ਅੰਤਰਿਮ ਬਜਟ ''ਚ ਸਕੂਲ ਸਿੱਖਿਆ ਵਿਭਾਗ ਲਈ ਰੱਖਿਆ ਗਿਆ ਹੁਣ ਤੱਕ ਦਾ ਸਭ ਤੋਂ ਵਧ ਬਜਟ

Thursday, Feb 01, 2024 - 11:34 PM (IST)

ਅੰਤਰਿਮ ਬਜਟ ''ਚ ਸਕੂਲ ਸਿੱਖਿਆ ਵਿਭਾਗ ਲਈ ਰੱਖਿਆ ਗਿਆ ਹੁਣ ਤੱਕ ਦਾ ਸਭ ਤੋਂ ਵਧ ਬਜਟ

ਨਵੀਂ ਦਿੱਲੀ (ਭਾਸ਼ਾ) — ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤੀ ਸਾਲ 2024-25 ਲਈ ਵੀਰਵਾਰ ਨੂੰ ਪੇਸ਼ ਕੀਤੇ ਗਏ ਅੰਤਰਿਮ ਬਜਟ 'ਚ ਸਕੂਲ ਸਿੱਖਿਆ ਵਿਭਾਗ ਲਈ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਬਜਟ ਰੱਖਿਆ ਗਿਆ ਹੈ। ਕੇਂਦਰ ਸਰਕਾਰ ਨੇ ਅੰਤਰਿਮ ਬਜਟ ਵਿੱਚ ਸਕੂਲੀ ਸਿੱਖਿਆ ਲਈ 73,000 ਕਰੋੜ ਰੁਪਏ ਤੋਂ ਵੱਧ ਦੀ ਵਿਵਸਥਾ ਕੀਤੀ ਹੈ। ਅੰਤਰਿਮ ਬਜਟ ਵਿੱਚ ਸਕੂਲੀ ਸਿੱਖਿਆ ਲਈ 73,008.10 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜਦੋਂ ਕਿ ਪਿਛਲੇ ਵਿੱਤੀ ਸਾਲ ਦੇ ਸੰਸ਼ੋਧਿਤ ਬਜਟ ਅਨੁਮਾਨ (ਆਰਈ) ਵਿੱਚ 72,473.80 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - RBI ਦੀ ਵੱਡੀ ਅਪਡੇਟ: ਲੋਕਾਂ ਨੇ ਅਜੇ ਵੀ ਜਮ੍ਹਾ ਨਹੀਂ ਕਰਵਾਏ 8,897 ਕਰੋੜ ਰੁਪਏ ਦੇ 2,000 ਦੇ ਨੋਟ

ਸਰਕਾਰ ਨੇ ਪਿਛਲੇ ਸਾਲ ਪੇਸ਼ ਕੀਤੇ ਮੂਲ ਬਜਟ ਵਿੱਚ ਇਸ ਵਿਭਾਗ ਨੂੰ 68,804.85 ਕਰੋੜ ਰੁਪਏ ਅਲਾਟ ਕੀਤੇ ਸਨ। ਸਿੱਖਿਆ ਮੰਤਰਾਲੇ ਦੀ ਯੋਜਨਾ 'ਪੀਐੱਮ ਸ਼੍ਰੀ' ਲਈ, 2023-24 ਲਈ 2,800 ਕਰੋੜ ਰੁਪਏ ਦੇ ਸੋਧੇ ਬਜਟ ਦੇ ਮੁਕਾਬਲੇ 2024-25 ਵਿੱਚ 6,050 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਸਰਕਾਰੀ ਸਕੂਲਾਂ ਨੂੰ ਮਾਡਲ ਸਕੂਲਾਂ ਵਿੱਚ ਅਪਗ੍ਰੇਡ ਕਰਨ ਦੀ ਇਸ ਸਕੀਮ ਦੇ ਕੁੱਲ ਬਜਟ ਵਿੱਚ 3,250 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ। ਸਮਗਰ ਸਿੱਖਿਆ ਅਭਿਆਨ, ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਵਿਦਿਆਲਿਆ ਵਰਗੀਆਂ ਸਾਰੀਆਂ ਮਹੱਤਵਪੂਰਨ ਯੋਜਨਾਵਾਂ ਦੇ ਖਰਚੇ ਵਿੱਚ ਇਸ ਸਾਲ ਵਾਧਾ ਹੋਇਆ ਹੈ। ਸਿੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਵਿੱਤੀ ਸਾਲ 2024-25 ਲਈ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਲਈ 73,498 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਵੰਡ ਹੈ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Inder Prajapati

Content Editor

Related News