ਅਲਫ਼ਾ ਬੈੱਟ ਇਮੀਗ੍ਰੇਸ਼ਨ ਦੇ ਮਾਲਕ ਨੇ ਲੜਕੀ ’ਤੇ ਰਿਲੇਸ਼ਨ ਬਣਾਉਣ ਦਾ ਪਾਇਆ ਦਬਾਅ! ਪੁਲਸ ਵੱਲੋਂ FIR ਦਰਜ
Tuesday, Nov 11, 2025 - 12:14 PM (IST)
ਲੁਧਿਆਣਾ (ਰਿਸ਼ੀ): ਪੁਲਸ ਨੇ ਮਾਡਲ ਟਾਊਨ ਇਲਾਕੇ ’ਚ ਸਥਿਤ ਅਲਫ਼ਾ ਬੈੱਟ ਇਮੀਗ੍ਰੇਸ਼ਨ ਦੇ ਮਾਲਕ ਵਿਰੁੱਧ ਇਕ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਆਈ. ਪੀ. ਸੀ. ਦੀ ਧਾਰਾ 74, 351(2) ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਆਯੂਸ਼ ਬੱਤਰਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਕਬੱਡੀ ਖਿਡਾਰੀ ਦੇ ਕਾਤਲਾਂ ਨੇ ਪੰਜਾਬ ਪੁਲਸ ਦੇ CIA ਇੰਚਾਰਜ ਨੂੰ ਮਾਰੀ ਗੋਲ਼ੀ! ਟੋਲ ਪਲਾਜ਼ੇ 'ਤੇ ਹੋ ਗਈ ਤਾੜ-ਤਾੜ
ਸ਼ਿਕਾਇਤ ਵਿਚ ਮਾਂ ਨੇ ਦੱਸਿਆ ਕਿ ਉਸ ਦੀ ਧੀ ਵੀ ਇਮੀਗ੍ਰੇਸ਼ਨ ਦਫ਼ਤਰ ’ਚ ਕੰਮ ਕਰਦੀ ਹੈ। ਦੋਸ਼ੀ 2 ਸਾਲਾਂ ਤੋਂ ਉਸ ਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਅਸ਼ਲੀਲ ਟਿੱਪਣੀਆਂ ਕਰ ਕੇ ਉਸ ’ਤੇ ਰਿਲੇਸ਼ਨ ਬਣਾਉਣ ਲਈ ਦਬਾਅ ਪਾ ਰਿਹਾ ਹੈ। ਤੰਗ ਆ ਕੇ ਉਸ ਨੇ ਆਪਣੀ ਮਾਂ ਨੂੰ ਦੱਸਿਆ, ਜਿਸ ਨੇ ਇਨਸਾਫ਼ ਦੀ ਮੰਗ ਕਰਦਿਆਂ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਤੋਂ ਬਾਅਦ ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
