ਮੁਕੇਸ਼ ਅੰਬਾਨੀ ਨੂੰ ਕਿਉਂ ਪਈ 25 ਹਜ਼ਾਰ ਕਰੋੜ ਦੇ ਕਰਜ਼ੇ ਦੀ ਜ਼ਰੂਰਤ, ਜਾਣੋ ਕੀ ਹੈ ਵਜ੍ਹਾ

Tuesday, Dec 10, 2024 - 12:10 PM (IST)

ਮੁੰਬਈ - ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਕੰਪਨੀ ਕਰਜ਼ੇ ਦੀ ਅਦਾਇਗੀ ਕਰਨ ਲਈ 3 ਬਿਲੀਅਨ ਡਾਲਰ (ਲਗਭਗ 25,500 ਕਰੋੜ ਰੁਪਏ) ਦੇ ਕਰਜ਼ੇ ਦਾ ਪ੍ਰਬੰਧ ਕਰ ਰਹੀ ਹੈ। ਇਸ ਸਬੰਧੀ ਕੰਪਨੀ ਅੱਧੀ ਦਰਜਨ ਤੋਂ ਵੱਧ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਇਹ ਕਦਮ ਰਿਲਾਇੰਸ ਇੰਡਸਟਰੀਜ਼ ਦੀਆਂ ਵਿੱਤੀ ਦੇਣਦਾਰੀਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਚੁੱਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :     ਬੈਂਕ 'ਚ ਲੱਗੀ ਅੱਖ, ਹੋਰ ਖਾਤੇ ਵਿੱਚ ਟਰਾਂਸਫਰ ਹੋਏ 1990 ਕਰੋੜ

ਬਲੂਮਬਰਗ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਆਪਣਾ ਕਰਜ਼ਾ ਵਾਪਸ ਕਰਨਾ ਚਾਹੁੰਦੀ ਹੈ ਜਿਸ ਨੂੰ ਅਗਲੇ ਸਾਲ ਤੱਕ ਚੁਕਾਉਣਾ ਹੋਵੇਗਾ। ਇਸ ਕਰਜ਼ੇ ਨੂੰ ਮੋੜਨ ਲਈ ਕੰਪਨੀ ਨੂੰ 3 ਬਿਲੀਅਨ ਡਾਲਰ (ਕਰੀਬ 25500 ਕਰੋੜ ਰੁਪਏ) ਦੇ ਕਰਜ਼ੇ ਦੀ ਲੋੜ ਹੈ।

ਇਹ ਵੀ ਪੜ੍ਹੋ :     Gpay ਦਾ Blue Tick ਤੁਹਾਨੂੰ ਕਰ ਸਕਦਾ ਹੈ ਕੰਗਾਲ, ਹੈਰਾਨ ਕਰ ਦੇਵੇਗੀ ਤੁਹਾਨੂੰ ਇਹ ਖ਼ਬਰ

ਸ਼ਰਤਾਂ 'ਚ ਹੋ ਸਕਦਾ ਹੈ ਬਦਲਾਅ 

ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰੀਬ ਅੱਧੀ ਦਰਜਨ ਬੈਂਕ ਰਿਲਾਇੰਸ ਗਰੁੱਪ ਨਾਲ ਕਰਜ਼ੇ ਲਈ ਗੱਲਬਾਤ ਕਰ ਰਹੇ ਹਨ, ਜਿਨ੍ਹਾਂ ਨੂੰ 2025 ਦੀ ਪਹਿਲੀ ਤਿਮਾਹੀ 'ਚ ਬਾਜ਼ਾਰ 'ਚ ਸਿੰਡੀਕੇਟ ਕੀਤਾ ਜਾਵੇਗਾ। ਰਿਪੋਰਟ 'ਚ ਕੁਝ ਲੋਕਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਲੋਕਾਂ ਨੇ ਕਿਹਾ ਕਿ ਸ਼ਰਤਾਂ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ ਅਤੇ ਇਹ ਤਬਦੀਲੀਆਂ ਦੇ ਅਧੀਨ ਹਨ।

