ਮਹਿੰਦਰਾ ਐਂਡ ਮਹਿੰਦਰਾ ਦੀ ਵਾਹਨ ਵਿਕਰੀ 8 ਫੀਸਦੀ ਵਧੀ
Monday, Jan 01, 2018 - 01:36 PM (IST)
ਨਵੀਂ ਦਿੱਲੀ—ਦਸੰਬਰ 2017 'ਚ ਐੱਸ ਐਂਡ ਐੱਮ ਦੀ ਕੁੱਲ ਵਾਹਨ ਵਿਕਰੀ 8 ਫੀਸਦੀ ਵਧ ਕੇ 39200 ਯੂਨਿਟ ਰਹੀ ਹੈ। ਦਸੰਬਰ 2017 'ਚ ਐੱਸ ਐਂਡ ਐੱਮ ਦੀ ਕੁੱਲ ਵਾਹਨ ਵਿਕਰੀ 36464 ਯੂਨਿਟ ਰਹੀ ਸੀ। ਸਾਲਾਨਾ ਆਧਾਰ 'ਤੇ ਦਸੰਬਰ 'ਚ ਕੰਪਨੀ ਦੀ 3 ਪਹੀਆਂ ਵਾਹਨ ਵਿਕਰੀ 13 ਫੀਸਦੀ ਵਧ ਕੇ 33,894 ਯੂਨਿਟ ਰਹੀ ਹੈ ਉਧਰ ਕਾਰ, ਵੈਨ ਵਿਕਰੀ ਸਾਲਾਨਾ ਆਧਾਰ 'ਤੇ 22 ਫੀਸਦੀ ਵਧ ਕੇ 1029 ਯੂਨਿਟ ਰਹੀ ਹੈ।
ਦਸੰਬਰ 2017 'ਚ ਐੱਸ ਐਂਡ ਐੱਮ ਦੀ ਕਮਰਸ਼ੀਅਲ ਵਾਹਨ ਵਿਕਰੀ ਸਾਲਾਨਾ ਆਧਾਰ 'ਤੇ 24 ਫੀਸਦੀ ਵਧ ਕੇ 17542 ਯੂਨਿਟ ਰਹੀ ਹੈ। ਉਧਰ ਇਸ ਸਮੇਂ 'ਚ ਕੰਪਨੀ ਦਾ ਐਕਸਪੋਰਟ ਸਾਲਾਨਾ ਆਧਾਰ 'ਤੇ 8 ਫੀਸਦੀ ਵਧ ਕੇ 2,221 ਯੂਨਿਟ ਰਿਹਾ ਹੈ।
ਦਸੰਬਰ 2017 'ਚ ਐੱਸ ਐਂਡ ਐੱਮ ਦੀ ਯੂਨੀਲਿਟੀ ਵਾਹਨ ਵਿਕਰੀ 9 ਫੀਸਦੀ ਡਿੱਗ ਕੇ 14,514 ਯੂਨਿਟ ਰਹੀ ਹੈ ਜਦਕਿ ਇਸ ਸਮੇਂ 'ਚ ਕੰਪਨੀ ਘਰੇਲੂ ਵਿਕਰੀ ਸਾਲਾਨਾ ਆਧਾਰ 'ਤੇ 7 ਫੀਸਦੀ ਵਧ ਕੇ 36979 ਯੂਨਿਟ ਰਹੀ ਹੈ।
