ਅਰਥਵਿਵਸਥਾ ’ਤੇ ਮਹਿੰਗਾਈ ਦਾ ਵਾਰ, UBS ਨੇ ਘਟਾਇਆ GDP ਦਾ ਅਨੁਮਾਨ
Saturday, Apr 23, 2022 - 10:54 AM (IST)
ਨਵੀਂ ਦਿੱਲੀ (ਇੰਟ.) – ਵਧਦੀ ਮਹਿੰਗਾਈ ਨਾ ਸਿਰਫ ਆਮ ਲੋਕਾਂ ਨੂੰ ਨਿਚੋੜਦੀ ਜਾ ਰਹੀ ਹੈ ਸਗੋਂ ਦੇਸ਼ ਦੇ ਵਿਕਾਸ ’ਚ ਰੁਕਾਵਟ ਵੀ ਪੈਦਾ ਕਰ ਰਹੀ ਹੈ। ਕੱਚੇ ਤੇਲ ਅਤੇ ਕਮੋਡਿਟੀਜ਼ ਦੀਆਂ ਕੌਮਾਂਤਰੀ ਕੀਮਤਾਂ ’ਚ ਲੱਗੀ ਅੱਗ ਕਾਰਨ ਆਉਣ ਵਾਲੇ ਸਮੇਂ ’ਚ ਮਹਿੰਗਾਈ ’ਚ ਹੋਰ ਤੇਜ਼ੀ ਦਾ ਖਦਾ ਪ੍ਰਗਟਾਇਆ ਜਾ ਰਿਹਾ ਹੈ। ਮਹਿੰਗਾਈ ਹੋਰ ਵਧਣ ਨਾਲ ਮੰਗ ’ਚ ਗਿਰਾਵਟ ਆਵੇਗੀ, ਜਿਸ ਨਾਲ ਅਰਥਵਿਵਸਥਾ ਦੀ ਰਫਤਾਰ ਘਟੇਗੀ।
ਇਹ ਵੀ ਪੜ੍ਹੋ : Pure EV ਖ਼ਿਲਾਫ਼ FIR ਦਰਜ ਹੋਣ ਤੋਂ ਬਾਅਦ ਕੰਪਨੀ ਨੇ 2,000 ਇਲੈਕਟ੍ਰਿਕ ਸਕੂਟਰ ਮੰਗਵਾਏ ਵਾਪਸ
ਇਸ ਨੂੰ ਦੇਖਦੇ ਹੋਏ ਇਨਵੈਸਟਮੈਂਟ ਬੈਂਕ ਯੂਨੀਅਨ ਬੈਂਕ ਆਫ ਸਵਿਟਜਰਲੈਂਡ (ਯੂ. ਬੀ.ਐੱਸ.) ਨੇ ਭਾਰਤ ਦੇ ਵਿਕਾਸ ਦਰ ਅਨੁਮਾਨ ਨੂੰ ਘਟਾ ਦਿੱਤਾ ਹੈ, ਜੋ ਭਾਰਤੀ ਅਰਥਵਿਵਸਥਾ ’ਤੇ ਮਹਿੰਗਾਈ ਦਾ ਇਕ ਹੋਰ ਵਾਰ ਹੈ। ਯੂ. ਬੀ. ਐੱਸ. ਨੇ ਚਾਲੂ ਵਿੱਤੀ ਸਾਲ 2022-23 ’ਚ ਭਾਰਤੀ ਅਰਥਵਿਵਸਥਾ ਦੀ ਰਫਤਾਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਪਹਿਲਾਂ ਯੂ. ਬੀ. ਐੱਸ. ਨੇ ਗ੍ਰੋਥ ਰੇਟ 7.7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਰੂਸ-ਯੂਕ੍ਰੇਨ ਕਾਰਨ ਗਲੋਬਲ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇਸ ਕਾਰਨ ਵਰਲਡ ਬੈਂਕ., ਆਈ. ਐੱਮ. ਐੱਫ., ਏ. ਡੀ. ਬੀ. ਸਮੇਤ ਕਈ ਵਿੱਤੀ ਸੰਸਥਾਵਾਂ ਬਾਰਤ ਦੇ ਵਿਕਾਸ ਦਰ ਦੇ ਅਨੁਮਾਨ ’ਚ ਕਟੌਤੀ ਕਰ ਚੁੱਕੀਆਂ ਹਨ।
ਹੁਣ ਤੱਕ ਦਾ ਸਭ ਤੋਂ ਘੱਟ ਅਨੁਮਾਨ
ਯੂ. ਬੀ. ਐੱਸ. ਵਲੋਂ ਲਗਾਇਆ ਗਿਆ 7 ਫੀਸਦੀ ਦਾ ਅਨੁਮਾਨ ਹੁਣ ਤੱਕ ਦਾ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਰਿਜ਼ਰਵ ਬੈਂਕ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਵਿਕਾਸ ਦਰ ਅਨੁਮਾਨ ਨੂੰ ਘਟਾ ਕੇ 7.2 