ਬਚਤ ਖਾਤਿਆਂ ''ਤੇ ਮਿਲੇਗਾ ਘੱਟ ਵਿਆਜ, ਹੁਣ ਇਸ ਬੈਂਕ ਨੇ ਘਟਾਏ ਇੰਟਰੈਸਟ ਰੇਟ

08/19/2017 9:07:51 AM

ਨਵੀਂ ਦਿੱਲੀ—ਦੇਸ਼ 'ਚ ਭਾਰਤੀ ਸਟੇਟ ਬੈਂਕ ਵਲੋਂ ਬਚਤ ਖਾਤੇ 'ਤੇ ਵਿਆਜ ਦਰ ਘਟਾਉਣ ਦੇ ਕੁਝ ਦਿਨ ਬਾਅਦ ਹੀ ਜਨਤਕ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਬਚਤ ਖਾਤੇ 'ਚ 50 ਲੱਖ ਰੁਪਏ ਤੋਂ ਘੱਟਦੀ ਜਮ੍ਹਾ ਲਈ ਵਿਆਜ ਦਰ ਅੱਧਾ ਫੀਸਦੀ ਘਟਾ ਕੇ 3.5 ਫੀਸਦੀ ਕਰ ਦਿੱਤੀ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ 50 ਲੱਖ ਰੁਪਏ ਤੋਂ ਜ਼ਿਆਦਾ ਦੀ ਜਮ੍ਹਾ 'ਤੇ 4 ਫੀਸਦੀ ਦੀ ਵਿਆਜ ਦਰ ਕਾਇਮ ਰਹੇਗੀ। ਨਵੀਂਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ।   

PunjabKesari
ਇਨ੍ਹਾਂ ਬੈਂਕਾਂ ਨੇ ਘਟਾਈ ਵਿਆਜ ਦਰ
ਭਾਰਤੀ ਸਟੇਟ ਬੈਂਕ ਨੇ 31 ਜੁਲਾਈ ਨੂੰ ਬਚਤ ਖਾਤੇ 'ਚ ਇਕ ਕਰੋੜ ਰੁਪਏ ਅਤੇ ਉਸ ਤੋਂ ਘੱਟ ਦੀ ਜਮ੍ਹਾ 'ਤੇ ਵਿਆਜ ਦਰ ਅੱਧਾ ਫੀਸਦੀ ਘਟਾ ਕੇ 3.5 ਫੀਸਦੀ ਕਰ ਦਿੱਤੀ ਸੀ। ਉਸ ਤੋਂ ਬਾਅਦ ਕਈ ਬੈਂਕ ਐੱਚ. ਡੀ. ਐੱਫ. ਸੀ. ਬੈਂਕ, ਬੈਂਕ ਆਫ ਬੜੌਦਾ, ਪੰਜਾਬ ਨੈਸ਼ਨਲ ਬੈਂਕ ਅਤੇ ਐਕਸਿਸ ਬੈਂਕ ਵੀ ਬਚਤ ਖਾਤਿਆਂ 'ਤੇ ਵਿਆਜ ਘਟਾ ਚੁੱਕੇ ਹਨ।


Related News