ਇਨਫੋਸਿਸ ਖਿਲਾਫ ਇਕ ਹੋਰ ਗੁਪਤ ਸ਼ਿਕਾਇਤ,CEO ’ਤੇ ‘ਧੋਖਾਦੇਹੀ’ ਦਾ ਦੋਸ਼

11/12/2019 8:57:38 PM

ਬੇਂਗਲੂਰ (ਭਾਸ਼ਾ)-ਸੂਚਨਾ ਤਕਨੀਕੀ ਖੇਤਰ ਦੀ ਕੰਪਨੀ ਇਨਫੋਸਿਸ ਫਿਰ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਹੁਣ ਇਕ ਹੋਰ ਗੁਪਤ ਪੱਤਰ ਸਾਹਮਣੇ ਆਇਆ ਹੈ, ਜਿਸ ’ਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਲਿਲ ਪਾਰੇਖ ਖਿਲਾਫ ਧੋਖਾਦੇਹੀ ਦਾ ਦੋਸ਼ ਲਾਉਂਦਿਆਂ ਨਿਰਦੇਸ਼ਕ ਮੰਡਲ ਤੋਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅਜੇ ਕੁੱਝ ਹਫ਼ਤੇ ਪਹਿਲਾਂ ਕੰਪਨੀ ਦੇ ਅੰਦਰ ਦੇ ਹੀ ਕਰਮਚਾਰੀਆਂ ਦੇ ਇਕ ਸਮੂਹ ਨੇ ਇਨਫੋਸਿਸ ਦੇ ਉੱਚ ਅਧਿਕਾਰੀਆਂ ਖਿਲਾਫ ਗ਼ੈਰ-ਵਾਜਿਬ ਵਿਹਾਰ ਦਾ ਦੋਸ਼ ਲਾਇਆ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। ਤਾਜ਼ਾ ਮਾਮਲੇ ’ਚ ‘ਵ੍ਹਿਸਲਬਲੋਅਰ’ ਨੇ ਖੁਦ ਨੂੰ ਕੰਪਨੀ ਦੇ ਵਿੱਤ ਵਿਭਾਗ ਦਾ ਕਰਮਚਾਰੀ ਦੱਸਿਆ ਹੈ। ਇਸ ਪੱਤਰ ’ਚ ਕਿਹਾ ਗਿਆ ਹੈ ਕਿ ਉਹ ਇਹ ਸ਼ਿਕਾਇਤ ‘ਸਰਬਸੰਮਤੀ’ ਨਾਲ ਕਰ ਰਿਹਾ ਹੈ। ਪਛਾਣ ਨਾ ਦੱਸਣ ਬਾਰੇ ਪੱਤਰ ’ਚ ਕਿਹਾ ਗਿਆ ਹੈ ਕਿ ਇਹ ਮਾਮਲਾ ਕਾਫ਼ੀ ‘ਵਿਸਫੋਟਕ’ ਹੈ ਅਤੇ ਉਸ ਨੂੰ ਸ਼ੱਕ ਹੈ ਕਿ ਪਛਾਣ ਉਜਾਗਰ ਹੋਣ ’ਤੇ ਉਸ ਦੇ ਖਿਲਾਫ ‘ਬਦਲੇ’ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਵ੍ਹਿਸਲਬਲੋਅਰ ਪੱਤਰ ’ਚ ਤਰੀਕ ਨਹੀਂ ਪਈ ਹੈ।

ਪੱਤਰ ’ਚ ਕਿਹਾ ਗਿਆ ਹੈ, ‘‘ਮੈਂ ਤੁਹਾਡਾ ਧਿਆਨ ਕੁੱਝ ਉਨ੍ਹਾਂ ਤੱਥਾਂ ਵੱਲ ਦਿਵਾਉਣਾ ਚਾਹੁੰਦਾ ਹਾਂ ਜਿਨ੍ਹਾਂ ਨਾਲ ਮੇਰੀ ਕੰਪਨੀ ’ਚ ਨੈਤਿਕਤਾ ਦੀ ਪ੍ਰਣਾਲੀ ਕਮਜੋਰ ਪੈ ਰਹੀ ਹੈ। ਕੰਪਨੀ ਦਾ ਕਰਮਚਾਰੀ ਅਤੇ ਸ਼ੇਅਰਧਾਰਕ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਇਹ ਮੇਰਾ ਫਰਜ਼ ਹੈ ਕਿ ਕੰਪਨੀ ਦੇ ਮੌਜੂਦਾ ਸੀ. ਈ. ਓ. ਸਲਿਲ ਪਾਰੇਖ ਵਲੋਂ ਕੀਤੀਆਂ ਜਾ ਰਹੀਆਂ ਧੋਖਾਦੇਹੀਆਂ ਵੱਲ ਤੁਹਾਡਾ ਧਿਆਨ ਆਕਰਸ਼ਿਤ ਕੀਤਾ ਜਾ ਸਕੇ। ਮੈਨੂੰ ਉਮੀਦ ਹੈ ਕਿ ਤੁਸੀਂ ਇਨਫੋਸਿਸ ਦੀ ਸਹੀ ਭਾਵਨਾ ਨਾਲ ਆਪਣੀਆਂ ਜਿੰਮੇਵਾਰੀਆਂ ਦਾ ਨਿਰਬਾਹ ਕਰੋਗੇ ਅਤੇ ਕਰਮਚਾਰੀਆਂ ਅਤੇ ਸ਼ੇਅਰਧਾਰਕਾਂ ਦੇ ਪੱਖ ’ਚ ਕਦਮ ਚੁੱਕੋਗੇ। ਕੰਪਨੀ ਦੇ ਕਰਮਚਾਰੀਆਂ ਅਤੇ ਸ਼ੇਅਰਧਾਰਕਾਂ ’ਚ ਤੁਹਾਨੂੰ ਲੈ ਕੇ ਕਾਫ਼ੀ ਭਰੋਸਾ ਹੈ।’’ ਪੱਤਰ ’ਚ ਕਿਹਾ ਗਿਆ ਹੈ ਕਿ ਇਸ ਕੰਪਨੀ ’ਚ ਸੀ. ਈ. ਓ. ਦਾ ਕੰਮ ਪ੍ਰਤੀ ਇਸ ਤਰ੍ਹਾਂ ਦਾ ਵਿਹਾਰ ਅੱਜ ਤੱਕ ਦੀ ਤਰੀਕ ਦੀ ਸਭ ਤੋਂ ਖ਼ਰਾਬ ਉਦਾਹਰਣ ਹੈ।


Karan Kumar

Content Editor

Related News