ਦਿੱਲੀ ਤੋਂ ਕਾਠਮੰਡੂ ਲਈ ਤੀਜੀ ਉਡਾਣ ਸ਼ੁਰੂ ਕਰੇਗੀ ਇੰਡੀਗੋ

05/15/2019 8:42:56 PM

ਨਵੀਂ ਦਿੱਲੀ-ਯਾਤਰੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਲਈ ਤੀਜੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਉਹ 7 ਨਵੀਆਂ ਘਰੇਲੂ ਉਡਾਣਾਂ ਵੀ ਸ਼ੁਰੂ ਕਰੇਗੀ। ਕੰਪਨੀ ਨੇ ਦੱਸਿਆ ਕਿ ਦਿੱਲੀ ਅਤੇ ਕਾਠਮੰਡੂ ਵਿਚਾਲੇ 4 ਜੁਲਾਈ ਤੋਂ ਉਸ ਦੀ ਨਵੀਂ ਉਡਾਣ ਸ਼ੁਰੂ ਹੋਵੇਗੀ। ਇਹ ਉਡਾਣ ਰੋਜਾਨਾ ਲਈ ਹੋਵੇਗੀ। ਇਸ ਦਾ ਕਿਰਾਇਆ 5500 ਰੁਪਏ ਤੋਂ ਸ਼ੁਰੂ ਹੋਵੇਗਾ। ਇਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਇੰਡੀਗੋ ਦੇ ਮੁੱਖ ਕਮਰਸ਼ੀਅਲ ਅਧਿਕਾਰੀ ਵਿਲੀਅਮ ਬੋਲਟਰ ਨੇ ਦੱਸਿਆ ਕਿ ਕੰਪਨੀ ਲਈ ਕਾਠਮੰਡੂ ਮਹੱਤਵਪੂਰਣ ਬਾਜ਼ਾਰ ਹੈ। ਸੰਪਰਕ ਵਧਣ ਨਾਲ ਦੋਵਾਂ ਸ਼ਹਿਰਾਂ 'ਚ ਸੈਰ-ਸਪਾਟੇ ਨੂੰ ਉਤਸ਼ਆਹ ਮਿਲੇਗਾ।
ਏਅਰਲਾਈਨ ਨੇ ਦੱਸਿਆ ਕਿ ਖੇਤਰੀ ਸੰਪਰਕ ਯੋਜਨਾ ਯਾਨੀ ਉਡਾਣ ਦੇ ਤਹਿਤ 20 ਜੁਲਾਈ ਤੋਂ ਉਹ ਕੋਲਕਾਤਾ ਤੋਂ ਸ਼ਿਲਾਂਗ ਲਈ ਆਪਣੀ ਪਹਿਲੀ ਉਡਾਣ ਸ਼ੁਰੂ ਕਰੇਗੀ। ਸ਼ਿਲਾਂਗ ਉਸ ਦੀ 54ਵੀਂ ਘਰੇਲੂ ਮੰਜਿਲ ਹੋਵੇਗੀ। ਰਾਏਪੁਰ ਅਤੇ ਕੋਲਕਾਤਾ ਦਰਮਿਆਨ ਵੀ ਉਸ ਨੇ ਕੁਲ ਮਿਲਾ ਕੇ 5 ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਮਾਰਗਾਂ 'ਤੇ ਏ. ਟੀ. ਆਰ.-18 ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ।


Karan Kumar

Content Editor

Related News