ਆਈਫੋਨ ਬਣਾਉਣ ਵਾਲੀ ਕੰਪਨੀ ਫਾਕਸਕਾਨ EV ਮਾਰਕੀਟ ’ਚ ਕਰਨ ਜਾ ਰਹੀ ਹੈ ਐਂਟਰੀ

Sunday, Jun 18, 2023 - 10:32 AM (IST)

ਨਵੀਂ ਦਿੱਲੀ– ਭਾਰਤ ’ਚ ਇਲੈਕਟ੍ਰਿਕ ਵ੍ਹੀਕਲਸ (ਈ. ਵੀ.) ਦੀ ਮਾਰਕੀਟ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆ ਭਰ ਦੀਆਂ ਕੰਪਨੀਆਂ ਇੱਥੇ ਨਿਵੇਸ਼ ਕਰਨ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਐਪਲ ਲਈ ਆਈਫੋਨ ਬਣਾਉਣ ਵਾਲੀ ਕੰਪਨੀ ਫਾਕਸਕਾਨ ਭਾਰਤ ’ਚ ਇਲੈਕਟ੍ਰਿਕ ਵਾਹਨ ਦੇ ਖੇਤਰ ’ਚ ਐਂਟਰੀ ਕਰਨ ਦੀ ਤਿਆਰੀ ’ਚ ਹੈ ਅਤੇ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਕੁਝ ਸੂਬਾ ਸਰਕਾਰਾਂ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਦੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਉਸ ਨੂੰ ਇਸ ਸਾਲ ਇਕ ਪ੍ਰੋਡਕਸ਼ਨ ਲਾਈਨ ਡਿਵੈੱਲਪ ਕਰਨ ’ਚ ਮਦਦ ਕਰੇਗਾ ਜੋ ਦੋਪਹੀਆ ਈ. ਵੀ. ਮੈਨੂਫੈਕਚਰਿੰਗ ਸਰਵਿਸ ਨੂੰ ਇਕ ਨਵੀਂ ਦਿਸ਼ਾ ’ਚ ਲਿਜਾਣ ਦਾ ਕੰਮ ਕਰੇਗੀ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਪਹਿਲੀ ਵਾਰ ਹੋ ਰਿਹਾ ਹੈ ਅਜਿਹਾ
ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਈ ਤਾਈਵਾਨ ਦੀ ਕੰਪਨੀ ਭਾਰਤ ’ਚ ਆਪਣੀ ਈ. ਵੀ. ਮੈਨੂਫੈਕਚਰਿੰਗ ਯੂਨਿਟ ਨੂੰ ਬਣਾਉਣ ਦੀ ਯੋਜਨਾ ਬਾਰੇ ਵਿਚਾਰ ਕਰ ਰਹੀ ਹੈ। ਇਕ ਭਾਰਤੀ ਵਫਦ ਛੇਤੀ ਹੀ ਤਾਈਵਾਨ ਦਾ ਦੌਰਾ ਕਰਨ ਅਤੇ ਕੰਪਨੀ ਦੀਆਂ ਈ. ਵੀ. ਯੋਜਨਾਵਾਂ ’ਤੇ ਚਰਚਾ ਕਰਨ ਲਈ ਫਾਕਸਕਾਨ ਦੇ ਅਧਿਕਾਰੀਆਂ ਨੂੰ ਮਿਲਣ ਲਈ ਤਿਆਰ ਹੈ। ਫਰਵਰੀ 2022 ਵਿਚ ਵੇਦਾਂਤਾ ਅਤੇ ਹੋਨ ਹਾਈ ਤਕਨਾਲੋਜੀ ਗਰੁੱਪ (ਫਾਕਸਕਾਨ) ਨੇ ਭਾਰਤ ’ਚ ਸੈਮੀਕੰਡਕਟਰ ਬਣਾਉਣ ਲਈ ਇਕੱਠੇ ਕੰਮ ਕਰਨ ਦਾ ਐਲਾਨ ਕੀਤਾ ਸੀ। ਵੇਦਾਂਤਾ ਅਤੇ ਤਾਈਵਾਨੀ ਨਿਰਮਾਤਾ ਫਾਕਸਕਾਨ ਨੇ ਗੁਜਰਾਤ ’ਚ ਸੈਮੀਕੰਡਕਟਰ ਅਤੇ ਡੈਮੋਸਟ੍ਰੇਸ਼ਨ ਪ੍ਰੋਡਕਸ਼ਨ ਪਲਾਂਟ ਦੇ ਨਿਰਮਾਣ ’ਚ 19.