ਇਕ ਮਹੀਨੇ ''ਚ 200 ਰੁਪਏ ਪ੍ਰਤੀ ਕਿਲੋ ਡਿੱਗੇ ਨਿੰਬੂ ਦੇ ਭਾਅ

05/28/2022 4:30:14 PM

ਜਲੰਧਰ- ਇਕ ਮਹੀਨੇ ਦੇ ਅੰਦਰ ਹੀ ਨਿੰਬੂ ਦੀਆਂ ਕੀਮਤਾਂ 'ਚ ਜ਼ਿਕਰਯੋਗ 200 ਪ੍ਰਤੀ ਕਿਲੋ ਦੀ ਗਿਰਾਵਟ ਹੋ ਗਈ ਹੈ। ਸ਼ੁੱਕਰਵਾਰ ਨੂੰ ਚਾਰ ਸੂਬਿਆਂ ਤੋਂ ਮਕਸੂਦਾਂ ਸਬਜ਼ੀ ਮੰਡੀ 'ਚ ਭਾਰੀ ਆਮਦ ਤੋਂ ਬਾਅਦ ਨਿੰਬੂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਹੋ ਗਈ ਹੈ। ਕੁਝ ਦਿਨ ਪਹਿਲੇ ਥੋਕ 'ਚ 40 ਤੋਂ 50 ਪ੍ਰਤੀ ਕਿਲੋ ਵਿਕ ਰਹੇ ਨਿੰਬੂ ਦੇ ਭਾਅ ਫਿਸਲ ਕੇ ਸਿਰਫ 22 ਤੋਂ ਲੈ ਕੇ 25 ਪ੍ਰਤੀ ਕਿਲੋ ਰਹਿ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲੋਕਲ ਮਾਲ ਦੀ ਆਮਦ ਹੋਣ ਤੋਂ ਬਾਅਦ ਕੀਮਤਾਂ 'ਚ ਹੋਰ ਵੀ ਗਿਰਾਵਟ ਹੋ ਸਕਦੀ ਹੈ। ਵੱਖਰੀ ਗੱਲ ਨਹੀਂ ਹੈ ਕਿ ਸ਼ਹਿਰ ਦੀ ਕੋਲੰਬੀਆਂ ਅਤੇ ਛੋਟੀਆਂ ਮੰਡੀਆਂ 'ਚ ਰਿਟੇਲ 'ਚ ਨਿੰਬੂ ਦੇ ਭਾਅ 50 ਤੋਂ 70 ਪ੍ਰਤੀ ਕਿਲੋ 'ਤੇ ਟਿਕੇ ਹੋਏ ਹਨ।
ਦਰਅਸਲ ਅਪ੍ਰੈਲ ਮਹੀਨੇ 'ਚ ਨਿੰਬੂ ਦੀਆਂ ਕੀਮਤਾਂ 'ਚ ਤੇਜ਼ੀ ਦੇ ਨਾਲ ਵਾਧੇ ਤੋਂ ਬਾਅਦ ਰਿਟੇਲ 'ਚ ਕੀਮਤ 250 ਤੋਂ 300 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਉਧਰ ਮਈ ਮਹੀਨੇ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਮਾਲ ਦੀ ਆਮਦ ਦੇ ਬਾਅਦ ਥੋਕ 'ਚ ਨਿੰਬੂ ਦੇ ਰੇਟ 140 ਤੋਂ ਲੈ ਕੇ 160 ਰੁਪਏ ਕਿਲੋ ਤੱਕ ਰਹੇ। ਉਧਰ ਕਰਨਾਟਕ ਅਤੇ ਮਹਾਰਾਸ਼ਟਰ ਤੋਂ ਨਿੰਬੂ ਦੀ ਆਮਦ ਜ਼ਿਲ੍ਹੇ 'ਚ ਹੋਣ ਤੋਂ ਬਾਅਦ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਮਹੀਨੇ ਦੀ ਸ਼ੁਰੂਆਤ ਥੋਕ 'ਚ ਕੀਮਤ 90 ਤੋਂ 110 ਅਤੇ ਡਿਟੇਲ 'ਚ 160 ਰੁਪਏ ਪ੍ਰਤੀ ਕਿਲੋ ਤੱਕ ਟਿਕੇ ਰਹੇ। ਉਧਰ ਸ਼ੁੱਕਰਵਾਰ ਨੂੰ ਕਰਨਾਟਕਾਂ ਅਤੇ ਆਂਧਰਾ ਪ੍ਰਦੇਸ਼ ਤੋਂ ਨਿੰਬੂ ਦੀ ਭਾਰੀ ਆਮਦ ਦੇ ਬਾਅਦ ਕੀਮਤ ਮੂਧੇ ਮੂੰਹ ਡਿੱਗ ਗਈ ਹੈ।
ਕਰਨਾਟਕ 'ਚ ਹੋਈ ਬੰਪਰ ਫਸਲ
ਮਕਸੂਦਾਂ ਸਬਜ਼ੀ ਮੰਡੀ ਦੇ ਥੋਕ ਕਾਰੋਬਾਰੀ ਜਸਪਾਲ ਸਿੰਘ ਦੱਸਦੇ ਹਨ ਕਿ ਇਸ ਗੱਲ 'ਤੇ ਕਰਨਾਟਕ 'ਚ ਨਿੰਬੂ ਦੀ ਬੰਪਰ ਫਸਲ ਹੋਈ ਹੈ। ਇਥੇ ਤੱਕ ਕਿ ਕਰਨਾਟਕ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਵੀ ਇਸ ਵਾਰ ਨਿੰਬੂ ਦੀ ਚੰਗੀ ਫਸਲ ਹੋਈ ਹੈ ਇਹ ਕਾਰਨ ਹੈ ਕਿ ਕਰਨਾਟਕ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਨਿੰਬੂ ਦੀ ਮੰਗ ਕਾਫੀ ਘੱਟ ਹੋ ਗਈ ਹੈ। ਜਿਸ ਦੇ ਚੱਲਦੇ ਪੰਜਾਬ ਹਰਿਆਣਾ ਅਤੇ ਦਿੱਲੀ 'ਚ ਨਿੰਬੂ ਦਾ ਨਿਰਯਾਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਤੋਂ ਪਹਿਲੇ ਤੋਂ ਹੀ ਨਿੰਬੂ ਦੀ ਆਮਦ ਕੰਟਰੋਲ ਹੋ ਰਹੀ ਸੀ। ਇਸ ਵਿਚਾਲੇ ਕਰਨਾਟਕ ਤੋਂ ਬੰਪਰ ਫਸਲ ਤੋਂ ਬਾਅਦ ਨਿੰਬੂ ਦੀ ਸਪਲਾਈ ਮੰਗ ਤੋਂ ਕਿਤੇ ਜ਼ਿਆਦਾ ਹੋਣ ਲੱਗੀ ਹੈ।
ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਪਹੁੰਚਿਆ 70 ਟਨ ਮਾਲ
ਏਸ਼ੀਆ ਦੀਆਂ ਨਾਮੀ ਮੰਡੀਆਂ 'ਚ ਸ਼ੁਮਾਰ ਮਕਸੂਦਾ ਸਥਿਤ ਥੋਕ ਸਬਜ਼ੀ 'ਚ ਸ਼ੁੱਕਰਵਾਰ ਨੂੰ ਚਾਰ ਸੂਬਿਆਂ ਤੋਂ 72 ਟਨ ਮਾਲ ਨਿੰਬੂ ਪਹੁੰਚ ਗਿਆ। ਜਿਸ ਦੇ ਚੱਲਦੇ ਵਪਾਰੀਆਂ ਨੇ ਕੀਮਤਾਂ 'ਚ ਗਿਰਾਵਟ ਕਰਕੇ ਇਸ ਦੀ ਵਿੱਕਰੀ ਕੀਤੀ। 
ਗਰਮੀ ਦੇ ਸੀਜ਼ਨ 'ਚ ਸੰਭਵ ਨਹੀਂ ਸਟਾਕ ਕਰਨਾ
ਇਸ ਦੇ ਬਾਰੇ 'ਚ ਹੋਲਸੇਲ ਸਬਜ਼ੀ ਵਿਕਰੇਤਾ ਰਵੀ ਸ਼ੰਕਰ ਗੁਪਤਾ ਦੱਸਦੇ ਹਨ ਕਿ ਗਰਮੀ ਦੇ ਸੀਜ਼ਨ 'ਚ ਨਿੰਬੂ ਦਾ ਸਟਾਕ ਕਰਨਾ ਸਭੰਵ ਨਹੀਂ ਹੈ। ਇਹ ਕਾਰਨ ਹੈ ਕਿ ਨਿੰਬੂ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ ਭਾਰੀ ਗਿਰਾਵਟ ਕੀਤੀ ਗਈ ਹੈ। 
ਰਿਟੇਲ 'ਚ ਨਹੀਂ ਮਿਲ ਰਿਹਾ ਲਾਭ
ਭਾਵੇਂ ਹੀ ਚਾਰ ਸੂਬਿਆਂ ਤੋਂ ਮਾਲ ਦੀ ਭਾਰੀ ਆਮਦ ਤੋਂ ਬਾਅਦ ਮਕਸੂਦਾਂ ਥੋਕ ਸਬਜ਼ੀ ਮੰਡੀ 'ਚ ਨਿੰਬੂ ਦੇ ਭਾਅ ਫਿਸਲ ਕੇ ਸਿਰਫ 22 ਤੋਂ 25 ਰੁਪਏ ਪ੍ਰਤੀ ਕਿਲੋ ਤੱਕ ਰਹਿ ਗਏ ਹਨ। ਪਰ ਘਰੇਲੂ ਖਪਤਕਾਰਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ। ਕਾਰਨ ਸ਼ਹਿਰ ਦੀਆਂ ਪਾਸ਼ ਕਾਲੋਨੀਆਂ ਅਤੇ ਛੋਟੀਆਂ ਮੰਡੀਆਂ 'ਚ ਇਸ ਤੋਂ ਬਾਅਦ ਬਾਅਦ ਵੀ ਨਿੰਬੂ ਦੇ ਭਾਅ 50 ਤੋਂ 70 ਦੇ ਪ੍ਰਤੀ ਕਿਲੋ ਵੇਚੇ ਜਾ ਰਹੇ ਹਨ। ਇਸ ਬਾਰੇ 'ਚ ਚਰਨਜੀਤ ਪੁਰਾ ਨਿਵਾਸੀ ਗੋਰੀ ਮਹਿੰਦਰੂ ਦੱਸਦੀ ਹੈ ਕਿ ਸਬਜ਼ੀਆਂ ਸਮੇਤ ਖਾਧ ਪਦਾਰਥਾਂ ਦੇ ਭਾਅ 'ਤੇ ਸਰਕਾਰ ਦਾ ਕੰਟਰੋਲ ਹੋਣਾ ਜ਼ਰੂਰੀ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਸਬਜ਼ੀਆਂ ਦੇ ਭਾਅ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੇ ਜਾਣੇ ਚਾਹੀਦੇ। ਇਸ ਤੋਂ ਜ਼ਿਆਦਾ ਵਿੱਕਰੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਦਾ ਪ੍ਰਬੰਧ ਵੀ ਜ਼ਰੂਰੀ ਹੈ।


Aarti dhillon

Content Editor

Related News