ਜੋਅ ਬਾਈਡੇਨ 280 ਅਰਬ ਡਾਲਰ ਦੇ ਚਿਪਸ ਐਕਟ 'ਤੇ ਕਰਨਗੇ ਦਸਤਖ਼ਤ

Tuesday, Aug 09, 2022 - 05:54 PM (IST)

ਵਾਸ਼ਿੰਗਟਨ (ਏਜੰਸੀ) - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 280 ਅਰਬ ਡਾਲਰ ਦੇ ਦੋ-ਪੱਖੀ ਬਿੱਲ 'ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ। ਬਿੱਲ ਦਾ ਉਦੇਸ਼ ਅਮਰੀਕਾ ਵਿੱਚ ਉੱਚ-ਤਕਨੀਕੀ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਦੇਸ਼ ਨੂੰ ਚੀਨ ਨਾਲ ਮੁਕਾਬਲੇਬਾਜ਼ੀ ਵਿੱਚ ਸਹਾਇਤਾ ਮਿਲੇਗੀ।

ਦੋ-ਪੱਖੀ ਬਿੱਲ ਦਾ ਮਤਲਬ ਹੈ ਕਿ ਇਸ ਨੂੰ ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਦਾ ਸਮਰਥਨ ਹਾਸਲ ਹੈ। ਇਸ ਬਿੱਲ ਨੂੰ ਚਿਪਸ ਬਿੱਲ ਦਾ ਨਾਂ ਦਿੱਤਾ ਗਿਆ ਹੈ।

ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਰੋਜ਼ ਗਾਰਡਨ ਸਮਾਰੋਹ ਵਿਚ ਸੰਸਦ ਮੈਂਬਰ, ਸੰਘੀ ਅਧਿਕਾਰੀ, ਸਥਾਨਕ ਰਾਜਨੇਤਾ ਅਤੇ ਕਾਰੋਬਾਰੀ ਨੇਤਾ ਸ਼ਾਮਲ ਹੋਣਗੇ। ਇਸ ਦੌਰਾਨ ਬਾਇਡੇਨ ਨਵਾਂ ਕਾਨੂੰਨ ਜਾਰੀ ਕਰਨਗੇ।

ਨਵਾਂ ਕਾਨੂੰਨ ਸਥਾਨਕ ਪੱਧਰ 'ਤੇ ਸੈਮੀਕੰਡਕਟਰ ਉਦਯੋਗ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਇਸ ਮਹੱਤਵਪੂਰਨ ਸਮੱਗਰੀ ਲਈ ਦਰਾਮਦ 'ਤੇ ਅਮਰੀਕਾ ਦੀ ਨਿਰਭਰਤਾ ਘਟੇਗੀ।

ਜੋਅ ਬਾਈਡੇਨ  ਨੇ ਸ਼ੁੱਕਰਵਾਰ ਨੂੰ ਕਿਹਾ, "ਅਸੀਂ ਇਸ ਲਈ ਅਮਰੀਕਾ ਵਿੱਚ ਨਿਵੇਸ਼ ਕਰਨ ਜਾ ਰਹੇ ਹਾਂ... ਅਸੀਂ ਇਸਨੂੰ ਅਮਰੀਕਾ ਵਿੱਚ ਬਣਾਉਣ ਜਾ ਰਹੇ ਹਾਂ। ਅਸੀਂ ਅਮਰੀਕਾ ਵਿੱਚ 21ਵੀਂ ਸਦੀ ਦੀ ਆਰਥਿਕ ਮੁਕਾਬਲੇਬਾਜ਼ੀ ਜਿੱਤਣ ਜਾ ਰਹੇ ਹਾਂ।"


Harinder Kaur

Content Editor

Related News