ਮੈਨੂਫੈਕਚਰਿੰਗ ਅਤੇ ਸਰਵਿਸਿਜ਼ ਸੈਕਟਰ ਨੇ ਦੇਸ਼ ਦੀ GDP ਨੂੰ 7.8 ਫੀਸਦੀ ’ਤੇ ਪਹੁੰਚਾਇਆ

Tuesday, Sep 16, 2025 - 06:08 PM (IST)

ਮੈਨੂਫੈਕਚਰਿੰਗ ਅਤੇ ਸਰਵਿਸਿਜ਼ ਸੈਕਟਰ ਨੇ ਦੇਸ਼ ਦੀ GDP ਨੂੰ 7.8 ਫੀਸਦੀ ’ਤੇ ਪਹੁੰਚਾਇਆ

ਨਵੀਂ ਦਿੱਲੀ (ਅਨਸ) - ਦੇਸ਼ ਦੀ ਜੀ. ਡੀ. ਪੀ. ਦੀ ਵਿਕਾਸ ਦਰ ਵਿੱਤੀ ਸਾਲ 26 ਦੀ ਪਹਿਲੀ ਤਿਮਾਹੀ ’ਚ 7.8 ਫੀਸਦੀ ਰਹੀ, ਜੋ ਕਿ 6.6 ਫੀਸਦੀ ਦੇ ਅੰਦਾਜ਼ੇ ਤੋਂ ਕਾਫੀ ਵੱਧ ਸੀ। ਇਸ ਦੀ ਵਜ੍ਹਾ ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ’ਚ ਤੇਜ਼ ਵਿਕਾਸ ਦਰ ਦਾ ਹੋਣਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ’ਚ ਦਿੱਤੀ ਗਈ।

ਇਹ ਵੀ ਪੜ੍ਹੋ :     UPI ਲੈਣ-ਦੇਣ 'ਚ ਵੱਡਾ ਬਦਲਾਅ: ਲਾਗੂ ਹੋ ਗਏ ਨਵੇਂ ਨਿਯਮ, Google Pay, PhonePe ਯੂਜ਼ਰਸ ਨੂੰ ਮਿਲੇਗਾ ਲਾਭ

ਕੇਅਰਏਜ ਰੇਟਿੰਗਜ਼ ਦੀ ਰਿਪੋਰਟ ’ਚ ਦੱਸਿਆ ਗਿਆ ਕਿ ਸਰਵਿਸਿਜ਼ ਸੈਕਟਰ ਦੇ ਪ੍ਰਮੁੱਖ 3 ਹਿੱਸਿਆਂ-ਟਰੇਡ, ਹੋਟਲਜ਼, ਟਰਾਂਸਪੋਰਟ ਅਤੇ ਕਾਮਰਸ ਅਤੇ ਬ੍ਰਾਡਕਾਸਟਿੰਗ ਸਰਵਿਸਿਜ਼ ਦੀ ਵਿਕਾਸ ਦਰ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ’ਚ 8.6 ਫੀਸਦੀ ਰਹੀ , ਜੋ 6 ਫੀਸਦੀ ਰਹਿਣ ਦਾ ਅੰਦਾਜ਼ਾ ਸੀ, ਫਾਈਨਾਂਸ਼ੀਅਲ , ਰੀਅਲ ਅਸਟੇਟ ਅਤੇ ਪੇਸ਼ੇਵਰ ਸਰਵਿਸਿਜ਼ ਦੀ ਵਿਕਾਸ ਦਰ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 9.5 ਫੀਸਦੀ ਸੀ, ਪਬਲਿਕ ਐਡਮਨਿਸਟ੍ਰੇਸ਼ਨ ਅਤੇ ਡਿਫੈਂਸ ਦੀ ਵਿਕਾਸ ਦਰ ਵਿੱਤੀ ਸਾਲ 26 ਦੀ ਪਹਿਲੀ ਤਿਮਾਹੀ ’ਚ 9.8 ਫੀਸਦੀ ਰਹੀ, ਜਦੋਂਕਿ ਇਸ ਦੇ 8.7 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਸੀ।

ਇਹ ਵੀ ਪੜ੍ਹੋ :      ਸਸਤਾ ਹੋ ਗਿਆ ਸੋਨਾ, ਚਾਂਦੀ ਦੇ ਚੜ੍ਹੇ ਭਾਅ , ਖ਼ਰੀਦਣ ਤੋਂ ਪਹਿਲਾਂ ਜਾਣੋ ਕੀਮਤਾਂ

