ਲੋਕ ਸਭਾ ਚੋਣਾਂ: ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ ਜੱਫੀ ਮਗਰੋਂ ਇਕ ਹੋਰ ਫੋਟੋ ਹੋਈ ਵਾਇਰਲ

05/06/2024 9:06:11 AM

ਲੁਧਿਆਣਾ (ਰਿੰਕੂ)– ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਬੈਠਕਾਂ ’ਚ ਇਕ-ਦੂਜੇ ’ਤੇ ਤਿੱਖੇ ਕੁਮੈਂਟ ਕਸਦੇ ਦਿਖਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਵਾਸਤੂ ਮੁਤਾਬਕ ਨਵਾਂ ਘਰ ਬਣਵਾਉਣ ਲਈ ਪੰਡਤ ਨੂੰ ਲਿਆਇਆ ਵਿਅਕਤੀ, ਸੜਕ ਹਾਦਸੇ 'ਚ ਦੋਹਾਂ ਦੀ ਹੋਈ ਮੌਤ

ਜਿੱਥੇ ਰਵਨੀਤ ਬਿੱਟੂ ਨੇ ਰਾਜਾ ਵੜਿੰਗ ’ਤੇ ਬਾਹਰੀ ਅਤੇ ਪੈਰਸ਼ੂਟ ਉਮੀਦਵਾਰ ਹੋਣ ਦਾ ਦੋਸ਼ ਲਾਇਆ ਹੈ, ਉਥੇ ਰਾਜਾ ਵੜਿੰਗ ਵੀ ਰਵਨੀਤ ਬਿੱਟੂ ’ਤੇ ਕਾਂਗਰਸ ਪਾਰਟੀ ਦਾ ਗੱਦਾਰ ਹੋਣ ਦੀਆਂ ਗੱਲਾਂ ਕਰ ਰਹੇ ਹਨ। ਭਾਵੇਂ ਚੋਣ ਮੈਦਾਨ ’ਚ ਵੜਿੰਗ ਅਤੇ ਬਿੱਟੂ ਇਕ-ਦੂਜੇ ’ਤੇ ਸਿਆਸੀ ਹਮਲੇ ਕਰ ਰਹੇ ਹਨ। ਪਰ ਬੀਤੇ ਦਿਨੀਂ ਦੋਹਾਂ ਆਗੂਆਂ ਦੀ ਇੱਕੋ ਮੰਚ 'ਤੇ ਇਕੱਠਿਆਂ ਦੀ ਵੀਡੀਓ ਕਾਫ਼ੀ ਚਰਚਾ ਵਿਚ ਹੈ। ਇਸ ਦੌਰਾਨ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਨੇ ਇਕ ਦੂਜੇ ਨੂੰ ਜੱਫੀ ਪਾਈ ਜਿਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਮਗਰੋਂ ਹੁਣ ਦੋਹਾਂ ਦੀ ਇਕ ਹੋਰ ਤਸਵੀਰ ਵੀ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਚੋਣ ਲੜਣ 'ਚ ਅੜਿੱਕਾ ਪਾਉਣਗੇ ਇਹ ਨਿਯਮ, ਕਈ ਦਾਅ-ਪੇਚਾਂ ਦਾ ਕਰਨਾ ਪਵੇਗਾ ਸਾਹਮਣਾ

ਇਸ ਮਗਰੋਂ ਦੋਹਾਂ ਦੀ ਇਕ ਹੋਰ ਫੋਟੋ ਵੀ ਕਾਫ਼ੀ ਚਰਚਾ ਵਿਚ ਹੈ। ਦੋਵੇਂ ਆਗੂ ਉਸੇ ਸਮਾਗਮ ਵਿਚ ਆਪਸ ’ਚ ਗੱਲਾਂ ਕਰਦੇ ਵੀ ਨਜ਼ਰ ਆ ਰਹੇ ਹਨ। ਇਹ ਫੋਟੋ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਨੂੰ ਭਾਜਪਾ ਅਤੇ ਕਾਂਗਰਸ ਦੇ ਵਿਰੋਧੀ ਦਲਾਂ ਵੱਲੋਂ ਸੋਸ਼ਲ ਮੀਡੀਆ ’ਤੇ ਖੂਬ ਚਲਾਇਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News