ਫੀਸਦੀ ਕਰ ਦਿੱਤਾ ਸੀ। ਯੂ. ਬੀ. ਐੱਸ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਮੋਡਿਟੀ ਦੀਆਂ ਉੱਚੀਆਂ ਕੀਮਤਾਂ, ਗਲੋਬਲ ਇਕੋਨੋਮੀ ’ਚ ਸੁਸਤੀ ਅਤੇ ਮਹਿੰਗਾਈ ਵਧਣ ਨਾਲ ਭਾਰਤ ਦੀ ਘਰੇਲੂ ਮੰਗ ’ਚ ਗਿਰਾਵਟ ਦਾ ਖਦਸ਼ਾ ਹੈ। ਆਉਣ ਵਾਲੇ ਦਿਨਾਂ ’ਚ ਈਂਧਨ, ਫਰਟੀਲਾਈਜ਼ਰ, ਖੁਰਾਕੀ ਤੇਲ ਅਤੇ ਗੈਰ-ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਹੋਰ ਜ਼ਿਆਦਾ ਤੇਜ਼ੀ ਆਉਣ ਨਾਲ ਲੋਕਾਂ ਦੀ ਖਰੀਦ ਸਮਰੱਥਾ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ : ਹੁਣ ਗਾਹਕਾਂ ਦੀ ਮਨਜ਼ੂਰੀ ਤੋਂ ਬਿਨ੍ਹਾਂ ਬੈਂਕ ਜਾਰੀ ਨਹੀਂ ਕਰ ਸਕਣਗੇ ਕ੍ਰੈਡਿਟ ਕਾਰਡ, RBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
6.2 ਫੀਸਦੀ ਰਹੇਗੀ ਮਹਿੰਗਾਈ ਦਰ
ਰਿਪੋਰਟ ਮੁਤਾਬਕ ਪੇਂਡੂ ਇਲਾਕਿਆਂ ’ਚ ਮਹਿੰਗਾਈ ਦਾ ਦਬਾਅ ਸਪੱਸ਼ਟ ਤੌਰ ’ਤੇ ਦੇਖਿਆ ਜਾ ਰਿਹਾ ਹੈ। ਇਹ ਅਰਥਵਿਵਸਥਾ ’ਤੇ ਅਸਰ ਪਾ ਰਿਹਾ ਹੈ ਜਦ ਕਿ ਸ਼ਹਿਰੀ ਇਲਾਕਿਆਂ ਦਾ ਪ੍ਰਦਰਸ਼ਨ ਬਿਹਤਰ ਹੈ। ਯੂ. ਬੀ. ਐੱਸ. ਨੂੰ ਵਿੱਤੀ ਸਾਲ 2022-23 ’ਚ ਪ੍ਰਚੂਨ ਮਹਿੰਗਾਈ ਦੀ ਔਸਤ ਦਰ 6.2 ਫੀਸਦੀ ਰਹਿਣ ਦੀ ਉਮੀਦਹੈ। ਮਾਰਚ 2022 ’ਚ ਪ੍ਰਚੂਨ ਮਹਿੰਗਾਈ ਦਰ ਦਰ ਵਧ ਕੇ 17 ਮਹੀਨਿਆਂ ਦੇ ਉੱਚ ਪੱਧਰ 6.95 ਫੀਸਦੀ ’ਤੇ ਪਹੁੰਚ ਚੁੱਕੀ ਹੈ।
ਰਿਜ਼ਰਵ ਬੈਂਕ ਕਰ ਸਕਦੈ ਰੇਪੋ ਰੇਟ ’ਚ ਵਾਧਾ
ਯੂ. ਬੀ. ਐੱਸ. ਦਾ ਮੰਨਣਾ ਹੈ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਜੂਨ 2022 ਤੋਂ ਰਿਜ਼ਰਵ ਬੈਂਕ ਰੇਪੋ ਰੇਟ ’ਚ ਵਾਧਾ ਕਰ ਸਕਦਾ ਹੈ। ਰੇਪੋ ਰੇਟ ਵਧਣ ਕਾਰਨ ਕਰਜ਼ਾ ਮਹਿੰਗਾ ਹੋਵੇਗਾ। ਵਿੱਤੀ ਸਾਲ ਦੇ ਅਖੀਰ ਤੱਕ ਰੇਪੋ ਰੇਟ ’ਚ 1 ਫੀਸਦੀ ਤੱਕ ਦਾ ਵਾਧਾ ਸੰਭਵ ਹੈ।
ਇਹ ਵੀ ਪੜ੍ਹੋ : ਅਮਰੀਕੀ ਫੇਡ ਚੇਅਰਮੈਨ ਵਲੋਂ ਮਈ 'ਚ 50-ਬੇਸਿਸ-ਪੁਆਇੰਟ ਰੇਟ ਵਾਧੇ ਦੇ ਸੰਕੇਤ ਨਾਲ ਸ਼ੇਅਰ ਬਾਜ਼ਾਰ ਟੁੱਟੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।