LA ਆਟੋ ਸ਼ੋਅ ''ਚ ਨਵੀਂ 2018 ਜੀਪ ਰੈਂਗਲਰ ਤੋਂ ਕੰਪਨੀ ਨੇ ਚੁੱਕਿਆ ਪਰਦਾ
Friday, Dec 01, 2017 - 02:17 AM (IST)
ਜਲੰਧਰ—ਲਾਸ ਏਜੰਲਸ 'ਚ ਚੱਲ ਰਹੇ ਆਟੋ ਸ਼ੋਅ ਦੌਰਾਨ ਜੀਪ ਨੇ ਆਧਿਕਾਰਿਕ ਰੂਪ ਤੋਂ ਆਪਣੀ ਨਵੀਂ ਜੀਪ 2018 ਮਾਡਲ ਰੈਂਗਲਰ ਤੋਂ ਪਰਦਾ ਚੁੱਕ ਲਿਆ ਹੈ। ਕੰਪਨੀ ਨੇ ਇਸ ਕਾਰ ਨੂੰ 1940 ਦੀ ਵਿਲੀ ਵਰਗਾ ਹੀ ਰੱਖਿਆ ਹੈ ਅਤੇ ਪੁਰਾਣੇ ਸਟਾਈਲ ਅਤੇ ਡਿਜ਼ਾਈਨ ਵਾਲੀ ਜੀਪ ਰੈਂਗਲਰ ਨੂੰ ਕੰਪਨੀ ਨੇ ਹਾਈਟੈਕ ਫੀਚਰਸ ਅਤੇ ਤਕਨੀਲ ਨਾਲ ਲੈਸ ਕੀਤਾ ਹੈ। ਕੰਪਨੀ ਨੇ ਪਹਿਲੀ ਵਾਰ ਆਪਣੀ ਕਿਸੇ ਕਾਰ ਨੂੰ ਹਲਕੇ ਹਾਈਬ੍ਰਿਕ ਸਿਸਟਮ ਨਾਲ ਬਾਜ਼ਾਰ 'ਚ ਪੇਸ਼ ਕੀਤਾ ਹੈ। ਭਾਰਤ 'ਚ ਵੀ ਕੰਪਨੀ ਇਸ ਕਾਰ ਨੂੰ ਲਾਂਚ ਕਰੇਗੀ ਜੋ ਕਿ ਡੀਜ਼ਲ-ਪੈਟਰੋਲ ਦੋਵਾਂ ਆਪਸ਼ਨ 'ਚ ਉਪਲੱਬਧ ਹੋਵੇਗੀ।

ਇੰਜਣ
ਕੰਪਨੀ ਨੇ 2018 ਜੀਪ ਰੈਂਗਲਰ 'ਚ 2.2 ਲੀਟਰ ਦਾ 4 ਸਿਲੰਡਰ ਵਾਲਾ ਟਰਬੋਚਾਰਜਡ ਪੈਟਰੋਲ ਇੰਜਣ ਲੱਗਾਇਆ ਹੈ। ਪੈਰਟੋਲ ਵੇਰੀਅੰਟ ਦੇ ਟਾਪ ਮਾਡਲ 'ਚ ਜੀਪ ਨੇ 3.6 ਲੀਟਰ ਦਾ ਵੀ6 ਪੈਂਟਾਸਟਾਰ ਇੰਜਣ ਲਗਾਇਆ ਹੈ। ਉੱਥੇ ਕੰਪਨੀ ਨੇ ਜਿੱਥੇ ਪੂਰੀ ਦੁਨਿਆ ਲਈ 2.2 ਲੀਟਰ ਦੀ ਡੀਜ਼ਲ ਇੰਜਣ ਦਿੱਤਾ ਹੈ, ਉੱਥੇ ਪੂਰੀ ਅਮਰੀਕਾ 'ਚ ਕੰਪਨੀ ਨੇ ਪਹਿਲੀ ਵਾਰ ਇਸ ਕਾਰ ਨੂੰ 3.0-ਲੀਟਰ ਡੀਜ਼ਲ ਇੰਜਣ ਨਾਲ ਪੇਸ਼ ਕਰਨ ਵਾਲੀ ਹੈ।

ਡਿਜਾਈਨ
ਨਵੀਂ ਰੈਂਗਲਰ 'ਚ 7 ਸਲੇਟ ਵਾਲੀ ਗ੍ਰਿਲ ਲੱਗਾਈ ਹੈ ਜੋ ਏਅਰੋਡਾਇਨਾਮਿਕ ਪ੍ਰਭਾਵ ਦੇ ਹਿਸਾਬ ਨਾਲ ਬਣਾਈ ਗਈ ਹੈ। ਕੰਪਨੀ ਨੇ ਇਸ ਐੱਸ.ਯੂ.ਵੀ. 'ਚ ਫੁੱਲ-ਐੱਲ.ਈ.ਡੀ. ਹੈੱਡਲੈਂਪ ਨਾਲ ਡੇਟਾਇਮ ਰਨਿੰਗ ਲਾਈਟਸ ਵੀ ਦਿੱਤੀ ਗਈ ਹੈ। ਕੰਪਨੀ ਨੇ ਕਾਰ 'ਚ ਪਹਿਲੀ ਵਾਰ ਰਿਅਰ ਪਾਰਕਿੰਗ ਕੈਮਰਾ ਦਿੱਤਾ ਗਿਆ ਹੈ।

ਹੋਰ ਫੀਚਰਸ
ਇਸ ਤੋਂ ਇਲਾਵਾ ਕਾਰ 'ਚ ਲੱਗੇ ਟੇਲਲੈਂਪਸ ਵੀ ਐੱਲ.ਈ.ਡੀ. ਹੈ ਅਤੇ ਇਸ ਦੇ ਨਾਲ ਹੀ ਕਾਰ 'ਚ ਐਪਲ ਕਾਰ ਪਲੇਅ, ਐਂਡਰੌਇਡ ਆਟੋ ਅਤੇ ਸੈਟੇਲਾਈਟ ਨੇਵੀਗੇਸ਼ਨ ਸਿਸਟਮ ਅਤੇ ਵੱਡਾ ਇੰਫੋਟੇਨਮੈਂਟ ਸਿਸਟਮ ਲੱਗਾਇਆ ਹੈ।

