ਤੇਜ਼ ਰਫਤਾਰ ਟਰੈਕਟਰ ਟਰਾਲੀ ਦੀ ਲਪੇਟ ''ਚ ਆਇਆ ਬਜ਼ੁਰਗ, ਹੋਈ ਦਰਦਨਾਕ ਮੌਤ

04/26/2024 3:38:38 AM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਦੀਨਾਨਗਰ ਦੇ ਨੇੜਲੇ ਪਿੰਡ ਅਵਾਂਖਾ ਵਿਖੇ ਦੇਰ ਰਾਤ ਤੇਜ਼ ਰਫਤਾਰ ਟਰੈਕਟਰ ਟਰਾਲੀ ਸਵਾਰ ਵੱਲੋਂ ਸਾਈਕਲ ਸਵਾਰ ਬਜ਼ੁਰਗ ਨੂੰ ਆਪਣੀ ਲਪੇਟ ਵਿੱਚ ਲੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਾਈਕਲ ਸਵਾਰ ਬਜ਼ੁਰਗ ਬਹਿਰਾਮਪੁਰ ਰੋਡ ਤੋਂ ਕਣਕ ਦੀ ਬੋਰੀ ਲੱਦ ਕੇ ਆਪਣੇ ਘਰ ਅਵਾਂਖਾ ਨੂੰ ਜਾ ਰਿਹਾ ਸੀ ਤਾਂ ਅਚਾਨਕ ਤੇਜ਼ ਰਫਤਾਰ ਟਰੈਕਟਰ ਟਰਾਲੀ ਚਾਲਕ ਨੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਮੌਕੇ 'ਤੇ ਪਹੁੰਚੀ ਪੁਲਸ ਮੁਤਾਬਕ ਮਿਤ੍ਰਕ ਦੀ ਪਛਾਣ ਕੇਵਲ ਕ੍ਰਿਸ਼ਨ ਵਾਸੀ ਅਵਾਂਖਾ ਵਜੋਂ ਦੱਸੀ ਗਈ ਹੈ। ਜਦਕਿ ਟਰੈਕਟਰ ਚਾਲਕ ਮੌਕੇ ਤੋਂ ਟਰੈਕਟਰ ਟਰਾਲੀ ਛੱਡ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ। ਉਧਰ ਇਸ ਸੰਬੰਧੀ ਦੀਨਾਨਗਰ ਪੁਲਸ ਨੂੰ ਸੂਚਨਾ ਮਿਲਦੇ ਹੀ ਏਐਸਆਈ ਗੁਰਨਾਮ ਸਿੰਘ ਵੱਲੋਂ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਪਟਿਆਲਾ ਸੀਟ 'ਤੇ ਜਿੱਤ ਦਾ ਕੀਤਾ ਦਾਅਵਾ, ਰਵਨੀਤ ਬਿੱਟੂ ਬਾਰੇ ਵੀ ਕਹੀ ਵੱਡੀ ਗੱਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 

 


Inder Prajapati

Content Editor

Related News