ਜਲੰਧਰ ਦੇ ਇਸ ਮਸ਼ਹੂਰ ਕਲੱਬ ''ਤੇ ਹੋ ਗਈ ਵੱਡੀ ਕਾਰਵਾਈ, ਲਾਇਸੈਂਸ ਕੀਤਾ ਗਿਆ ਸਸਪੈਂਡ
Friday, Aug 08, 2025 - 11:16 AM (IST)

ਜਲੰਧਰ (ਪੁਨੀਤ)– ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਐਕਸਾਈਜ਼ ਵਿਭਾਗ ਵੱਲੋਂ ਨੋਟੋਰੀਅਸ ਕਲੱਬ ਦਾ ਲਾਇਸੈਂਸ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਐਕਸਾਈਜ਼ ਦੇ ਹੁਕਮ ’ਤੇ ਲਾਇਸੈਂਸ ਸਸਪੈਂਡ ਕਰਨ ਦੇ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀਓ ਹੋ ਗਿਆ Alert ਜਾਰੀ! ਛੱਡ 'ਤਾ ਡੈਮ ਤੋਂ ਪਾਣੀ, ਬਣਾਏ ਗਏ ਕੰਟਰੋਲ ਰੂਮ
ਉਥੇ ਹੀ ਦੂਜੇ ਪਾਸੇ ਕਲੱਬ ਵੱਲੋਂ ਐਕਸਾਈਜ਼ ਕਮਿਸ਼ਨਰ ਪੰਜਾਬ ਆਈ. ਏ. ਐੱਸ. ਜਤਿੰਦਰ ਜ਼ੋਰਵਾਲ ਕੋਲ ਅਪੀਲ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 8 ਅਗਸਤ ਨੂੰ ਹੋਣੀ ਹੈ। ਕਲੱਬ ਐਕਸਾਈਜ਼ ਦੇ ਈਸਟ ਜ਼ੋਨ ਵਿਚ ਪੈਂਦਾ ਹੈ, ਜੋਕਿ ਸਬੰਧਤ ਐਕਸਾਈਜ਼ ਅਧਿਕਾਰੀ ਅਮਨ ਪੁਰੀ ਦੇ ਕਾਰਜ ਅਧਿਕਾਰ ਖੇਤਰ ਵਿਚ ਆਉਂਦਾ ਹੈ। ਉਥੇ ਹੀ ਇਨ੍ਹਾਂ ਦੇ ਸੀਨੀਅਰ ਹਨੂਵੰਤ ਸਿੰਘ ਵੱਲੋਂ ਪੂਰੇ ਮਾਮਲੇ ’ਤੇ ਗੰਭੀਰਤਾ ਵਿਖਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਐੱਸ. ਕੇ. ਗਰਗ ਵੱਲੋਂ ਜਾਰੀ ਹੁਕਮਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਹੋਣ ਵਾਲੀ ਸੁਣਵਾਈ ਸਬੰਧੀ ਸਬੰਧਤ ਐਕਸਾਈਜ਼ ਅਧਿਕਾਰੀ ਅਮਨ ਪੁਰੀ ਅਤੇ ਹੋਰ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਹਾਜ਼ਰ ਰਹਿਣਾ ਹੋਵੇਗਾ, ਜਿਸ ਕਾਰਨ ਸਥਾਨਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਮਾਮਲੇ ਵਿਚ ਦੋਵਾਂ ਧਿਰਾਂ ਵੱਲੋਂ ਆਪਣੀ ਗੱਲ ਰੱਖੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਐਕਸਾਈਜ਼ ਕਮਿਸ਼ਨਰ ਪੰਜਾਬ ਆਈ. ਏ. ਐੱਸ. ਜਤਿੰਦਰ ਜ਼ੋਰਵਾਲ ਕੀ ਫ਼ੈਸਲਾ ਲੈਂਦੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਜਗਰਾਤੇ ਦੌਰਾਨ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ
ਵਰਣਨਯੋਗ ਹੈ ਕਿ ਐਕਸਾਈਜ਼ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਸਖ਼ਤੀ ਵਿਖਾਈ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਐਕਸਾਈਜ਼ ਵੱਲੋਂ ਸਹਿਗਲ ਗਰੁੱਪ ਨੂੰ ਸਮੱਗਲਿੰਗ ਦੀ ਸ਼ਰਾਬ ਦੇ ਮਾਮਲੇ ਵਿਚ 5 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਸੀ। ਉਥੇ ਹੀ ਇਸ ਸਬੰਧੀ ਗਰੁੱਪ ਦੇ ਸਾਰੇ ਠੇਕਿਆਂ ਨੂੰ ਇਕ ਦਿਨ ਲਈ ਬੰਦ ਵੀ ਕਰਵਾਇਆ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਨੋਟੋਰੀਅਸ ਕਲੱਬ ’ਤੇ ਕਿੰਨਾ ਜੁਰਮਾਨਾ ਲੱਗਦਾ ਹੈ ਅਤੇ ਅਗਲੇ ਹੁਕਮ ਕੀ ਆਉਂਦੇ ਹਨ ਜਾਂ ਫਿਰ ਬਿਨਾਂ ਜੁਰਮਾਨੇ ਦੇ ਮਾਮਲਾ ਨਿਪਟਦਾ ਹੈ, ਇਹ ਸਭ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਰੱਖੜੀ ਦੀਆਂ ਖ਼ੁਸ਼ੀਆਂ, ਇਟਲੀ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ, ਇਸ ਹਾਲਾਤ 'ਚ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e