ਮਾਰੂਤੀ ਸੁਜ਼ੂਕੀ ਇੰਡੀਆ ਨੇ 25 ਲੱਖ ਵਾਹਨਾਂ ਦੇ ਐਕਸਪੋਰਟ ਦਾ ਅੰਕੜਾ ਕੀਤਾ ਪਾਰ

Thursday, Mar 30, 2023 - 10:11 AM (IST)

ਮਾਰੂਤੀ ਸੁਜ਼ੂਕੀ ਇੰਡੀਆ ਨੇ 25 ਲੱਖ ਵਾਹਨਾਂ ਦੇ ਐਕਸਪੋਰਟ ਦਾ ਅੰਕੜਾ ਕੀਤਾ ਪਾਰ

ਨਵੀਂ ਦਿੱਲੀ–ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਕਿਹਾ ਕਿ 80 ਦੇ ਦਹਾਕੇ ’ਚ ਵਾਹਨਾਂ ਦਾ ਐਕਸਪੋਰਟ ਸ਼ੁਰੂ ਕਰਨ ਤੋਂ ਬਾਅਦ ਉਸ ਨੇ ਕੁੱਲ ਐਕਸਪੋਰਟ ਦਾ 25 ਲੱਖ ਇਕਾਈ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ ਐਕਸਪੋਰਟ ਦੀ ਸ਼ੁਰੂਆਤ 1986-87 ’ਚ ਬੰਗਲਾਦੇਸ਼ ਅਤੇ ਨੇਪਾਲ ਵਰਗੇ ਗੁਆਂਢੀ ਬਾਜ਼ਾਰਾਂ ਤੋਂ ਕੀਤੀ ਸੀ। ਮੌਜੂਦਾ ਸਮੇਂ ’ਚ ਇਹ ਕਰੀਬ 100 ਦੇਸ਼ਾਂ ’ਚ ਵਾਹਨਾਂ ਦਾ ਐਕਸਪੋਰਟ ਕਰਦੀ ਹੈ, ਜਿਨ੍ਹਾਂ ’ਚ ਅਫਰੀਕਾ, ਲਾਤਿਨ ਅਮਰੀਕਾ, ਏਸ਼ੀਆ ਅਤੇ ਪੱਛਮੀ ਏਸ਼ੀਆ ਸ਼ਾਮਲ ਹਨ।

ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਐਕਸਪੋਰਟ ਕੀਤਾ ਗਿਆ ਉਸ ਦਾ 25ਲੱਖ ਵਾਂ ਵਾਹਨ ਮਾਰੂਤੀ ਸੁਜੂਕੀ ਬਲੈਨੋ ਹੈ, ਜਿਸ ਨੂੰ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ ਲਾਤਿਨ ਅਮਰੀਕਾ ਭੇਜਿਆ ਗਿਆ। ਮਾਰੂਤੀ ਸੁਜ਼ੂਕੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਿਸਾਚੀ ਤਾਕੇਓਚੀ ਨੇ ਕਿਹਾ ਕਿ ‘25 ਲੱਖਵੇਂ ਵਾਹਨ ਦਾ ਐਕਸਪੋਰਟ ਭਾਰਤ ਦੀ ਨਿਰਮਾਣ ਸਮਰੱਥਾ ਦਾ ਹਾਲਮਾਰਕ ਹੈ।

ਇਹ ਵੀ ਪੜ੍ਹੋ- ਸੂਬੇ 'ਚ ਦੁੱਗਣਾ ਹੋਵੇਗਾ ਬਾਸਮਤੀ ਦਾ ਰਕਬਾ, ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ

ਇਹ ਪ੍ਰਾਪਤੀ ਭਾਰਤ ਸਰਕਾਰ ਦੀ ਅਭਿਲਾਸ਼ੀ ਮੇਕ ਇਨ ਇੰਡੀਆ ਪਹਿਲ ਪ੍ਰਤੀ ਮਾਰੂਤੀ ਸੁਜ਼ੂਕੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਤਾਕੇਓਚੀ ਨੇ ਕਿਹਾ ਕਿ ਅੱਜ ਮਾਰੂਤੀ ਸੁਜ਼ੂਕੀ ਭਾਰਤ ਦੀ ਯਾਤਰੀ ਵਾਹਨਾਂ ਦੀ ਸਭ ਤੋਂ ਵੱਡੀ ਐਕਸਪੋਰਟ ਕੰਪਨੀ ਹੈ।

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News