JSW ਸਟੀਲ ਨੇ ਭੂਸ਼ਣ ਪਾਵਰ ਦੇ ਵਿੱਤੀ ਰਿਣਦਾਤਾਵਾਂ ਨੂੰ 19,350 ਕਰੋੜ ਰੁਪਏ ਦਾ ਕੀਤਾ ਭੁਗਤਾਨ

Saturday, Mar 27, 2021 - 01:32 PM (IST)

ਨਵੀਂ ਦਿੱਲੀ : ਜੇ.ਐਸ.ਡਬਲਯੂ.(JSW) ਸਟੀਲ ਨੇ ਭੂਸ਼ਣ ਪਾਵਰ ਐਂਡ ਸਟੀਲ (ਬੀ.ਪੀ.ਐਸ.ਐਲ.) ਦੇ ਵਿੱਤੀ ਰਿਣਦਾਤਾਵਾਂ ਨੂੰ 19,350 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਭੂਸ਼ਨ ਪਾਵਰ ਅਤੇ ਸਟੀਲ ਦੀ ਪ੍ਰਾਪਤੀ ਲਈ ਹੱਲ ਯੋਜਨਾ ਨੂੰ ਲਾਗੂ ਕਰਨ ਲਈ ਜੇ.ਐਸ.ਡਬਲਯੂ. ਸਟੀਲ ਦੁਆਰਾ ਇਹ ਭੁਗਤਾਨ ਕੀਤਾ ਗਿਆ ਹੈ। ਇਸ ਕਦਮ ਨਾਲ ਜੇ.ਐਸ.ਡਬਲਯੂ. ਸਟੀਲ ਨੇ ਭੂਸ਼ਣ ਪਾਵਰ ਐਂਡ ਸਟੀਲ ਦੀ ਪ੍ਰਾਪਤੀ ਪੂਰੀ ਕਰ ਲਈ ਹੈ।

ਜੇ.ਐਸ.ਡਬਲਯੂ. ਸਟੀਲ ਨੇ ਬੰਬਈ ਸਟਾਕ ਐਕਸਚੇਂਜ ਨੂੰ ਭੇਜੀ ਗਈ ਜਾਣਕਾਰੀ ਵਿਚ ਕਿਹਾ, 'ਬੰਦੋਬਸਤ ਸਕੀਮ ਦੇ ਲਾਗੂ ਹੋਣ ਨਾਲ, ਬੀ.ਪੀ.ਐਸ.ਐਲ. ਦੇ ਵਿੱਤੀ ਰਿਣਦਾਤਾਵਾਂ ਨੂੰ 19,350 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਐਸ.ਪੀ.ਵੀ. ਭਾਵ ਸਪੈਸ਼ਲ ਯੂਨਿਟ ਦੇ ਬੀ.ਪੀ.ਐਸ.ਐਲ. ਵਿਚ ਮਿਲਾਉਣ ਦੇ ਨਾਲ, ਪਿਓਮਬਿਨੋ ਸਟੀਲ ਲਿਮਟਿਡ. (ਪੀ.ਐਸ.ਐਲ.) ਦੇ ਕੋਲ ਹੁਣ ਬੀ.ਪੀ.ਐਸ.ਐਲ. ਦੇ 100 ਪ੍ਰਤੀਸ਼ਤ ਇਕਵਿਟੀ ਸ਼ੇਅਰ ਹੋ ਗਏ ਹਨ।' 

ਜੇਐਸਡਬਲਯੂ ਸਟੀਲ ਨੇ ਕਿਹਾ ਕਿ ਪਿਓਮਬਿਨੋ ਸਟੀਲ ਲਿ. ਵਿਚ 8,614 ਕਰੋੜ ਰੁਪਏ ਦੇ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।

ਇਹ ਵੀ ਪੜ੍ਹੋ : Bank Holiday List : ਅੱਜ ਤੋਂ 4 ਅਪ੍ਰੈਲ ਤੱਕ ਸਿਰਫ਼ ਦੋ ਦਿਨ ਹੋਵੇਗਾ ਕੰਮਕਾਜ, 8 ਦਿਨ ਬੰਦ ਰਹਿਣਗੇ ਬੈਂਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News