ਰੁਪਏ ''ਚ ਹਲਕਾ ਵਾਧਾ, 68.57 ''ਤੇ ਖੁੱਲ੍ਹਿਆ
Monday, Aug 06, 2018 - 09:20 AM (IST)

ਨਵੀਂ ਦਿੱਲੀ — ਰੁਪਏ ਨੇ ਹਲਕੇ ਵਾਧੇ ਨਾਲ ਸ਼ੁਰੂਆਤ ਕੀਤੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਮਜ਼ਬੂਤ ਹੋ ਕੇ 68.57 'ਤੇ ਖੁੱਲ੍ਹਿਆ ਹੈ। ਪਿਛਲੇ ਹਫਤੇ ਸ਼ੁੱਕਰਵਾਰ ਦੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੇ ਵਾਧੇ ਨਾਲ 68.61 'ਤੇ ਬੰਦ ਹੋਇਆ ਸੀ।