ਕੰਪਨੀ 'ਤੇ ਹੈ 2.9 ਬਿਲੀਅਨ ਡਾਲਰ ਦਾ ਕਰਜ਼ਾ 

ਬਲੂਮਬਰਗ ਦੇ ਅੰਕੜਿਆਂ ਮੁਤਾਬਕ ਰਿਲਾਇੰਸ ਇੰਡਸਟਰੀਜ਼ 'ਤੇ ਕਰੀਬ 2.9 ਅਰਬ ਡਾਲਰ ਦਾ ਕਰਜ਼ਾ ਹੈ। ਇਸ ਵਿੱਚ ਉਹ ਵਿਆਜ ਵੀ ਸ਼ਾਮਲ ਹੈ ਜੋ ਕੰਪਨੀ ਨੂੰ ਸਾਲ 2025 ਵਿੱਚ ਅਦਾ ਕਰਨਾ ਪਵੇਗਾ। ਰਿਲਾਇੰਸ ਇੰਡਸਟਰੀਜ਼ ਨੇ ਵੀ ਸਾਲ 2023 ਵਿੱਚ 8 ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਲਿਆ ਸੀ।

ਇਹ ਵੀ ਪੜ੍ਹੋ :    ਬੈਂਕ ਖਾਤੇ 'ਚ ਕੈਸ਼ ਜਮ੍ਹਾਂ ਕਰਵਾਉਣ 'ਤੇ ਲੱਗੇਗਾ ਟੈਕਸ, ਲਾਗੂ ਹੋਇਆ ਨਿਯਮ

ਕੰਪਨੀ ਦੇ ਸ਼ੇਅਰਾਂ ਦੀ ਸਥਿਤੀ ਕੀ ਹੈ?

ਕੰਪਨੀ ਦੇ ਸ਼ੇਅਰਾਂ 'ਚ ਫਿਲਹਾਲ ਗਿਰਾਵਟ ਹੈ। ਸੋਮਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 1.16 ਫੀਸਦੀ ਦੀ ਗਿਰਾਵਟ ਨਾਲ 1296.40 ਰੁਪਏ 'ਤੇ ਬੰਦ ਹੋਇਆ। ਪਿਛਲੇ 6 ਮਹੀਨੇ ਕੰਪਨੀ ਲਈ ਬਹੁਤ ਮੁਸ਼ਕਲ ਰਹੇ ਹਨ। ਬਾਜ਼ਾਰ 'ਚ ਗਿਰਾਵਟ ਦਾ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਤੇ ਕਾਫੀ ਅਸਰ ਪਿਆ ਹੈ।

ਪਿਛਲੇ 6 ਮਹੀਨਿਆਂ 'ਚ ਕੰਪਨੀ ਦੇ ਸ਼ੇਅਰਾਂ 'ਚ ਕਰੀਬ 12 ਫੀਸਦੀ ਦੀ ਗਿਰਾਵਟ ਆਈ ਹੈ। ਕੰਪਨੀ ਦੀ ਮਾਰਕੀਟ ਕੈਪ ਵੀ ਡਿੱਗ ਗਈ ਹੈ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਕੰਪਨੀ ਦੇ ਸ਼ੇਅਰਾਂ 'ਤੇ ਰਿਟਰਨ ਇਕ ਫੀਸਦੀ ਵੀ ਨਹੀਂ ਆਇਆ ਹੈ।

ਇਹ ਵੀ ਪੜ੍ਹੋ :     ਰੇਲ ਯਾਤਰੀਆਂ ਲਈ ਅਹਿਮ ਖ਼ਬਰ, IRCTC ਦੀ ਵੈੱਬਸਾਈਟ 'ਤੇ ਟਿਕਟਾਂ ਦੀ ਬੁਕਿੰਗ ਹੋਈ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News