੇ 625.53 ਕਰੋੜ ਰੁਪਏ ’ਤੇ ਆਇਆ
Wednesday, Dec 04, 2024 - 01:20 PM (IST)
ਨਵੀਂ ਦਿੱਲੀ (ਭਾਸ਼ਾ) – ਖਾਣ-ਪਾਣ ਅਤੇ ਕਿਰਾਨੇ ਦੇ ਸਾਮਾਨ ਦੀ ਸਪਲਾਈ ਕਰਨ ਵਾਲੀ ਕੰਪਨੀ ਸਵਿਗੀ ਦਾ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ’ਚ ਏਕੀਕ੍ਰਿਤ ਘਾਟਾ ਘੱਟ ਹੋ ਕੇ 625.53 ਕਰੋੜ ਰੁਪਏ ਰਹਿ ਗਿਆ। ਸਵਿਗੀ ਨੇ ਸ਼ੇਅਰ ਬਾਜ਼ਾਰਾਂ ਨੂੰ ਜੁਲਾਈ-ਸਤੰਬਰ 2024 ਤਿਮਾਹੀ ਦੇ ਵਿੱਤੀ ਨਤੀਜਿਆਂ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : HDFC ਬੈਂਕ ਨੇ ਤੋੜੇ ਸਾਰੇ ਰਿਕਾਰਡ, ਰਚਿਆ ਇਤਿਹਾਸ, ਨਵੀਂਆਂ ਉਚਾਈਆਂ 'ਤੇ ਪਹੁੰਚੇ ਸ਼ੇਅਰ
ਇਹ ਵੀ ਪੜ੍ਹੋ : ਫੁੱਲਾਂ, ਫਲਾਂ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਸਰਕਾਰ ਦੇਵੇਗੀ ਵਿੱਤੀ ਸਹਾਇਤਾ
ਜੁਲਾਈ-ਸਤੰਬਰ ਤਿਮਾਹੀ ’ਚ ਸਵਿਗੀ ਦਾ ਸੰਚਾਲਨ ਮਾਲੀਆ ਵਧ ਕੇ 3,601.45 ਕਰੋੜ ਰੁਪਏ ਹੋ ਗਿਆ। ਸਮੀਖਿਆ ਅਧੀਨ ਤਿਮਾਹੀ ’ਚ ਇਸ ਦਾ ਕੁੱਲ ਖਰਚਾ ਵੀ ਵਧ ਕੇ 4309.54 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਨੇ ਪੂਰਨ ਮਾਲਕੀ ਵਾਲੀ ਸਹਿਯੋਗੀ ਸਕੂਟਸੀ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਦੇ ਇਕਵਿਟੀ ਸ਼ੇਅਰਾਂ ’ਚ ਰਾਈਟ ਇਸ਼ੂ ਦੇ ਜ਼ਰੀਏ ਇਕ ਜਾਂ ਵੱਧ ਕਿਸ਼ਤਾਂ ’ਚ 1,600 ਕਰੋੜ ਰੁਪਏ ਤੱਕ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, WindFall Tax ਹਟਾਇਆ, ਰਿਲਾਇੰਸ ਵਰਗੀਆਂ ਕੰਪਨੀਆਂ ਨੂੰ ਹੋਵੇਗਾ ਫ਼ਾਇਦਾ
ਇਹ ਵੀ ਪੜ੍ਹੋ : ਕੋਲਡ ਡਰਿੰਕਸ, ਸਿਗਰੇਟ ਤੇ ਤੰਬਾਕੂ ਹੋਣਗੇ ਮਹਿੰਗੇ ! GST 'ਚ ਆ ਸਕਦਾ ਹੈ 35 ਫੀਸਦੀ ਦਾ ਨਵਾਂ ਸਲੈਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8