ਪਿਛਲੇ ਸਾਲ ਦੇ ਅੰਕੜਿਆਂ ’ਚ ਸੋਧ ਨਾਲ ਤੀਜੀ ਤਿਮਾਹੀ ’ਚ ਨਿਰਮਾਣ ਅਤੇ ਨਿੱਜੀ ਖਪਤ ਘਟੀ : ਨਾਗੇਸ਼ਵਰਨ
Thursday, Mar 02, 2023 - 12:57 PM (IST)
ਨਵੀਂ ਦਿੱਲੀ (ਭਾਸ਼ਾ) – ਵਿੱਤੀ ਸਾਲ 2022-23 ਦੀ ਦਸੰਬਰ ਤਿਮਾਹੀ ’ਚ ਨਿਰਮਾਣ ਖੇਤਰ ਅਤੇ ਨਿੱਜੀ ਖਪਤ ਦੇ ਖਰਚੇ ਦਾ ਪ੍ਰਦਰਸ਼ਨ ਵਧੇਰੇ ਆਧਾਰ ਪ੍ਰਭਾਵ ਕਾਰਣ ‘ਘਟਿਆ ਹੋਇਆ’ ਲੱਗ ਰਿਹਾ ਹੈ। ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਨਾਗੇਸ਼ਵਰਨ ਮੁਤਾਬਕ ਪਿਛਲੇ ਤਿੰਨ ਵਿੱਤੀ ਸਾਲਾਂ ਦੇ ਅੰਕੜਿਆਂ ’ਚ ਸੋਧ ਕਾਰਣ ਜੀ. ਡੀ. ਪੀ. ਵਾਧੇ ਦਾ ਆਧਾਰ ਵਧ ਗਿਆ ਸੀ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਨੇ ਮੰਗਲਵਾਰ ਨੂੰ ਪਿਛਲੇ ਤਿੰਨ ਵਿੱਤੀ ਸਾਲਾਂ-2019-20, 2020-21 ਅਤੇ 2021-22 ਲਈ ਜੀ. ਡੀ. ਪੀ. ਵਾਧੇ ਦੇ ਅੰਕੜਿਆਂ ਨੂੰ ਸੋਧਿਆ। ਇਸ ਦੇ ਨਾਲ ਹੀ 2022-23 ਲਈ ਜੀ. ਡੀ. ਪੀ. ਦਾ ਦੂਜਾ ਪੇਸ਼ਗੀ ਅਨੁਮਾਨ ਵੀ ਜਾਰੀ ਕੀਤਾ। ਐੱਨ. ਐੱਸ. ਓ. ਨੇ 2021-22 ਲਈ ਵਾਧਾ ਦਰ ਨੂੰ 8.7 ਫੀਸਦੀ ਤੋਂ 0.40 ਫੀਸਦੀ ਵਧਾ ਕੇ 9.1 ਫੀਸਦੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : RBI ਦਫ਼ਤਰ ਪਹੁੰਚੇ ਬਿਲ ਗੇਟਸ, ਸ਼ਕਤੀਕਾਂਤ ਦਾਸ ਨਾਲ ਕਈ ਮੁੱਦਿਆਂ 'ਤੇ ਕੀਤੀ ਚਰਚਾ
ਇਸ ਤਰ੍ਹਾਂ 2020-21 ਲਈ ਵਾਧਾ ਦਰ ਨੂੰ ਉੱਪਰ ਵਾਲੇ ਪਾਸੇ ਸੋਧ ਕਰਦੇ ਹੋਏ ਨਾਕਾਰਾਤਮਕ 6.6 ਫੀਸਦੀ ਤੋਂ ਨਾਕਾਰਾਤਮਕ 5.8 ਫੀਸਦੀ ਕਰ ਦਿੱਤਾ ਗਿਆ। ਸਾਲ 2019-20 ਲਈ ਵੀ ਵਾਧੇ ਨੂੰ ਸੋਧ ਕੇ 3.7 ਫੀਸਦੀ ਤੋਂ ਵਧਾ ਕੇ 3.9 ਫੀਸਦੀ ਕਰ ਦਿੱਤਾ ਗਿਆ ਹੈ। ਹਾਲਾਂਕਿ 2022-23 ਲਈ ਅਸਲ ਜੀ. ਡੀ. ਪੀ. ਵਾਧੇ ਦੇ ਦੂਜੇ ਪੇਸ਼ਗੀ ਅਨੁਮਾਨ ਨੂੰ 7 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਸੀ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਅਕਤੂਬਰ-ਦਸੰਬਰ ਤਿਮਾਹੀ ’ਚ ਨਿਰਮਾਣ ਖੇਤਰ ’ਚ 1.1 ਫੀਸਦੀ ਦੀ ਕਮੀ ਆਈ ਅਤੇ ਨਿੱਜੀ ਖਪਤ ਖਰਚਾ ਘਟ ਕੇ 2.1 ਫੀਸਦੀ ਰਹਿ ਗਿਆ। ਨਾਗੇਸ਼ਵਰਨ ਨੇ ਕਿਹਾ ਕਿ ਅੰਕੜਿਆਂ ’ਚ ਸੋਧ ਕਾਰਣ ਆਧਾਰ ਪ੍ਰਭਾਵ ਵਧ ਗਿਆ। ਇਸ ਕਾਰਣ ਨਿਰਮਾਣ ਖੇਤਰ ਅਤੇ ਨਿੱਜੀ ਖਪਤ ਦੇ ਖਰਚੇ ’ਚ ਕਮੀ ਹੋਈ। ਉਨ੍ਹਾਂ ਨੇ ਕਿਹਾ ਕਿ ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਅਕਤੂਬਰ-ਦਸੰਬਰ ਤਿਮਾਹੀ ’ਚ ਨਿਰਮਾਣ 3.8 ਫੀਸਦੀ ਦੀ ਦਰ ਨਾਲ ਅਤੇ ਨਿੱਜੀ ਖਪਤ ਖਰਚਾ ਛੇ ਫੀਸਦੀ ਦੀ ਦਰ ਨਾਲ ਵਧਦਾ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ ਲਈ ਕੱਲ ਸ਼ਾਮ ਜਾਰੀ ਕੀਤੇ ਗਏ ਅੰਕੜਿਆਂ ਨੂੰ ਲੈ ਕੇ ਬਹੁਤ ਗਲਤਫਹਿਮੀ ਹੈ ਕਿਉਂਕਿ ਇਸ ਦੇ ਨਾਲ ਪਿਛਲੇ ਤਿੰਨ ਸਾਲਾਂ ਦੇ ਅੰਕੜਿਆਂ ’ਚ ਸੋਧ ਵੀ ਕੀਤੀ ਗਈ।
ਇਹ ਵੀ ਪੜ੍ਹੋ : Elon Musk ਫਿਰ ਬਣੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਨੂੰ ਛੱਡਿਆ ਪਿੱਛੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।