ਫੇਸਬੁੱਕ ਦੇ ਯੂਜ਼ਰ ਗਰੋਥ 'ਚ ਆਈ ਕਮੀ, ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ

Thursday, Jul 26, 2018 - 12:24 PM (IST)

ਨਵੀਂ ਦਿੱਲੀ—ਲੰਬੇ ਸਮੇਂ ਤੋਂ ਕਾਨਟੈਂਟ ਪਾਲਿਸੀ ਨੂੰ ਲੈ ਕੇ ਵਿਵਾਦ 'ਚ ਰਹੀ ਫੇਸਬੁੱਕ ਨੂੰ ਦੂਜੀ ਤਿਮਾਹੀ 'ਚ ਨੁਕਸਾਨ ਝੱਲਣਾ ਪਿਆ ਹੈ। ਬੁੱਧਵਾਰ ਨੂੰ ਫੇਸਬੁੱਕ ਨੇ ਜਾਣਕਾਰੀ ਦਿੱਤੀ ਕਿ ਦੂਜੀ ਤਿਮਾਹੀ 'ਚ ਸੇਲ ਅਤੇ ਯੂਜ਼ਰ ਗਰੋਥ 'ਚ ਕਮੀ ਆਈ ਹੈ। ਇਸ ਦੇ ਨਾਲ ਹੀ ਇਸ ਸਾਲ ਚੰਗੀ ਪਰਫਾਰਮੈਂਸ ਦੀ ਉਮੀਦ ਨਹੀਂ ਹੈ। 
ਫੇਸਬੁੱਕ ਦੇ ਵਿੱਤ ਅਧਿਕਾਰੀ ਡੇਵਿਡ ਵੇਨਰ ਨੇ ਕਿਹਾ ਸੀ ਕਿ ਤੀਜੀ ਅਤੇ ਚੌਥੀ ਤਿਮਾਹੀ 'ਚ ਮੁਨਾਫਾ ਘੱਟ ਹੋ ਸਕਦਾ ਹੈ। ਇਸ ਤੋਂ ਬਾਅਦ ਫੇਸਬੁੱਕ ਦੇ ਸ਼ੇਅਰਾਂ 'ਚ 24 ਫੀਸਦੀ ਦੀ ਗਿਰਾਵਟ ਦੇਖੀ ਗਈ। ਇਸ ਗਿਰਾਵਟ ਤੋਂ ਬਾਅਦ ਜ਼ੁਕਰਬਰਗ ਨੂੰ 168 ਕਰੋੜ ਡਾਲਰ ਦਾ ਨੁਕਸਾਨ ਝੱਲਣਾ ਪਿਆ। ਬਲਿਊਬਰਗ ਬਿਲੀਅਨਿਅਰਸ ਇੰਡੈਕਸ ਮੁਤਾਬਕ ਜ਼ੁਕਰਬਰਗ ਛੇਵੇਂ ਸਥਾਨ 'ਤੇ ਆ ਗਏ ਹਨ। ਰਿਪੋਰਟ ਮੁਤਾਬਕ ਇਸਸਾਲ ਦੇ ਆਖੀਰ ਤੱਕ ਉਨ੍ਹਾਂ ਨੂੰ 137 ਕਰੋੜ ਡਾਲਰ ਦਾ ਨੁਕਸਾਨ ਹੋ ਸਕਦਾ ਹੈ।

PunjabKesari
ਫੇਸਬੁੱਕ ਨੂੰ ਵਿਰਲੇ ਹੀ ਅਜਿਹਾ ਨੁਕਸਾਨ ਝੱਲਣਾ ਪਿਆ ਹੈ। ਪਿਛਲੀ ਵਾਰ 2015 'ਚ ਫੇਸਬੁੱਕ ਦਾ ਨੁਕਸਾਨ ਹੋਇਆ ਸੀ। ਫੇਸਬੁੱਕ ਦੇ ਡਾਟਾ ਪ੍ਰਿਵੈਸੀ ਮਾਮਲੇ 'ਤੇ ਜਾਂਚ, ਜ਼ੁਕਰਬਰਗ ਦੇ ਯੂ.ਐੱਸ. ਕਾਂਗਰਸ ਦੇ ਸਾਹਮਣੇ ਪੇਸ਼ ਹੋਣ ਨਾਲ ਕੰਪਨੀ ਦੀ ਸਾਖ 'ਚ ਕਮੀ ਆਈ। ਇਸ ਤਿਮਾਹੀ 'ਚ ਯੂਰਪ ਦੇ ਜਟਿਲ ਨਿਯਮਾਂ ਦਾ ਵੀ ਅਸਰ ਪਿਆ ਹੈ। ਇਸ ਦੇ ਮੱਦੇਨਜ਼ਰ ਫੇਸਬੁੱਕ 'ਤੇ ਆਉਣ ਵਾਲਿਆਂ ਦੀ ਗਿਣਤੀ 'ਚ ਕਮੀ ਆਈ ਹੈ। 
ਇਨ੍ਹਾਂ ਸਮੱਸਿਆਵਾਂ ਕਾਰਨ 2.23 ਅਰਬ ਯੂਜ਼ਰਸ ਵਾਲੀ ਕੰਪਨੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋੜਾਂ 'ਚ ਫੇਸਬੁੱਕ ਦੇ ਯੂਜ਼ਰਸ 'ਚ ਕਮੀ ਆ ਰਹੀ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਜੂਨ 'ਚ ਇਸ ਦੇ 1470 ਕਰੋੜ ਰੋਜ਼ ਦੇ ਯੂਜ਼ਰਸ ਸਨ। ਤਿਮਾਹੀ ਫੇਸਬੁੱਕ ਨੂੰ 42 ਫੀਸਦੀ ਦਾ ਫਾਇਦਾ ਹੋਇਆ ਹੈ। ਹੁਣ ਵੀ ਫੇਸਬੁੱਕ ਦੀ ਦੁਨੀਆ ਭਰ 'ਚ ਵੱਡੇ ਯੂਜ਼ਰਸ 'ਤੇ ਪਕੜ ਹੈ। ਮੋਬਾਇਲ ਐਡਵਰਟਾਈਜ਼ਮੈਂਟ ਦੇ ਮਾਮਲੇ 'ਚ ਵੀ ਕੰਪਨੀ ਅਜੇ ਕਾਫੀ ਅੱਗੇ ਹੈ।


Related News