ਮਹਿੰਗਾਈ ਘਟੀ ਤਾਂ 3 ਮਹੀਨਿਆਂ ਦੇ ਉੱਚ ਪੱਧਰ ’ਤੇ ਮੈਨੂਫੈਕਚਰਿੰਗ PMI, ਲਗਾਤਾਰ 17ਵੇਂ ਮਹੀਨੇ 50 ਤੋਂ ਪਾਰ

Friday, Dec 02, 2022 - 11:48 AM (IST)

ਮਹਿੰਗਾਈ ਘਟੀ ਤਾਂ 3 ਮਹੀਨਿਆਂ ਦੇ ਉੱਚ ਪੱਧਰ ’ਤੇ ਮੈਨੂਫੈਕਚਰਿੰਗ PMI, ਲਗਾਤਾਰ 17ਵੇਂ ਮਹੀਨੇ 50 ਤੋਂ ਪਾਰ

ਨਵੀਂ ਦਿੱਲੀ– ਮਹਿੰਗਾਈ ’ਚ ਨਰਮੀ ਆਉਣ ਦਾ ਅਸਰ ਫੈਕਟਰੀ ਐਕਟੀਵਿਟੀਜ਼ ’ਤੇ ਦਿਖਾਈ ਦੇ ਰਿਹਾ ਹੈ। ਨਵੰਬਰ ’ਚ ਭਾਰਤ ਦੀ ਫੈਕਟਰੀ ਐਕਟੀਵਿਟੀਜ਼ 3 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਐੱਸ. ਐਂਡ ਪੀ. ਗਲੋਬਲ ਮੁਤਾਬਕ ਨਵੰਬਰ ਮਹੀਨੇ ’ਚ ਭਾਰਤ ਦਾ ਮੈਨੂਫੈਕਚਰਿੰਗ ਪੀ. ਐੱਮ. ਆਈ. ਵਧ ਕੇ 55.7 ਪਹੁੰਚ ਗਿਆ ਹੈ। ਇਹ 3 ਮਹੀਨਿਆਂ ’ਚ ਸਭ ਤੋਂ ਵੱਧ ਹੈ। ਦੱਸ ਦਈਏ ਕਿ ਅਕਤੂਬਰ ’ਚ ਮੈਨੂਫੈਕਚਰਿੰਗ ਪੀ. ਐੱਮ. ਆਈ. 55.3 ਦੇ ਪੱਧਰ ’ਤੇ ਸੀ। ਨਵੰਬਰ 2022 ਲਗਾਤਾਰ 17ਵਾਂ ਮਹੀਨਾ ਹੈ ਜਦੋਂ ਮੈਨੂਫੈਕਚਰਿੰਗ ਪੀ. ਐੱਮ. ਆਈ. ਦਾ ਪੱਧਰ 50 ਤੋਂ ਪਾਰ ਬਣਿਆ ਹੋਇਆ ਹੈ। ਪੀ. ਐੱਮ. ਆਈ. ਦਾ 50 ਤੋਂ ਵੱਧ ਹੋਣਾ ਗ੍ਰੋਥ ਨੂੰ ਦਿਖਾਉਂਦਾ ਹੈ ਜਦ ਕਿ 50 ਤੋਂ ਹੇਠਾਂ ਹੋਣਾ ਕਾਂਟ੍ਰੈਕਸ਼ਨ ਨੂੰ ਦਿਖਾਉਂਦਾ ਹੈ।
ਇਨਪੁੱਟ ਲਾਗਤ ਮਹਿੰਗਾਈ 2 ਸਾਲਾਂ ਦੇ ਹੇਠਲੇ ਪੱਧਰ ’ਤੇ
ਇਕ ਨਿੱਜੀ ਸਰਵੇ ਮੁਤਾਬਕ ਗਲੋਬਲ ਇਕਨੌਮਿਕ ਕੰਡੀਸ਼ਨ ’ਚ ਗਿਰਾਵਟ ਦੇ ਬਾਵਜੂਦ ਮੰਗ ਬਣੀ ਹੋਈ ਹੈ ਕਿਉਂਕਿ ਇਨਪੁੱਟ ਲਾਗਤ ਮਹਿੰਗਾਈ 2 ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ’ਚ ਕੰਜਿਊਮਰ ਮਹਿੰਗਾਈ ਸਤੰਬਰ ਦੇ 5 ਮਹੀਨਿਆਂ ਦੇ ਉੱਚ ਪੱਧਰ 7.41 ਫੀਸਦੀ ਤੋਂ ਅਕਤੂਬਰ ’ਚ ਘਟ ਕੇ 6.77 ਫੀਸਦੀ ’ਤੇ ਆ ਗਿਆ ਜੋ ਇਹ ਦਰਸਾਉਂਦਾ ਹੈ ਕਿ ਅੱਗੇ ਕੀਮਤਾਂ ’ਚ ਵਾਧੇ ਦੀ ਦਰ ਘਟ ਸਕਦੀ ਹੈ, ਜਿਸ ਨਾਲ ਮੈਨੂਫੈਕਚਰਰਜ਼ ਨੂੰ ਕੁੱਝ ਰਾਹਤ ਮਿਲੇਗੀ।
