ABS ਤਕਨੀਕ ਅਤੇ ਨਵੇਂ ਕਲਰ ''ਚ ਲਾਂਚ ਹੋਇਆ Kawasaki Ninja 650

01/12/2018 8:15:21 PM

ਜਲੰਧਰ—ਜਲੰਧਰ—ਜਾਪਾਨੀ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ 'ਚ ਆਪਣੀ ਬਾਈਕ ਨਿੰਜਾ 650 ਨੂੰ ਨਵੇਂ ਕਲਰ, ਕੈਂਡੀ ਪਲਾਜ਼ਮਾ ਬਲਿਊ ਦੇ ਨਾਲ ਲਾਂਚ ਕੀਤਾ ਹੈ। ਇਹ ਨਵਾਂ ਕਲਰ ਪੁਰਾਣੇ ਬੈਲਕ ਕਲਰ ਨੂੰ ਰਿਪਲੇਸ ਕਰੇਗਾ। ਉੱਥੇ ਏ.ਬੀ.ਐੱਸ. ਫੀਚਰ ਨਾਲ ਲੈਸ ਇਸ ਬਾਈਕ ਦੀ ਨਵੀਂ ਦਿੱਲੀ 'ਚ ਐਕਸ ਸ਼ੋਰੂਮ ਕੀਮਤ 5.33 ਲੱਖ ਰੁਪਏ ਰੱਖੀ ਗਈ ਹੈ। 
ਕਾਵਾਸਾਕੀ ਮੋਟਰਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਯੁਤਾਕਾ ਯਾਮਾਸ਼ਿਤਾ ਨੇ ਕਿਹਾ ਕਿ ਬਾਈਕ ਨੂੰ ਤਰ੍ਹਾਂ-ਤਰ੍ਹਾਂ ਦੇ ਕਲਰ ਆਪਸ਼ੰਸ 'ਚ ਲਾਂਚ ਕਰਦੇ ਹੋਏ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਨਿੰਜਾ 650 ਦੇ ਬਲੈਕ ਐਡੀਸ਼ਨ ਮਾਡਲ ਨੂੰ ਬਾਜ਼ਾਰ 'ਚ ਵਧੀਆ ਰਿਸਪਾਂਸ ਮਿਲਿਆ ਸੀ। 

PunjabKesari
ਇੰਜਣ
ਬਾਈਕ 'ਚ 649 ਸੀ.ਸੀ. ਦਾ ਲਿਕਵਿਡ ਕੂਲਡ, ਪੈਰੇਲਲ ਟਵਿਨ ਇੰਜਣ ਦਿੱਤਾ ਗਿਆ ਹੈ ਜੋ ਕਿ 8,000 ਆਰ.ਪੀ.ਐੱਮ. 'ਤੇ 68 ਪੀ.ਐੱਸ. ਦੀ ਪਾਵਰ ਅਤੇ 6,500 ਆਰ.ਪੀ.ਐੱਮ. 'ਤੇ 65.7 ਦਾ ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ 'ਚ ਡਿਊਲ ਪੋਰਟ ਫਲਿਊ ਇੰਜੈਕਸ਼ਨ ਸਿਸਟਮ ਦਿੱਤਾ ਗਿਆ ਹੈ।

PunjabKesari
ਹੋਰ ਫੀਚਰਸ
ਉੱਥੇ ਕਾਵਾਸਾਕੀ ਨਿੰਜਾ 650 'ਚ 41MM ਟੈਲੀਸਕੋਪਿਕ ਫਰੰਟ ਫਾਕਰਸ ਅਤੇ ਬੈਕ ਲਿੰਕ ਮੋਨੋਸ਼ਾਕ ਅਡਜਸਟੇਬਲ ਪ੍ਰੀਲੇਡ ਪਿਛਲੇ ਪਹੀਏ 'ਚ ਦਿੱਤਾ ਗਿਆ ਹੈ। ਬਾਈਕ 'ਚ ਸਟਾਈਲਸ਼ ਅਲਾਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬ੍ਰੈਕਿੰਗ ਲਈ ਡਿਊਲ ਫਰੰਟ ਅਤੇ ਸਿੰਗਲ ਰੀਅਰ ਪੇਟਲ ਡਿਸਕ ਬ੍ਰੈਕਸ ਅਤੇ ਸਟੈਂਡਰਡ ਫੀਚਰ ਦੇ ਤੌਰ 'ਤੇ ਏ.ਬੀ.ਐੱਸ. ਯਾਨੀ ਐਂਟੀ ਬ੍ਰੈਕਿੰਗ ਸਿਸਟਮ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਕਾਵਾਸਾਕੀ ਦੀ ਇਸ ਨਵੀਂ ਬਾਈਕ ਨੂੰ ਮਾਰਕੀਟ 'ਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ।


Related News