JSW ਸਟੀਲ ਦਾ ਮੁਨਾਫਾ 2.5 ਗੁਣਾ ਵਧਿਆ

Friday, Oct 26, 2018 - 02:44 PM (IST)

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਜੇ.ਐੱਸ.ਡਬਲਿਊ. ਸਟੀਲ ਦਾ ਮੁਨਾਫਾ 2.5 ਗੁਣਾ ਵਧ ਕੇ 2,087 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ.ਐੱਸ.ਡਬਲਿਊ. ਸਟੀਲ ਦਾ ਮੁਨਾਫਾ 836 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਜੇ.ਐੱਸ.ਡਬਲਿਊ. ਸਟੀਲ ਦੀ ਆਮਦਨ 27.5 ਫੀਸਦੀ ਵਧ ਕੇ 21,552 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ.ਐੱਸ.ਡਬਲਿਊ. ਸਟੀਲ ਦੀ ਆਮਦਨ 16,910 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਦੂਜੀ ਤਿਮਾਹੀ 'ਚ ਜੇ.ਐੱਸ.ਡਬਲਿਊ. ਸਟੀਲ ਦਾ ਐਬਿਟਡਾ 2,706 ਕਰੋੜ ਰੁਪਏ ਤੋਂ ਵਧ ਕੇ 4,906 ਕਰੋੜ ਰੁਪਏ ਰਿਹਾ ਹੈ। ਸਾਲਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਜੇ.ਐੱਸ.ਡਬਲਿਊ. ਸਟੀਲ ਦਾ ਐਬਿਟਡਾ ਮਾਰਜਨ 16 ਫੀਸਦੀ ਤੋਂ ਵਧ ਕੇ 22.7 ਫੀਸਦੀ ਰਿਹਾ ਹੈ। 


Related News