ਪੰਜਾਬ ਵਿਚ ਵੱਡਾ ਬੱਸ ਹਾਦਸਾ, ਇਕ ਦੀ ਮੌਤ, ਜਾਮ ਹੋਇਆ ਇਹ ਨੈਸ਼ਨਲ ਹਾਈਵੇਅ

Tuesday, Sep 10, 2024 - 10:47 AM (IST)

ਦਸੂਹਾ (ਝਾਵਰ) : ਜਲੰਧਰ-ਪਠਾਨਕੋਟ ਮਾਰਗ 'ਤੇ ਦਸੂਹਾ ਨਜ਼ਦੀਕ ਹਾਈਵੇਅ 'ਤੇ ਪੈਂਦੇ ਪਿੰਡ ਝੀਂਗਣਾ ਨੇੜੇ ਸਵਾਰੀਆਂ ਨਾਲ ਭਰੀ ਤੇਜ਼ ਰਫ਼ਤਾਰ ਬੱਸ ਕਾਰਣ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਸੜਕ 'ਤੇ ਪੈਦਲ ਜਾ ਰਹੇ ਇਕੋ ਪਰਿਵਾਰ ਦੇ ਤਿੰਨ ਲੋਕਾਂ ਨੂੰ ਬੱਸ ਨੇ ਟੱਕਰ ਮਾਰ ਦਿੱਤਾ। ਜਿਸ ਵਿਚ ਇਕ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਟਿਆਲਾ : ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਸਕੂਲੀ ਬੱਚਿਆਂ ਲਈ ਵੀ ਜਾਰੀ ਹੋਇਆ ਅਲਰਟ

ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਮਾਂ ਆਪਣੇ ਦੋ ਪੱਤਾਂ ਨਾਲ ਪੈਦਲ ਕੰਮ 'ਤੇ ਜਾ ਰਹੀ ਸੀ। ਇਸ ਦੌਰਾਨ ਪ੍ਰਾਈਵੇਟ ਰਾਜਧਾਨੀ ਕੰਪਨੀ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸਖਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਪਰਮਜੀਤ ਕੌਰ ਅਤੇ ਭਰਾ ਅਰਵਿੰਦ ਸਿੰਘ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਜਾਮ ਕਰਕੇ ਧਰਨਾ ਲਗਾ ਦਿੱਤਾ ਗਿਆ। 

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਪਿਆ ਭੜਥੂ, ਹਾਲਾਤ ਦੇਖ ਸਹਿਮ ਗਏ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News