ਭਾਰਤ ਨੇ ਇੰਡੋਨੇਸ਼ੀਆ ਦੇ ਨਾਲ ਬਾਜ਼ਾਰ ਪਹੁੰਚ ਚੁੱਕਿਆ ਰੁਕਾਵਟਾਂ ਦਾ ਮੁੱਦਾ

Tuesday, Sep 26, 2017 - 12:43 PM (IST)

ਭਾਰਤ ਨੇ ਇੰਡੋਨੇਸ਼ੀਆ ਦੇ ਨਾਲ ਬਾਜ਼ਾਰ ਪਹੁੰਚ ਚੁੱਕਿਆ ਰੁਕਾਵਟਾਂ ਦਾ ਮੁੱਦਾ

ਨਵੀਂ ਦਿੱਲੀ—ਭਾਰਤ ਨੇ ਅੱਜ ਇੰਡੋਨੇਸੀਆ ਦੇ ਨਾਲ ਬਾਜ਼ਾਰ ਪਹੁੰਚ ਅਤੇ ਆਪਣੀਆਂ ਕੰਪਨੀਆਂ ਦੇ ਸਾਹਮਣੇ ਆ ਰਹੀਆਂ ਰੁਕਾਵਟਾਂ ਦਾ ਮੁੱਦਾ ਚੁੱਕਿਆ ਹੈ। ਵਪਾਰਕ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਵਪਾਰਕ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਇਥੇ ਹੋਈ ਮੀਟਿੰਗ 'ਚ ਫਾਰਮਾ, ਡੇਅਰੀ ਅਤੇ ਮਾਸ ਬਰਾਮਦ ਦੇ ਮੁੱਦੇ 'ਤੇ ਚਰਚਾ ਹੋਈ।
ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਇੰਡੋਨੇਸ਼ੀਆ ਡੇਅਰੀ ਉਤਪਾਦਾਂ, ਤਾਜ਼ਾ ਖਾਦ ਉਤਪਾਦਾਂ ਅਤੇ ਮੀਟ ਪ੍ਰੋਸੈਸਿੰਗ ਸੁਵਿਧਾਵਾਂ ਦਾ ਨਿਰੀਖਣ ਕਰਨ ਦੀ ਸਹਿਮਤੀ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਬਣੇ ਵਾਹਨਾਂ ਅਤੇ ਵਾਹਨ ਪਾਰਟ ਦੇ ਬਾਜ਼ਾਰ ਪਹੁੰਚ ਦੇ ਮੁੱਦੇ 'ਤੇ ਵੀ ਮੀਟਿੰਗ 'ਚ ਚਰਚਾ ਹੋਈ। ਇਸ ਤੋਂ ਇਲਾਵਾ ਦੋਵੇ ਨੇਤਾਵਾਂ ਨੇ ਸੰਯੁਕਤ ਉੱਦਮਾਂ 'ਚ ਨਿਵੇਸ਼, ਵਿਨਿਰਮਾਣ, ਟੈਕਸਟਾਈਲ ਪਾਰਕ ਅਤੇ ਵਿਸ਼ੇਸ਼ ਆਰਥਿਕ ਖੇਤਰ ਸੇਜ 'ਤੇ ਚਰਚਾ ਕੀਤੀ।


Related News