ਖੇਤੀਬਾੜੀ ਵਿਸਥਾਰ ਅਫਸਰ ਨਾਲ ਹੱਥੋਪਾਈ ਤੇ ਦੁਰਵਿਵਹਾਰ ਦੇ ਦੋਸ਼ ''ਚ ਬੋਪਾਰਾਏ ਕਲਾਂ ਦੇ ਕਿਸਾਨ ਵਿਰੁੱਧ ਮਾਮਲਾ ਦਰਜ
Sunday, Nov 09, 2025 - 06:21 AM (IST)
ਗੁਰੂਸਰ ਸੁਧਾਰ (ਰਵਿੰਦਰ) : ਥਾਣਾ ਸੁਧਾਰ ਪੁਲਸ ਵੱਲੋਂ ਇੱਕ ਕਿਸਾਨ ਵਿਰੁੱਧ ਖੇਤੀਬਾੜੀ ਵਿਸਥਾਰ ਅਫਸਰ ਨਾਲ ਗਾਲੀ-ਗਲੋਚ, ਹੱਥੋਪਾਈ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕਰਨ ਦੀ ਸੂਚਨਾ ਹੈ। ਇਸ ਸਬੰਧੀ ਪੁਲਸ ਨੂੰ ਲਿਖਾਏ ਬਿਆਨਾਂ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਪੱਬੀਆਂ ਅਮਨਦੀਪ ਸਿੰਘ ਪੁੱਤਰ ਧਰਮਪਾਲ ਸਿੰਘ ਵਾਸੀ ਦਸਮੇਸ਼ ਨਗਰ ਮੰਡੀ ਮੁੱਲਾਂਪੁਰ (ਖੇਤੀਬਾੜੀ ਵਿਸਥਾਰ ਅਫਸਰ ਸਰਕਲ ਪੱਬੀਆਂ, ਕਮ ਕਲੱਸਟਰ ਸਟੱਬਲ ਬਰਨਿੰਗ ਡਿਊਟੀ ਜਗਰਾਉਂ ਬਲਾਕ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ) ਨੇ ਕਿਹਾ ਕਿ ਕਿਸਾਨ ਭਲਾਈ ਵਿਭਾਗ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ 'ਚ ਹੋਣ ਵਾਲਾ ਵੱਡਾ ਬਦਲਾਅ ! ਪੜ੍ਹੋ ਵਿਭਾਗ ਦੀ Latest Update
ਲੰਘੇ 6 ਨਵੰਬਰ ਨੂੰ ਇੱਕ ਰਿਪੋਰਟ ਲੋਕੇਸ਼ਨ (30.793,75.602) ਪਿੰਡ ਜੱਸੋਵਾਲ ਤੇ ਸਟੱਬਲ ਬਰਨਿੰਗ ਹੋਣ ਸਬੰਧੀ ਪ੍ਰਾਪਤ ਹੋਈ, ਜਿਸਦੀ ਪੜਤਾਲ ਸਬੰਧੀ 7 ਨਵੰਬਰ ਨੂੰ ਉਹ ਅਤੇ ਡਾ. ਜਗਤਿੰਦਰ ਸਿੰਘ ਸਿੱਧੂ ਬਲਾਕ ਖੇਤੀਬਾੜੀ ਅਫਸਰ ਜਗਰਾਉਂ ਨਾਲ ਮੌਕੇ 'ਤੇ ਜਾ ਰਹੇ ਸੀ ਤਾਂ ਰਸਤੇ ਵਿੱਚ ਕਿਸਾਨ ਅਮਰਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਬੋਪਾਰਾਏ ਕਲਾਂ ਜਿਸ ਵੱਲੋਂ ਸੜਕ ਦੇ ਵਿਚਕਾਰ ਕੰਬਾਈਨ ਲਗਾਈ ਹੋਈ ਸੀ ਅਤੇ ਸੜਕ ਦਾ ਪੂਰਾ ਰਸਤਾ ਰੋਕਿਆ ਹੋਇਆ ਸੀ ਜਿਸਨੇ ਆਪਣੇ ਝੋਨੇ ਦੀ ਕਟਵਾਈ ਕਰਵਾਉਣੀ ਸੀ, ਰਸਤਾ ਬੰਦ ਹੋਣ ਕਾਰਨ ਅਸੀਂ ਆਪਣੀ ਗੱਡੀ ਰੋਕ ਲਈ ਅਤੇ ਦੱਸਿਆ ਕਿ ਅਸੀਂ ਸਰਕਾਰੀ ਮੁਲਾਜ਼ਮ ਹਾਂ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਸਬੰਧੀ ਰਿਪੋਰਟ ਆਉਣ ਤੇ ਅਸੀਂ ਪਿੰਡ ਜੱਸੋਵਾਲ ਵੱਲ ਨੂੰ ਜਾ ਰਹੇ ਹਾਂ, ਤੁਸੀਂ ਆਪਣੀ ਕੰਬਾਈਨ ਸਾਈਡ 'ਤੇ ਕਰ ਲਵੋ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ
ਸਾਡੇ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੇ ਰਿਪੋਰਟ ਕਰਨ ਬਾਰੇ ਦੱਸਿਆ ਤਾਂ ਕਿਸਾਨ ਅਮਰਜੀਤ ਸਿੰਘ ਵਾਸੀ ਬੋਪਾਰਾਏ ਕਲਾਂ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਥੋਨੂੰ ਪਰਾਲੀ ਨੂੰ ਅੱਗ ਲਾਉਣ ਦੀ ਰਿਪੋਰਟ ਕਰਨ ਲਈ ਭੇਜਦਾਂ ਮੈਂ, ਇਸ ਉਪਰੰਤ ਸਾਡੀ ਉਸਨੇ ਕੋਈ ਗੱਲ ਨਹੀਂ ਸੁਣੀ ਸਾਨੂੰ ਗਾਲੀ-ਗਲੋਚ ਕਰਨ ਲੱਗਾ ਅਤੇ ਉਸ ਨਾਲ (ਖੇਤੀਬਾੜੀ ਵਿਸਥਾਰ ਅਫਸਰ ਨਾਲ) ਹੱਥੋਪਾਈ ਕਰਨ ਲੱਗ ਪਿਆ ਅਤੇ ਇੰਨੇ ਨੂੰ ਗਰਮ ਚਾਹ ਦਾ ਕੱਪ ਜੋ ਉਸਨੇ ਆਪਣੇ ਹੱਥ 'ਚ ਫੜਿਆ ਹੋਇਆ ਸੀ, ਮੇਰੇ ਮੂੰਹ 'ਤੇ ਡੋਲ੍ਹ ਦਿੱਤਾ ਅਤੇ ਸਿਰ ਤੇ ਬੰਨ੍ਹੀ ਪੱਗ ਵੀ ਲਾਹ ਦਿੱਤੀ ਅਤੇ ਕਿਹਾ ਕਿ ਉਸਨੇ ਕੰਬਾਈਨ ਪਰੇ ਨਹੀਂ ਕਰਵਾਉਣੀ ਤੁਸੀਂ ਗੱਡੀ ਚਾਹੇ ਵਿੱਚ ਮਾਰੋ ਮੈਂ ਇਹ ਇੱਥੇ ਹੀ ਖੜ੍ਹੀ ਕਰਨੀ ਹੈ। ਜਿਸ 'ਤੇ ਉੱਥੇ ਮੌਜੂਦ ਹੋਰ ਕਿਸਾਨਾਂ ਵੱਲੋਂ ਉਸ ਕੰਬਾਈਨ ਨੂੰ ਸਾਈਡ ਤੇ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸੁਧਾਰ ਦੀ ਪੁਲਸ ਨੇ ਮੁਦਈ ਅਮਨਦੀਪ ਸਿੰਘ ਦੇ ਬਿਆਨਾਂ ਤੇ ਕਥਿਤ ਮੁਲਜ਼ਮ ਅਮਰਜੀਤ ਸਿੰਘ ਵਾਸੀ ਬੋਪਾਰਾਏ ਕਲਾਂ ਵਿਰੁੱਧ 132,221,285,115(2) ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
