ਮਹਿੰਦਰਾ ਦੀ ਸਤੰਬਰ ’ਚ ਵਾਹਨ ਵਿਕਰੀ 17 ਫੀਸਦੀ ਘਟੀ, ਟਰੈਕਟਰ ਵਿਕਰੀ ਵਧੀ

10/01/2020 9:16:24 PM

ਨਵੀਂ ਦਿੱਲੀ, (ਭਾਸ਼ਾ)– ਮਹਿੰਦਰਾ ਐਂਡ ਮਹਿੰਦਰਾ ਦੀ ਕੁਲ ਵਾਹਨ ਵਿਕਰੀ ਸਤੰਬਰ ’ਚ 17 ਫੀਸਦੀ ਡਿਗ ਕੇ 35,920 ਵਾਹਨ ਰਹੀ। ਉਥੇ ਹੀ ਕੰਪਨੀ ਦੀ ਟਰੈਕਟਰ ਇਕਾਈ ਦੀ ਵਿਕਰੀ ਇਸ ਦੌਰਾਨ 17 ਫੀਸਦੀ ਵਧੀ ਹੈ। ਪਿਛਲੇ ਸਾਲ ਕੰਪਨੀ ਨੇ ਇਸ ਮਹੀਨੇ ’ਚ 43,343 ਵਾਹਨਾਂ ਦੀ ਵਿਕਰੀ ਕੀਤੀ ਸੀ। 

ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ’ਚ ਉਸ ਦੀ ਘਰੇਲੂ ਵਿਕਰੀ 16 ਫੀਸਦੀ ਡਿਗ ਕੇ 34,351 ਵਾਹਨ ਰਹੀ, ਜਦੋਂ ਕਿ ਪਿਛਲੇ ਸਾਲ ਸਤੰਬਰ ’ਚ ਕੰਪਨੀ ਨੇ 40,692 ਵਾਹਨ ਵੇਚੇ ਸਨ। ਇਸ ਦੌਰਾਨ ਕੰਪਨੀ ਦੀ ਬਰਾਮਦ 41 ਫੀਸਦੀ ਘੱਟ ਕੇ 1,569 ਵਾਹਨ ਰਹੀ ਜੋ ਪਿਛਲੇ ਸਾਲ ਇਸੇ ਮਹੀਨੇ ’ਚ 2,651 ਵਾਹਨ ਸੀ।

ਇਸ ਤਰ੍ਹਾਂ ਹੁੰਡਾਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਕੁਲ ਵਿਕਰੀ ਸਤੰਬਰ ਮਹੀਨੇ ’ਚ 3.8 ਫੀਸਦੀ ਵਧ ਕੇ 59,913 ਇਕਾਈ ’ਤੇ ਪਹੁੰਚ ਗਈ। ਕੰਪਨੀ ਨੇ ਸਤੰਬਰ 2019 ’ਚ 57,705 ਵਾਹਨ ਵੇਚੇ ਸਨ। ਕੰਪਨੀ ਨੇ ਕਿਹਾ ਕਿ ਉਸ ਦੀ ਘਰੇਲੂ ਵਿਕਰੀ ਸਤੰਬਰ 2019 ਦੀਆਂ 40,705 ਇਕਾਈਆਂ ਦੀ ਤੁਲਨਾ ’ਚ 23.6 ਫੀਸਦੀ ਵਧ ਕੇ 50,313 ਇਕਾਈਆਂ ’ਤੇ ਪਹੁੰਚ ਗਈ। ਹਾਲਾਂਕਿ ਇਸ ਦੌਰਾਨ ਕੰਪਨੀ ਦੀ ਬਰਾਮਦ ਪਿਛਲੇ ਸਾਲ ਸਤੰਬਰ ਦੀਆਂ 17,000 ਇਕਾਈਆਂ ਦੀ ਤੁਲਨਾ ’ਚ 43.5 ਫੀਸਦੀ ਘਟ ਕੇ 9,600 ਇਕਾਈਆਂ ’ਤੇ ਆ ਗਈ।


Sanjeev

Content Editor

Related News