ਸਰਵਿਸਿਜ਼ ਸੈਕਟਰ ’ਚ ਤੇਜ਼ ਰਫਤਾਰ ਕੁਝ ਹੱਦ ਤੱਕ ਹਾਈ ਫਰੀਕੁਐਂਸੀ ਇੰਡੀਕੇਟਰਜ਼ ਜਿਵੇਂ ਕਿ ਕੇਂਦਰੀ ਮਾਲੀਆ ਖਰਚ ’ਚ ਮਜ਼ਬੂਤ ਵਾਧਾ, ਚੰਗੀ ਸਰਵਿਸਿਜ਼ ਬਰਾਮਦ, ਈ-ਵੇ ਬਿੱਲ ਕੁਲੈਕਸ਼ਨ ਅਤੇ ਮਾਲ ਆਵਾਜਾਈ ’ਚ ਵਾਧੇ ਨਾਲ ਰਿਫਲੈਕਟ ਹੋਈ, ਜੋ ਕਿ ਪੂਰਨ ਪੱਧਰ ’ਤੇ ਉਮੀਦ ਤੋਂ ਵੱਧ ਸੀ। ਦੂਜੇ ਪਾਸੇ ਵਿੱਤੀ ਸਾਲ 26 ਦੀ ਪਹਿਲੀ ਤਿਮਾਹੀ ’ਚ ਮੈਨੂਫੈਕਚਰਿੰਗ ਸੈਕਟਰ ਦਾ ਵੀ ਪ੍ਰਦਰਸ਼ਨ ਕਾਫੀ ਚੰਗਾ ਸੀ। ਇਸ ਦੌਰਾਨ ਮੈਨੂਫੈਕਚਰਿੰਗ ਸੈਕਟਰ ਦੀ ਵਿਕਾਸ ਦਰ 7.7 ਫੀਸਦੀ ਰਹੀ, ਜੋ ਪਹਿਲਾਂ 4.8 ਫੀਸਦੀ ਸੀ। ਇਸ ਨੂੰ ਘਰੇਲੂ ਖਪਤ ਅਤੇ ਟੈਰਿਫ ਲੱਗਣ ਤੋਂ ਪਹਿਲਾਂ ਵਿਕਸਤ ਦੇਸ਼ਾਂ ’ਚ ਵਾਧੂ ਦਰਾਮਦ ਦਾ ਫਾਇਦਾ ਮਿਲਿਆ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਨੇ ਫੜੀ ਰਫ਼ਤਾਰ; ਜਾਣੋ 1g,8g,10g,100g Gold ਦੇ ਭਾਅ

ਰਿਪੋਰਟ ’ਚ ਦੱਸਿਆ ਗਿਆ ਕਿ ਮੈਨੂਫੈਕਚਰਿੰਗ ’ਚ ਤੇਜ਼ ਵਾਧਾ ਅਰਥਵਿਵਸਥਾ ਦੇ ਮੋਰਚੇ ’ਤੇ ਚੰਗੀ ਖਬਰ ਹੈ। ਹਾਲਾਂਕਿ, ਕੁਝ ਖੇਤਰਾਂ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ , ਜਿਸ ’ਚ ਮਾਈਨਿੰਗ ਅਤੇ ਇਲੈਕਟ੍ਰੀਸਿਟੀ ਵਰਗੇ ਸੈਕਟਰਜ਼ ਸ਼ਾਮਲ ਹਨ। ਕੁਲ ਗ੍ਰਾਸ ਵੈਲਿਊ ਐਡਿਡ (ਜੀ. ਵੀ. ਏ.) ਗ੍ਰੋਥ ਵਿੱਤੀ ਸਾਲ 26 ਦੀ ਪਹਿਲੀ ਤਿਮਾਹੀ ’ਚ 7.6 ਫੀਸਦੀ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਕਿ ਜੀ. ਡੀ. ਪੀ. ਅਤੇ ਜੀ. ਵੀ. ਏ. ’ਚ ਫਰਕ ਉਮੀਦ ਦੇ ਮੁਤਾਬਕ ਰਿਹਾ। ਇਸ ਦੀ ਵਜ੍ਹਾ ਅਪ੍ਰਤੱਖ ਟੈਕਸਾਂ ’ਚ ਵਾਧੇ ਦਾ ਸਬਸਿਡੀ ’ਚ ਵਾਧੇ ਤੋਂ ਵੱਧ ਹੋਣਾ ਸੀ।

ਇਹ ਵੀ ਪੜ੍ਹੋ :     24K ਦੀ ਬਜਾਏ 18K ਸੋਨੇ 'ਚ ਲੁਕਿਆ ਹੈ ਰਾਜ਼! ਜਾਣੋ ਇਸ 'ਚ ਕੀ ਮਿਲਾਇਆ ਜਾਂਦਾ ਹੈ ਤੇ ਕਿਉਂ ਹੈ ਸਭ ਤੋਂ ਵਧੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News