ਮਾਰੂਤੀ ਸੁਜ਼ੂਕੀ ਨੇ ਭਾਰਤ ''ਚ ਲਾਂਚ ਕੀਤਾ SWIFT ਦਾ ਮਿਲਟਿਡ ਐਡੀਸ਼ਨ

11/22/2017 12:51:53 PM

ਜਲੰਧਰ- ਮਾਰੂਤੀ ਸੁਜ਼ੂਕੀ ਨੇ ਆਪਣੀ ਲੋਕਪ੍ਰਿਅ ਕਾਰ ਸਵਿੱਫਟ ਦਾ ਲਿਮਟਿਡ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਸ ਹੈਚਬੈਕ ਕਾਰ ਨੂੰ ਡੀਜ਼ਲ ਅਤੇ ਪੈਟਰੋਲ, ਦੋ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ 'ਚੋਂ ਪੈਟਰੋਲ ਵੇਰੀਐਂਟ ਦੀ ਕੀਮਤ 5.44 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ, ਉਥੇ ਹੀ ਡੀਜ਼ਲ ਵੇਰੀਐਂਟ 6.39 ਲੱਖ ਰੁਪਏ ਹੀ ਮਿਲੇਗਾ।

ਕਾਰ 'ਚ ਕੀਤੇ ਗਏ ਕਈ ਅਹਿਮ ਬਦਲਾਅ
ਸਵਿੱਫਟ ਦੇ ਨਵੇਂ ਲਿਮਟਿਡ ਐਡੀਸ਼ਨ ਨੂੰ ਕਈ ਬਦਲਾਵਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਨਵੇਂ ਵੇਰੀਐਂਟ ਦੇ ਬੋਨੇਟ, ਰੂਫ ਅਤੇ ਸਾਈਡ 'ਤੇ ਨਵੇਂ ਗ੍ਰਾਫਿਕਸ ਦਿੱਤੇ ਗਏ ਹਨ ਜੋ ਇਸ ਨੂੰ ਮੌਜੂਦਾ ਮਾਡਲ ਤੋਂ ਅਲੱਗ ਬਣਾਉਂਦੇ ਹਨ। ਇਸ ਲਿਮਟਿਡ ਐਡੀਸ਼ਨ 'ਚ ਟੱਚ ਸਕਰੀਨ ਇੰਫੋਟੇਨਮੈਂਟ ਦਿੱਤਾ ਗਿਆ ਹੈ ਜੋ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਨਵੇਂ ਇੰਟੀਰੀਅਰ ਦੇ ਨਾਲ ਇਸ ਵਿਚ ਇਸ ਵਾਰ ਸਪੋਰਟੀ ਸਟੇਅਰਿੰਗ ਵ੍ਹੀਲ ਅਤੇ ਨਵੇਂ ਸੀਟ ਕਵਰਸ ਵੀ ਮਿਲਣਗੇ। 

ਦੋ ਇੰਜਣ ਆਪਸ਼ੰਸ
ਮਾਰੂਤੀ ਸੁਜ਼ੂਕੀ ਸਵਿੱਫਟ ਦੇ ਇਸ ਲਿਮਟਿਡ ਐਡੀਸ਼ਨ ਨੂੰ ਦੋ ਇੰਜਣ ਆਪਸ਼ੰਸ 'ਚ ਉਪਲੱਬਧ ਕੀਤਾ ਜਾਵੇਗਾ। ਇਸ ਕਾਰ ਦੇ ਪੈਟਰੋਲ ਵੇਰੀਐਂਟ 'ਚ 1.2 ਲੀਟਰ ਇੰਜਣ ਦਿੱਤਾ ਗਿਆ ਹੈ, ਉਥੇ ਹੀ ਡੀਜ਼ਲ ਵੇਰੀਐਂਟ 'ਚ 1.3 ਲੀਟਰ ਇੰਜਣ ਲੱਗਾ ਹੈ। ਪੈਟਰੋਲ ਵੇਰੀਐਂਟ 83 ਬੀ.ਐੱਚ.ਪੀ. ਦੀ ਪਾਵਰ ਅਤੇ 115 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ ਉਥੇ ਹੀ ਡੀਜ਼ਲ ਇੰਜਣ ਨਾਲ 74 ਬੀ.ਐੱਚ.ਪੀ. ਦੀ ਪਾਵਰ ਅਤੇ 190 ਐੱਨ.ਐੱਮ. ਦਾ ਟਾਰਕ ਪੈਦਾ ਹੋਵੇਗਾ। ਦੋਵਾਂ ਇੰਜਣਾਂ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਮੁਤਾਬਕ ਇਸ ਕਾਰ ਨੂੰ ਖਰੀਦਣ ਵਾਲੇ ਗਾਹਕਾਂ ਨੂੰ ਇਸ ਦੇ ਨਾਲ ਕਾਰਪੈਟ ਮੈਟਸ ਅਤੇ ਐਕਸਟਾ ਬਾਸ ਵਾਲੇ ਸਪੀਕਰਸ ਦਿੱਤੇ ਜਾਣਗੇ।


Related News