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਰਿਪੋਰਟ ਮੁਤਾਬਕ ਮਹਾਰਾਸ਼ਟਰ, ਤੇਲੰਗਾਨਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਅਧਿਕਾਰੀਆਂ ਨੇ ਈ. ਵੀ. ਨਿਰਮਾਣ ਯੋਜਨਾਵਾਂ ’ਤੇ ਚਰਚਾ ਕਰਨ ਲਈ ਪਿਛਲੇ ਸਾਲ ਆਪਣੀ ਯਾਤਰਾ ਦੌਰਾਨ ਫਾਕਸਕਾਨ ਦੇ ਚੋਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਯੋਜਨਾ ਨੂੰ ਤਿੰਨ ਪੜਾਅ ’ਚ ਪੂਰਾ ਕਰਨ ਦਾ ਟੀਚਾ
ਪਿਛਲੇ ਸਾਲ ਫਾਕਸਕਾਨ ਦੇ ਮੁਖੀ ਯੰਗ ਲਿਊ ਦੀ ਭਾਰਤ ਦੀ ਪਹਿਲੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਤਾਈਵਾਨ ਦੀ ਕੰਪਨੀ ਦਾ ਈ. ਵੀ. ਮੈਨੂਫੈਕਚਰਿੰਗ ਲਈ ਧੱਕਾ ਨੈੱਟ ਜ਼ੀਰੋ ਨਿਕਾਸ ਦੀ ਸਾਡੀ ਵਚਨਬੱਧਤਾ ਮੁਤਾਬਕ ਹੈ। ਕਰਨਾਟਕ ਦੇ ਵੱਡੇ ਅਤੇ ਦਰਮਿਆਨੇ ਉਦਯੋਗ ਮੰਤਰੀ ਐੱਮ. ਬੀ. ਪਾਟਿਲ ਨੇ ਕਿਹਾ ਕਿ ਇਸ ਦਰਮਿਆਨ ਐਪਲ ਦੇ ਕਾਂਟ੍ਰੈਕਟ ਮੈਨੂਫੈਕਚਰਰ ਫਾਕਸਕਾਨ ਨੇ ਅਪ੍ਰੈਲ 2024 ਤੱਕ ਆਪਣੇ ਪ੍ਰਸਤਾਵਿਤ ਦੇਵਨਹੱਲੀ ਪਲਾਂਟ ’ਚ ਆਈਫੋਨ ਇਕਾਈਆਂ ਦਾ ਨਿਰਮਾਣ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਅਤੇ ਸੂਬਾ ਸਰਕਾਰ ਇਸ ਸਾਲ 1 ਜੁਲਾਈ ਤੱਕ ਕੰਪਨੀ ਲਈ ਜ਼ਰੂਰੀ ਜ਼ਮੀਨ ਸੌਂਪ ਦੇਵੇਗੀ। ਤਾਈਵਾਨ ਸਥਿਤ ਗਲੋਬਲ ਕੰਪਨੀ ਨੇ ਕਰਨਾਟਕ ਉਦਯੋਗਿਕ ਖੇਤਰ ਵਿਕਾਸ ਬੋਰਡ (ਕੇ. ਆਈ. ਏ. ਡੀ. ਬੀ.) ਨੂੰ ਜ਼ਮੀਨ ਦੀ ਲਾਗਤ ਦਾ 30 ਫੀਸਦੀ (90 ਕਰੋੜ ਰੁਪਏ) ਪਹਿਲਾਂ ਹੀ ਭੁਗਤਾਨ ਕਰ ਦਿੱਤਾ ਹੈ। ਇਸ ਨੇ ਯੋਜਨਾ ਨੂੰ ਤਿੰਨ ਪੜਾਅ ’ਚ ਪੂਰਾ ਕਰਨ ਦਾ ਟੀਚਾ ਰੱਖਿਆ ਹੈ ਅਤੇ ਤਿੰਨੇ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਪਲਾਂਟ ਤੋਂ ਸਾਲਾਨਾ 20 ਮਿਲੀਅਨ ਯੂਨਿਟ (2 ਕਰੋੜ ਯੂਨਿਟ) ਦੇ ਨਿਰਮਾਣ ਦਾ ਵੀ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ:ਹੁਣ ਰੇਲਵੇ ਸੈਕਟਰ 'ਚ ਵੀ ਧਮਾਲ ਮਚਾਉਣ ਦੀ ਤਿਆਰੀ 'ਚ ਗੌਤਮ ਅਡਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Aarti dhillon

Content Editor

Related News