ਜੋਯਾਲੁੱਕਾਸ 2 ਸਾਲ ’ਚ 2400 ਕਰੋੜ ਰੁਪਏ ਨਾਲ ਦੁਨੀਆ ਭਰ ’ਚ 40 ਨਵੀਆਂ ਦੁਕਾਨਾਂ ਖੋਲ੍ਹੇਗੀ
Monday, Oct 09, 2023 - 11:30 AM (IST)
ਨਵੀਂ ਦਿੱਲੀ (ਭਾਸ਼ਾ) - ਮੁੱਖ ਗਹਿਣਾ ਕੰਪਨੀ ਜੋਯਾਲੁੱਕਸ ਇੰਡੀਆ ਪ੍ਰਾਈਵੇਟ ਲਿਮਟਿਡ ਅਗਲੇ 2 ਵਿੱਤੀ ਸਾਲਾਂ ’ਚ 2,400 ਕਰੋੜ ਰੁਪਏ ਦੇ ਨਿਵੇਸ਼ ਨਾਲ ਭਾਰਤ ’ਚ 30 ਅਤੇ ਵਿਦੇਸ਼ਾਂ ’ਚ 10 ਦੁਕਾਨਾਂ ਖੋਲ੍ਹਣ ਦੀ ਤਿਆਰੀ ਵਿੱਚ ਹੈ। ਇਹ ਜਾਣਕਾਰੀ ਕੰਪਨੀ ਦੇ ਚੇਅਰਮੈਨ ਜਾਯ ਅਲੁਕਾਸ ਵਲੋਂ ਦਿੱਤੀ ਗਈ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਕੰਪਨੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦੀ ਵੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਦੇ ਜੀਓਮਾਰਟ ਨੇ MS ਧੋਨੀ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
ਇਸ ਦੇ ਨਾਲ ਹੀ ਜੋਯਾਲੁੱਕਸ ਦੀਆਂ ਭਾਰਤ ’ਚ 100 ਅਤੇ ਹੋਰ 10 ਦੇਸ਼ਾਂ ’ਚ 60 ਦੁਕਾਨਾਂ ਹਨ। ਅਲੁਕਾਸ ਨੇ ਕਿਹਾ ਕਿ ਕੰਪਨੀ ਹਰ ਸਟੋਰ ’ਤੇ ਔਸਤਨ 60 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਆਈ. ਪੀ. ਓ. ਯੋਜਨਾਵਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਕੰਪਨੀ 2 ਵਾਰ 2011 ਅਤੇ 2022 ’ਚ ਆਈ. ਪੀ. ਓ. ਲਿਆਉਣ ਦੀ ਕੋਸ਼ਿਸ਼ ਕਰ ਚੁੱਕੀ ਹੈ। ਪਹਿਲੀ ਵਾਰ ਬਾਜ਼ਾਰ ਦੇ ਹਾਲਾਤ ਅਨੁਕੂਲ ਨਹੀਂ ਸਨ, ਜਦੋਂਕਿ ਦੂਜੀ ਵਾਰ ਰੈਗੂਲੇਟਰੀ ਤੋਂ ਮਨਜ਼ੂਰੀ ਮਿਲਣ ’ਚ ਦੇਰੀ ਹੋਈ ਸੀ ਅਤੇ ਉਦੋਂ ਤੱਕ ਕੰਪਨੀ ਦੇ ਮੁੱਲਾਂਕਣ ’ਚ ਸੁਧਾਰ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8