JSW ਸਟੀਲ ਦਾ ਮੁਨਾਫਾ 29.2 ਫੀਸਦੀ ਵਧਿਆ

Wednesday, Nov 01, 2017 - 11:06 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਸਟੀਲ ਦਾ ਮੁਨਾਫਾ 29.3 ਫੀਸਦੀ ਵਧ ਕੇ 836 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀਸ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਸਟੀਲ ਦਾ ਮੁਨਾਫਾ 647 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਸਟੀਲ ਦੀ ਆਮਦਨ 28.1 ਫੀਸਦੀ ਵਧ ਕੇ 16,638 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਸਟੀਲ ਦਾ ਆਮਦਨ 12,987 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਜੇ. ਐੱਸ. ਡਬਲਿਊ ਸਟੀਲ ਦਾ ਐਬਿਟਡਾ 2692 ਕਰੋੜ ਰੁਪਏ ਤੋਂ ਵਧ ਕੇ 2856 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਜੇ. ਐੱਸ. ਡਬਲਿਊ ਸਟੀਲ ਦਾ ਐਬਿਟਡਾ ਮਾਰਜਨ 20.7 ਫੀਸਦੀ ਤੋਂ ਘੱਟ ਕੇ 17.2 ਫੀਸਦੀ ਰਿਹਾ ਹੈ। 


Related News