ਮੰਦੀ ਦੇ ਖਦਸ਼ਿਆਂ ਦਰਮਿਆਨ ਬਿਹਤਰ ਪ੍ਰਦਰਸ਼ਨ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ’ਚ ਇਕਨੌਮਿਕਸ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਨੇ ਨਵੰਬਰ ’ਚ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਕਈ ਵੱਡੀਆਂ ਅਰਥਵਿਵਸਥਾਵਾਂ ’ਚ ਮੰਦੀ ਦਾ ਖਦਸ਼ਾ ਅਤੇ ਗਲੋਬਲ ਅਰਥਵਿਵਸਥਾ ਲਈ ਵਿਗੜਦੇ ਆਊਟਲੁੱਕ ਦਰਮਿਆਨ ਮੈਨੂਫੈਕਚਿੰਗ ਸੈਕਟਰ ਦਾ ਪ੍ਰਦਰਸ਼ਨ ਭਾਰਤ ’ਚ ਬਿਹਤਰ ਰਿਹਾ। ਇਹ ਗੁੱਡਸ ਪ੍ਰੋਡਿਊਸਰਸ ਲਈ ਹਮੇਸ਼ਾ ਵਾਂਗ ਬਿਜ਼ਨੈੱਸ ਸੀ, ਜਿਨ੍ਹਾਂ ਨੇ ਵਧ ਰਹੀ ਮੰਗ ਦਰਮਿਆਨ ਉਤਪਾਦਨ ਮੁੱਲ ਦੇ ਅੰਕ ਨੂੰ 3 ਮਹੀਨਿਆਂ ਦੇ ਹਾਈ ’ਤੇ ਪਹੁੰਚਾ ਦਿੱਤਾ।
ਰੋਜ਼ਗਾਰ ’ਚ ਵਾਧਾ
ਪਾਜ਼ੇਟਿਵ ਸੈਂਟੀਮੈਂਟ ਨੂੰ ਦਰਸਾਉਂਦੇ ਹੋਏ ਅਕਤੂਬਰ ਨੂੰ ਛੱਡ ਕੇ ਜਨਵਰੀ 2020 ਤੋਂ ਬਾਅਦ ਰੋਜ਼ਗਾਰ ਸਭ ਤੋਂ ਤੇਜ਼ ਦਰ ਨਾਲ ਵਧਿਆ ਹੈ। ਵਿਸ਼ੇਸ਼ ਤੌਰ ’ਤੇ ਕੰਜਿਊਮਰ ਅਤੇ ਇੰਟਰਮੀਡੀਏਟ ਵਸਤਾਂ ਲਈ ਮਜ਼ਬੂਤ ਮੰਗ ਅਤੇ ਮਾਰਕੀਟਿੰਗ ਨੇ ਨਵੇਂ ਆਰਡਰ ਸਬ-ਇੰਡੈਕਸ ਨੂੰ 3 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚਾ ਦਿੱਤਾ ਹੈ। ਕੌਮਾਂਤਰੀ ਮੰਗ ’ਚ ਲਗਾਤਾਰ 8ਵੇਂ ਮਹੀਨੇ ਅਤੇ ਅਕਤੂਬਰ ਦੇ ਬਰਾਬਰ ਰਫਤਾਰ ਨਾਲ ਵਾਧਾ ਹੋਇਆ। 26 ਮਹੀਨਿਆਂ ’ਚ ਇਨਪੁੱਟ ਕਾਸਟ ਸਭ ਤੋਂ ਹੌਲੀ ਰਫਤਾਰ ਨਾਲ ਵਧੀ ਹੈ, ਜਿਸ ਨਾਲ ਨਿਰਮਾਤਾਵਾਂ ਨੂੰ ਕੁੱਝ ਰਾਹਤ ਮਿਲੀ। ਫਰਵਰੀ ਤੋਂ ਬਾਅਦ ਸਭ ਤੋਂ ਘੱਟ ਦਰ ਨਾਲ ਵਿਕਰੀ ਕੀਮਤਾਂ ’ਚ ਵਾਧੇ ਨਾਲ ਐਂਡ-ਕੰਜਿਊਮਰਸ ਨੂੰ ਵੀ ਲਾਭ ਹੋਇਆ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News