ਟਾਪ 10 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 82,480 ਕਰੋੜ ਰੁਪਏ ਵਧਿਆ, ਇਨ੍ਹਾਂ ਕੰਪਨੀਆਂ ਨੂੰ ਹੋਇਆ ਜ਼ਿਆਦਾ ਲਾਭ
Sunday, Jan 22, 2023 - 01:47 PM (IST)
ਨਵੀਂ ਦਿੱਲੀ—ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ ਚਾਰ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 'ਚ ਪਿਛਲੇ ਹਫਤੇ 82,480.67 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਭ ਤੋਂ ਜ਼ਿਆਦਾ ਫ਼ਾਇਦੇ 'ਚ ਐੱਚ.ਡੀ.ਐੱਫ.ਸੀ. ਬੈਂਕ ਅਤੇ ਅਡਾਨੀ ਟੋਟਲ ਗੈਸ ਰਹੀ। ਸਮੀਖਿਆ ਅਧੀਨ ਹਫਤੇ ਦੌਰਾਨ ਇੰਫੋਸਿਸ ਅਤੇ ਐੱਚ.ਡੀ.ਐੱਫ.ਸੀ ਦੇ ਬਾਜ਼ਾਰ ਮੁਲਾਂਕਣ 'ਚ ਵਾਧਾ ਹੋਇਆ। ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ), ਆਈ.ਸੀ.ਆਈ.ਸੀ.ਆਈ. ਬੈਂਕ, ਹਿੰਦੁਸਤਾਨ ਯੂਨੀਲੀਵਰ, ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ) ਅਤੇ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਦੇ ਬਾਜ਼ਾਰ ਪੂੰਜੀਕਰਣ 'ਚ ਗਿਰਾਵਟ ਆਈ ਹੈ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 360.59 ਅੰਕ ਜਾਂ 0.59 ਫੀਸਦੀ ਦੇ ਲਾਭ 'ਚ ਰਿਹਾ।
ਸਮੀਖਿਆ ਅਧੀਨ ਹਫਤੇ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 33,432.65 ਕਰੋੜ ਰੁਪਏ ਵਧ ਕੇ 9,26,187.54 ਕਰੋੜ ਰੁਪਏ ਹੋ ਗਿਆ। ਸਭ ਤੋ ਵਧ ਲਾਭ 'ਚ ਐੱਚ.ਡੀ.ਐੱਫ.ਸੀ ਬੈਂਕ ਰਿਹਾ। ਪਹਿਲੀ ਵਾਰ ਟਾਪ 10 ਦੀ ਸੂਚੀ 'ਚ ਸ਼ਾਮਲ ਅਡਾਨੀ ਟੋਟਲ ਗੈਸ ਦਾ ਬਾਜ਼ਾਰ ਮੁੱਲ 22,667.1 ਕਰੋੜ ਰੁਪਏ ਵਧ ਕੇ 4,30,933.09 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਦਾ ਮਾਰਕੀਟ ਕੈਪ 17,144.18 ਕਰੋੜ ਰੁਪਏ ਵਧ ਕੇ 4,96,067.07 ਕਰੋੜ ਰੁਪਏ ਅਤੇ ਇੰਫੋਸਿਸ ਦਾ 9,236.74 ਕਰੋੜ ਰੁਪਏ ਵਧ ਕੇ 6,41,921.69 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਸ ਰੁਝਾਨ ਦੇ ਉਲਟ ਹਿੰਦੁਸਤਾਨ ਯੂਨੀਲੀਵਰ (ਐੱਚ.ਯੂ.ਐੱਲ) ਦਾ ਬਾਜ਼ਾਰ ਪੂੰਜੀਕਰਣ 17,246 ਕਰੋੜ ਰੁਪਏ ਘਟ ਕੇ 5,98,758.09 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਨੂੰ 16,52,604.31 ਕਰੋੜ ਰੁਪਏ ਦੀ ਮਾਰਕੀਟ ਪੂੰਜੀਕਰਣ 'ਚ 16,676.24 ਕਰੋੜ ਰੁਪਏ ਦਾ ਨੁਕਸਾਨ ਹੋਇਆ। ਐੱਲ.ਆਈ.ਸੀ.ਦਾ ਮੁਲਾਂਕਣ 8,918.25 ਕਰੋੜ ਰੁਪਏ ਘਟ ਕੇ 4,41,864.34 ਕਰੋੜ ਰੁਪਏ ਅਤੇ ਐੱਸ.ਬੀ.ਆਈ ਦਾ ਮੁੱਲ 7,095.07 ਕਰੋੜ ਰੁਪਏ ਘਟ ਕੇ 5,28,426.26 ਕਰੋੜ ਰੁਪਏ ਹੋ ਗਿਆ। ਟੀ.ਸੀ.ਐੱਸ. ਦਾ ਮਾਰਕੀਟ ਕੈਪ 4,592.11 ਕਰੋੜ ਰੁਪਏ ਦੀ ਗਿਰਾਵਟ ਨਾਲ 12,30,045 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਦਾ ਮਾਰਕੀਟ ਕੈਪ 1,960.45 ਕਰੋੜ ਰੁਪਏ ਦੀ ਗਿਰਾਵਟ ਨਾਲ 6,07,345.37 ਕਰੋੜ ਰੁਪਏ ਹੋ ਗਿਆ।
ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਨੇ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਇੰਫੋਸਿਸ, ਆਈ.ਸੀ.ਆਈ.ਸੀ.ਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਸ.ਬੀ.ਆਈ, ਐੱਚ.ਡੀ.ਐੱਫ.ਸੀ, ਐੱਲ.ਆਈ.ਸੀ ਅਤੇ ਅਡਾਨੀ ਟੋਟਲ ਗੈਸ ਦਾ ਨੰਬਰ ਆਉਂਦਾ ਹੈ।